ਮੈਨੂੰ ਕਿਹਾ ਗਿਆ ਕਿ ਮੋਦੀ ਦਾ ਨਾਮ ਨਾ ਲਵਾਂ, ਨਾ ਹੀ ਉਸ ਦੀ ਤਸਵੀਰ ਦਿਖਾਵਾਂ: ਪੁਣਯ ਪ੍ਰਸੂਨ ਬਾਜਪੇਈ
ਆਪਣੇ ਇਸ ਲੇਖ ਵਿਚ ਮਾਸਟਰ ਸਟਰੋਕ ਦੇ ਮੇਜ਼ਬਾਨ (ਐਂਕਰ) ਰਹੇ ਪੁਣਯ ਪ੍ਰਸੂਨ ਬਾਜਪੇਈ ਉਨ੍ਹਾਂ ਘਟਨਾਵਾਂ ਬਾਰੇ ਵਿਸਤਾਰ ਵਿਚ ਦੱਸ ਰਹੇ ਹਨ ਜਿਨ੍ਹਾਂ ਕਰਕੇ ਏਬੀਪੀ ਨਿਊਜ਼ ਚੈਨਲ ਦੇ ਪ੍ਰਬੰਧਕਾਂ ਨੇ ਮੋਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ।ਚੈਨਲ ਮਾਲਕ, "ਕੀ ਇਹ ਹੋ ਸਕਦਾ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਨਾ ਲਵੋ। ਤੁਸੀਂ ਚਾਹੋ ਤਾਂ ਉਨ੍ਹਾਂ ਦੇ ਮੰਤਰੀਆਂ ਦਾ ਨਾਲ ਲੈ ਲਵੋ। ਸਰਕਾਰ ਦੀਆਂ ਨੀਤੀਆਂ ਵਿਚ ਜੋ ਵੀ ਗੜਬੜ ਤੁਸੀਂ ਦਿਖਾਉਣਾ ਚਾਹੁੰਦੇ ਹੋ, ਦਿਖਾ ਸਕਦੇ ਹੋ। ਮੰਤਰਾਲੇ ਦੇ ਹਿਸਾਬ ਨਾਲ ਮੰਤਰੀ ਦਾ ਨਾਮ ਲਵੋ, ਪਰ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਜ਼ਿਕਰ ਕਿਤੇ ਨਾ ਕਰੋ।"ਬਾਜਪੇਈ, "ਪਰ ਜਦ ਪ੍ਰਧਾਨਮੰਤਰੀ ਮੋਦੀ ਆਪ ਹੀ ਹਰ ਯੋਜਨਾ ਦਾ ਐਲਾਨ ਕਰਦੇ ਹਨ। ਹਰ ਮੰਤਰਾਲੇ ਦੇ ਕੰਮ ਨਾਲ ਆਪ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਮੰਤਰੀ ਵੀ ਜਦ ਉਨ੍ਹਾਂ ਦਾ ਹੀ ਨਾਮ ਲੈ ਕੇ ਯੋਜਨਾ ਜਾਂ ਸਰਕਾਰੀ ਨੀਤੀਆਂ ਦਾ ਜ਼ਿਕਰ ਕਰ ਰਹੇ ਹਨ ਤਾਂ ਅਸੀਂ ਕਿਵੇਂ ਮੋਦੀ ਦਾ ਨਾਮ ਹੀ ਨਹੀਂ ਲਵਾਂਗੇ।"ਚੈਨਲ ਮਾਲਕ, "ਛੱਡ ਦਿਉ ਜੀ... ਥੋੜ੍ਹੇ ਦਿਨ ਦੇਖਦੇ ਹਾਂ ਕੀ ਹੁੰਦੈ, ਉਂਝ ਕਹਿ ਤੁਸੀ...