modi

ਮੋਦੀ ਦੀ ਰੈਲੀ ਰੱਦ ਹੋਣ ਦੇ ਅਰਥ!
modi, Politics, punjabelection2022

ਮੋਦੀ ਦੀ ਰੈਲੀ ਰੱਦ ਹੋਣ ਦੇ ਅਰਥ!

ਮੋਦੀ ਦੀ ਫ਼ਿਰੋਜ਼ਪੁਰ ਰੈਲੀ (Ferozpur Rally) ਰੱਦ ਹੋਣ ਦੇ ਕਈ ਡੂੰਘੇ ਅਰਥ ਨਿਕਲਦੇ ਹਨ।ਪੰਜਾਬ ਚੋਣਾਂ (Punjab Elections 2022) ਤੋਂ ਕਰੀਬ ਇਕ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi)ਦੀ ਪੰਜਾਬ ਵਿਚ ਹੋਣ ਵਾਲੀ ਪਹਿਲੀ ਰੈਲੀ ਕਈ ਮਾਇਨਿਆਂ ਵਿਚ ਮਹੱਤਵਪੂਰਨ ਸੀ। ਇਸ ਦਿਨ ਦਸ਼ਮੇਤ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਦਿਨ ਦੀ ਚੋਣ ਕਰਨੀ, ਰੈਲੀ ਦਾ ਸਥਾਨ ਭਾਜਪਾ (BJP) ਦਾ ਗੜ੍ਹ ਫ਼ਿਰੋਜ਼ਪੁਰ (Ferozpur) ਰੱਖਣਾ, ਰੈਲੀ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਹੁਸੈਨੀਵਾਲਾ ਸਥਿਤ ਸਮਾਰਕ 'ਤੇ ਜਾਣਾ, ਪੰਜਾਬ (Punjab) ਆ ਕੇ ਕੌਮੀ ਪੱਧਰ ਦੇ ਕਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕਰਨ ਦਾ ਵਾਅਦਾ ਕਰਨਾ, ਭਾਜਪਾ (BJP) ਨਾਲ ਗਠਜੋੜ ਤੋਂ ਬਾਅਦ ਸਾਬਕਾ ਮੁੱਖ-ਮੰਤਰੀ ਤੇ ਨਵੀਂ ਬਣੀ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਪਹਿਲੀ ਵਾਰ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਾ, ਅਜਿਹੇ ਕਈ ਪੱਖ ਵਿਚਾਰੇ ਜਾ ਸਕਦੇ ਹਨ ਜੋ ਭਾਜਪਾ ਵੱਲੋਂ ਇਸ ਰੈਲੀ ਰਾਹੀਂ ਪੰਜਾਬ ਤੇ ਪੰਜਾਬੀਆਂ ਨੂੰ ਕੁਝ ਖ਼ਾਸ ...
Article 370 ਦੇ ਖ਼ਾਤਮੇ ਤੋਂ ਬਾਅਦ Kashmir ਦੇ ਹਾਲ? ਸਿੱਧੀ ਰਿਪੋਰਟ
35 a, amit shah, article 370, jammu and kashmir, kashmir, modi, Politics, ਸਿਆਸਤ

Article 370 ਦੇ ਖ਼ਾਤਮੇ ਤੋਂ ਬਾਅਦ Kashmir ਦੇ ਹਾਲ? ਸਿੱਧੀ ਰਿਪੋਰਟ

ਧਾਰਾ 370 (article 370) ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ (kashmir) ਤੋਂ ਕੁਝ ਦਿਨ ਬਾਅਦ ਆਖ਼ਿਰ ਜ਼ਮੀਨੀ ਹਕੀਕਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਵੇਲੇ  ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਇਸ ਵੱਡੇ ਕਦਮ ਦਾ ਕਸ਼ਮੀਰ ਘਾਟੀ ਅਤੇ ਉੱਥੋਂ ਦੇ ਆਮ ਲੋਕਾਂ ਜਾਂ ਕਸ਼ਮੀਰੀਆਂ ਉੱਤੇ ਕੀ ਅਸਰ ਪਿਆ ਹੈ। ਆਮ ਕਸ਼ਮੀਰੀ ਇਸ ਬਾਰੇ ਕੀ ਸੋਚਦੇ ਹਨ ਅਤੇ ਕੀ ਕਹਿ ਰਹੇ ਹਨ? ਸੱਜੇ ਪਾਸੇ ਸ਼੍ਰੀਨਗਰ ਡੀਐਮ ਦਫ਼ਤਰ ਦੇ ਬਾਹਰ ਲੱਗਾ ਨੋਟਿਸ, ਖੱਬੇ ਧਾਰਾ 144 ਵਿਚ ਜਾਰੀ ਕੀਤੇ ਜਾਣ ਵਾਲੇ ਪਾਸ ਦਾ ਨਮੂਨਾ ਗੱਲ ਸੋਮਵਾਰ 5 ਅਗਸਤ 2019 ਤੋਂ ਸ਼ੁਰੂ ਕਰੀਏ ਤਾਂ ਗ੍ਰਹਿ-ਮੰਤਰੀ ਅਮਿਤ ਸ਼ਾਹ (amit shah) ਨੇ ਰਾਜ ਸਭਾ ਵਿਚ ਜੰਮੂ-ਕਸ਼ਮੀਰ (jammu-kashmir) ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 (article 370)ਅਤੇ 35ਏ (article 35a) ਖ਼ਤਮ ਕਰਨ ਦਾ ਸੰਕਲਪ ਪੇਸ਼ ਕੀਤਾ ਅਤੇ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਅਤੇ ਲੱਦਾਖ (ladakh) ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰੀ ਸ਼ਾਸਤ ਪ੍ਰਦੇਸ਼ (union terrortory)ਬ...
Article 370 ਦੇ ਖ਼ਾਤਮੇ ਤੋਂ ਬਾਅਦ ਕੀ ਨੇ Kashmir ਦੇ ਹਾਲ? ਕਸ਼ਮੀਰ ਤੋਂ ਸਿੱਧੀ ਰਿਪੋਰਟ
35 a, amit shah, article 370, jammu and kashmir, kashmir, modi, Politics, ਸਿਆਸਤ

Article 370 ਦੇ ਖ਼ਾਤਮੇ ਤੋਂ ਬਾਅਦ ਕੀ ਨੇ Kashmir ਦੇ ਹਾਲ? ਕਸ਼ਮੀਰ ਤੋਂ ਸਿੱਧੀ ਰਿਪੋਰਟ

ਧਾਰਾ 370 (article 370) ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ (kashmir) ਤੋਂ ਕੁਝ ਦਿਨ ਬਾਅਦ ਆਖ਼ਿਰ ਜ਼ਮੀਨੀ ਹਕੀਕਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਵੇਲੇ  ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਇਸ ਵੱਡੇ ਕਦਮ ਦਾ ਕਸ਼ਮੀਰ ਘਾਟੀ ਅਤੇ ਉੱਥੋਂ ਦੇ ਆਮ ਲੋਕਾਂ ਜਾਂ ਕਸ਼ਮੀਰੀਆਂ ਉੱਤੇ ਕੀ ਅਸਰ ਪਿਆ ਹੈ। ਆਮ ਕਸ਼ਮੀਰੀ ਇਸ ਬਾਰੇ ਕੀ ਸੋਚਦੇ ਹਨ ਅਤੇ ਕੀ ਕਹਿ ਰਹੇ ਹਨ?ਸੱਜੇ ਪਾਸੇ ਸ਼੍ਰੀਨਗਰ ਡੀਐਮ ਦਫ਼ਤਰ ਦੇ ਬਾਹਰ ਲੱਗਾ ਨੋਟਿਸ, ਖੱਬੇ ਧਾਰਾ 144 ਵਿਚ ਜਾਰੀ ਕੀਤੇ ਜਾਣ ਵਾਲੇ ਪਾਸ ਦਾ ਨਮੂਨਾਗੱਲ ਸੋਮਵਾਰ 5 ਅਗਸਤ 2019 ਤੋਂ ਸ਼ੁਰੂ ਕਰੀਏ ਤਾਂ ਗ੍ਰਹਿ-ਮੰਤਰੀ ਅਮਿਤ ਸ਼ਾਹ (amit shah) ਨੇ ਰਾਜ ਸਭਾ ਵਿਚ ਜੰਮੂ-ਕਸ਼ਮੀਰ (jammu-kashmir) ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 (article 370)ਅਤੇ 35ਏ (article 35a) ਖ਼ਤਮ ਕਰਨ ਦਾ ਸੰਕਲਪ ਪੇਸ਼ ਕੀਤਾ ਅਤੇ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਅਤੇ ਲੱਦਾਖ (ladakh) ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰੀ ਸ਼ਾਸਤ ਪ੍ਰਦੇਸ਼ (union terrortory)ਬਣਾਉਣ ਦਾ ਐਲਾਨ ਕੀਤਾ। ਇਸ ਨੂੰ ਲਾਗ...
ਬੇਰੁਜ਼ਗਾਰੀ ਨੇ ਤੋੜਿਆ ਰਿਕਾਰਡ
lok sabha election 2019, modi, Politics, unemployment, ਸਿਆਸਤ, ਬੇਰੁਜ਼ਗਾਰੀ, ਮੋਦੀ

ਬੇਰੁਜ਼ਗਾਰੀ ਨੇ ਤੋੜਿਆ ਰਿਕਾਰਡ

ਔਰਤਾਂ ਅਤੇ ਮਰਦਾਂ ਵਿਚ ਵੱਧ ਰਿਹੈ ਤਨਖ਼ਾਹ ਦਾ ਪਾੜਾਨੋਟਬੰਦੀ ਨਾਲ ਘਰ ਵਿਚ ਕਮਾਉਣ ਵਾਲਿਆਂ ਦੀ ਗਿਣਤੀ ਘਟੀ 2019 ਦੀਆਂ ਲੋਕ ਸਭਾਂ ਚੌਣਾਂ (Lok Sabha Election 2019) ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਅਤੇ ਚੋਣ ਪ੍ਰਚਾਰ ਹਰ ਰੋਜ਼ ਤਿੱਖਾ ਹੁੰਦਾ ਜਾ ਰਿਹਾ ਹੈ। ਅਜਿਹੇ ਦੌਰ ਵਿਚ ਚੋਣਾਂ ਦੌਰਾਨ ਕਿਹੜੇ ਮਹੱਤਵਪੂਨਰ ਮੁੱਦੇ ਰਹਿਣ ਵਾਲੇ ਹਨ, ਉਸ ਵਿਚ ਬੇਰੁਜ਼ਗਾਰੀ ਸਭ ਤੋਂ ਭਖਦਾ ਮਸਲਾ ਹੈ। ਇਸ ਵੇਲੇ ਦੇਸ਼ ਵਿਚ ਬੇਰੁਜ਼ਗਾਰੀ ਦੀ  ਕੀ ਸਥਿਤੀ ਹੈ, ਆਉ ਇਸ ਬਾਰੇ ਵਿਚਾਰ ਕਰਦੇ ਹਾਂ।ਜ਼ਿਕਰਯੋਗ ਹੈ ਕਿ ਬੇਰੁਜ਼ਗਾਰੀ (unemployment) ਵਿਚ ਰਿਕਾਰਡ ਤੋੜ ਵਾਧੇ ਬਾਰੇ ਐਨਐਸਐਸਓ (NSSO) ਵੱਲੋਂ ਤਿਆਰ ਕੀਤੀ ਗਈ ਸਰਵੇ ਰਿਪੋਰਟ 19 ਦਸੰਬਰ 2018 ਨੂੰ ਜਨਤਕ ਹੋਣ ਵਾਲੀ ਸੀ, ਜਿਸ ਨੂੰ ਸਰਕਾਰ ਵੱਲੋਂ ਛਾਪਣ ਤੋਂ ਰੋਕ ਦਿੱਤਾ ਗਿਆ, ਇਸੇ ਦੌਰਾਨ ਇਹ ਰਿਪੋਰਟ ਲੀਕ ਹੋ ਗਈ ਸੀ, ਜਿਸ ਤੋਂ ਬਾਅਦ ਨੀਤੀ ਆਯੋਗ (NITI Ayog) ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ (Rajeev Kumar) ਨੇ ਕਿਹਾ ਸੀ ਕਿ ਸਰਕਾਰ ਦੀ ਮੰਜ਼ੂਰੀ ਤੋਂ ਬਾਅਦ ਹੀ ਮਾਰਚ 2019 ਵਿਚ ਰਿਪੋਰਟ ਜਾਰੀ ਕੀਤੀ ਜਾਵੇਗੀ। ਪੂਰਾ ਮਾਰਚ ਲੰਘ ਗਿਆ ਹੈ ...
15 lakh, 15 ਲੱਖ, modi, Politics, ਸਿਆਸਤ, ਮੋਦੀ

ਕੀ ਹੈ ਮੋਦੀ ਵੱਲੋਂ 15 ਲੱਖ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਸੱਚਾਈ?

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਅਖਾੜਾ ਭੱਖ ਗਿਆ ਹੈ ਅਤੇ 15 ਲੱਖ ਲੋਕਾਂ ਦੇ ਖਾਤੇ ਵਿਚ ਨਾ ਆਉਣ ਦਾ ਸਵਾਲ ਇਕ ਵਾਰ ਫਿਰ ਉੱਠਣ ਲੱਗ ਪਿਆ ਹੈ। ਹੁਣ ਵੱਡਾ ਸਵਾਲ ਉੱਠਦਾ ਹੈ ਕਿ ਅਸਲ ਵਿਚ ਇਹ 15 ਲੱਖ ਵਾਲਾ ਵਾਅਦਾ ਹੈ ਕੀ ਸੀ?ਕੀ ਮੋਦੀ ਨੇ ਹਰ ਦੇਸ਼ ਵਾਸੀ ਦੇ ਬੈਂਕ ਖਾਤੇ ਵਿਚ 15 ਲੱਖ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ?15 ਲੱਖ ਬੈਂਕ ਖਾਤੇ ਵਿਚ ਆਉਣ ਦੀ ਗੱਲ ਪੂਰੇ ਦੇਸ਼ ਵਿਚ ਕਿਵੇਂ ਫੈਲੀ?5 ਸਾਲ ਬੀਤ ਜਾਣ ਤੋਂ ਬਾਅਦ ਵੀ ਜਨਤਾ ਦੇ ਖਾਤੇ ਵਿਚ 15 ਲੱਖ ਕਿਉਂ ਨਹੀਂ ਆਏ?ਕੀ ਜੇ ਹੁਣ ਮੋਦੀ ਦੀ ਸਰਕਾਰ ਬਣੇਗੀ ਤਾਂ ਲੋਕਾਂ ਦੇ ਖਾਤਿਆਂ ਵਿਚ 15 ਲੱਖ ਆਉਣਗੇ?ਅਸਲ ਵਿਚ ਇਸ ਵੇਲੇ ਹਰ ਆਮ ਦੇਸ਼ ਵਾਸੀ ਦੇ ਦਿਮਾਗ਼ ਵਿਚ ਇਹੀ ਸਵਾਲ ਚੱਲ ਰਹੇ ਹਨ। ਆਉ ਤੁਹਾਨੂੰ ਇਕ-ਇਕ ਸਵਾਲ ਦਾ ਜਵਾਬ ਦਿੰਦੇ ਹਾਂ।ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਨੇ ਕਦੇ ਵੀ ਨਹੀਂ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਦੇ ਬੈਂਕ ਖਾਤੇ ਵਿਚ 15 ਲੱਖ ਰੁਪਏ ਜਮ੍ਹਾਂ ਕਰਵਾਉਣੇ। ਹੁਣ ਤੁਸੀਂ ਪੁੱਛੋਗੇ ਕਿ ਜੇ ਉਨ੍ਹਾਂ ਨੇ ਕਿਹਾ ਨਹੀਂ ਤਾਂ ਇਹ ਗੱਲ ਆਈ ਕਿੱਥੋਂ? ਦਰਅਸਲ ਇਸ ਗੱਲ ਦੀ ਸ਼ੁਰੂਆਤ 7 ਨਵੰਬਰ 2013 ਨੂੰ ...
chaman lal, gauri lankesh murder, hindu sansthaan, intolerance, modi, Politics

ਗੌਰੀ ਲੰਕੇਸ਼ ਦੇ ਕਾਤਲਾਂ ਦੇ ਨਿਸ਼ਾਨੇ ‘ਤੇ ਚਮਨ ਲਾਲ ਤੇ ਆਤਮਜੀਤ!

ਲੇਖਕ ਪ੍ਰੋਫ਼ੈਸਰ ਚਮਨ ਲਾਲ ਅਤੇ ਨਾਟਕਕਾਰ ਆਤਮਜੀਤ ਤੋਂ ਇਲਾਵਾ 26 ਵਿਅਕਤੀਆਂ ਦੀ ਹਿੱਟ ਲਿਸਟ ਕੀਤੀ ਸੀ ਤਿਆਰਬੰਗਲੌਰ ਦੀ ਵਿਸ਼ੇਸ਼ ਅਦਾਲਤ ਵਿਚ ਦਾਖ਼ਲ ਕੀਤੀ ਗਈ 9235 ਪੰਨਿਆਂ ਦੀ ਚਾਰਜਸ਼ੀਟ ਵਿਚ ਹੋਇਆ ਖ਼ੁਲਾਸਾਹਿੰਦੂ ਕੱਟੜਵਾਦੀ ਸੰਗਠਨ ਸਨਾਤਨ ਸੰਸਥਾ ਦੇ 18 ਕਾਰਕੁੰਨਾਂ ਦਾ ਨਾਮ ਚਾਰਜਸ਼ੀਟ ਵਿਚ ਦਰਜਮੋਦੀ ਨੇ 2013 ਵਿਚ ਸੰਸਥਾ ਨੂੰ 'ਰਾਸ਼ਟਰ ਨਿਰਮਾਣ' ਵਿਚ ਯੋਗਦਾਨ ਲਈ ਭੇਜਿਆ ਸੀ ਪ੍ਰਸ਼ੰਸ਼ਾ-ਪੱਤਰਜ਼ੋਰਦਾਰ ਟਾਈਮਜ਼ ਬਿਊਰੋ। ਸ਼ੁਕਰਵਾਰ (23 ਨਵੰਬਰ 2018) ਨੂੰ ਕਰਨਾਟਕ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਬੰਗਲੌਰ ਦੀ ਵਿਸ਼ੇਸ਼ ਅਦਾਲਤ ਵਿਚ ਗੌਰੀ ਲੰਕੇਸ਼ ਕਤਲ ਮਾਮਲੇ ਵਿਚ ਦਾਖ਼ਲ ਕੀਤੀ ਗਈ ਦੂਸਰੀ ਚਾਰਜਸ਼ੀਟ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। 9235 ਪੰਨਿਆਂ ਦੀ ਚਾਰਜਸ਼ੀਟ ਵਿਚ ਕਰਨਾਟਕ ਪੁਲਿਸ ਅਤੇ ਸਰਕਾਰੀ ਵਕੀਲ ਨੇ ਦੱਸਿਆ ਹੈ ਕਿ ਗੌਰੀ ਲੰਕੇਸ਼ ਨੂੰ ਕਤਲ ਕਰਨ ਵਾਲੇ ਕਾਤਲਾਂ ਨੇ ਇਕ ਹਿੱਟ ਲਿਸਟ ਬਣਾਈ ਸੀ, ਜਿਸ ਵਿਚ ਪੰਜਾਬ ਦੇ ਦੋ ਲੇਖਕਾਂ ਤੋਂ ਇਲਾਵਾ 26 ਵਿਅਕਤੀਆਂ ਦੇ ਨਾਮ ਸ਼ਾਮਲ ਸਨ, ਜਿਨ੍ਹਾਂ ਨੂੰ ਕਤਲ ਕਰਨ ਦੀ ਯੋਜਨਾ ਸੀ। ਇਸ ਚਾਰਜਸ਼ੀਟ ਵਿਚ ਹਿੰਦੂ ਕੱਟੜਵਾਦੀ ਸੰਗਠਨ ਸਨਾਤਨ ਸੰਸਥਾ ਅਤੇ ਉਸ...