movie-review-fer-mamla-gadbad-gadbad

Entertainment, film-review, film-review-fer-mamla-gadbad-gadbad, movie-review-fer-mamla-gadbad-gadbad, punjabi film review, punjabi-movie-review

ਫ਼ਿਲਮ ਸਮੀਖਿਆ | ਫੇਰ ਮਾਮਲਾ ਗੜਬੜ ਗੜਬੜ

ਪੰਜ, ਸੱਤ ਚੁਟਕਲੇ ਪਾਕਿਸਤਾਨੀ ਫ਼ਿਲਮਾਂ ਦੇ ਚੁੱਕੋ, ਪੰਜ, ਸੱਤ ਚੁਟਕਲਿਆ ਦਾ ਹਿੰਦੀ ਫ਼ਿਲਮਾਂ ‘ਚੋਂ ਉਥਲਾ ਮਾਰੋ, ਕਿਸੇ ਫਲਾਪ ਹਿੰਦੀ ਫ਼ਿਲਮ (ਜਿਸ ਨੂੰ ਘੱਟ ਦਰਸ਼ਕਾਂ ਨੇ ਦੇਖਿਆ ਹੋਵੇ) ਤੋਂ ਫੁਰਨਾ ਚੁੱਕੋ, ਕੁਝ ਚੁਟਕਲੇ ਆਪਣੇ ਕੋਲੋਂ ਪਾਵੋ ਤੇ ਕਮੇਡੀਅਨਾਂ ਦੀ ਫ਼ੌਜ ਭਰਤੀ ਕਰਕੇ ਫ਼ਿਲਮ ਬਣਾ ਦੋਵੋ।  ਅਜਿਹੀਆਂ ਕਥਿਤ ਤੌਰ ‘ਤੇ ਚਾਲੂ ਫ਼ਿਲਮਾਂ ਦੇ ਦੌਰ ‘ਚ ‘ਫੇਰ ਮਾਮਲਾ ਗੜਬੜ ਗੜਬੜ‘ ਵੱਖਰੀ ਫ਼ਿਲਮ ਕਹੀ ਜਾ ਸਕਦੀ ਹੈ। ਮਿਊਜ਼ਿਕ ਵੀਡੀਓ ਖੇਤਰ ਦੇ ਬਾਦਸ਼ਾਹ ਨਿਰਦੇਸ਼ਕ ਭਰਾ ਰਿੰਪੀ-ਪ੍ਰਿੰਸ ਦੀ ਅੱਜ (12 ਜੁਲਾਈ) ਨੂੰ ਰਿਲੀਜ਼ ਹੋਈ ‌ਇਹ ਫਿਲਮ ਬੇਸ਼ੱਕ ਕਮੇਡੀ ਤੇ ਡਰਾਮਾ ਫਿਲਮਾਂ ਦੀ ਲੜੀ ‘ਚ ਹੀ ਵਾਧਾ ਕਰਦੀ ਹੈ। ਪਰ ‌ਇਹ ਭਰਾ ਲਕੀਰ ਦੇ ਫ਼ਕੀਰ ਨਹੀਂ ਬਣੇ। ਆਪਣਾ ਦਿਮਾਗ ਗਹਿਣੇ ਨਹੀਂ ਪਾ‌ਇਆ, ਕੰਮ ਲਿਆ ਹੈ ‌ਇਸ ਤੋਂ।  ਪੋਸਟਰ | ਫੇਰ ਮਾਮਲਾ ਗੜਬੜ ਗੜਬੜਫ਼ਿਲਮ ਦੀ ਕਹਾਣੀ ਬਹੁਤੀ ਰੌਚਿਕ ਤਾਂ ਨਹੀਂ ਕਹੀ ਜਾ ਸਕਦੀ ਪਰ ਧਿਆਨ ਨਹੀਂ ਭਟਕਣ ਦਿੰਦੀ। ਫ਼ਿਲਮ ‌ਇਕ ਐਸੇ ਮੁੰਡੇ ਜੱਸੀ (ਰੌਸ਼ਨ ਪ੍ਰਿੰਸ ) ‘ਤੇ ਅਧਾਰਿਤ ਹੈ ਜੋ ਫ਼ਿਲਮਾਂ ਦਾ ਹੀਰੋ ਬਣਨਾ ਚਾਹੁੰਦਾ ਹੈ। ਪਰ ਉਸਦਾ ਬਾਪ (ਸ਼ਵਿੰ...