majhe bistre

Entertainment, film-review, Gippy Grewal, karamjit anmol, majhe bistre, punjabi film review, sonam bajwa hot

Film Review | Manje Bistre | ਫ਼ਿਲਮ ਸਮੀਖਿਆ । ਮੰਜੇ ਬਿਸਤਰੇ

ਦੀਪ ਜਗਦੀਪ ਸਿੰਘਰੇਟਿੰਗ 2/5ਕਹਾਣੀ/ਪਟਕਥਾ: ਗਿੱਪੀ ਗਰੇਵਾਲ । ਸੰਵਾਦ : ਰਾਣਾ ਰਣਬੀਰਨਿਰਦੇਸ਼ਕ : ਬਲਜੀਤ ਸਿੰਘ ਦਿਓਕਲਾਕਾਰ: ਗਿੱਪੀ ਗਰੇਵਾਲ, ਸੋਨਮ ਬਾਜਵਾ,  ਰਾਣਾ ਰਣਬੀਰ, ਕਰਮਜੀਤ ਅਨਮੋਲ, ਜੱਗੀ ਸਿੰਘ, ਬੀ. ਐੱਨ. ਸ਼ਰਮਾਮੰਜੇ ਬਿਸਤਰੇ ਸਿਰਫ਼ ਮਨੋਰੰਜਕ ਫ਼ਿਲਮ ਹੈ। ਇਕ 90ਵਿਆਂ ਦੇ ਹਫ਼ਤਾ ਭਰ ਚੱਲਣ ਵਾਲੇ ਵਿਆਹ ਦੀ ਪਿੱਠਭੂਮੀ ’ਤੇ ਪੁੰਗਰਦੀ ਮਿੱਠੀ ਜਿਹੀ ਪ੍ਰੇਮ ਕਹਾਣੀ ਨੂੰ 132 ਮਿੰਟਾ ਵਿਚ ਸਮੇਟਿਆ ਗਿਆ ਹੈ।  ਇਕ ਪੇਂਡੂ ਮਨਮੌਜੀ ਮੁੰਡਾ ਸੁੱਖੀ (ਗਿੱਪੀ ਗਰੇਵਾਲ) ਆਪਣੇ ਮਾਮੇ ਦੀ ਧੀ ਭੋਲੀ (ਸਾਰਾ ਗੁਰਪਾਲ) ਦੇ ਵਿਆਹ ਦੀਆਂ ਤਿਆਰੀਆਂ ਕਰਾਉਣ ਆਪਣੇ ਨਾਨਕੇ ਆਉਂਦਾ ਹੈ। ਇੱਥੇ ਉਸਦੀ ਮੁਲਾਕਾਤ ਰਾਣੋ (ਸੋਨਮ ਬਾਜਵਾ) ਨਾਲ ਹੁੰਦੀ ਹੈ ਅਤੇ ਉਸਨੂੰ ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਜਾਂਦਾ ਹੈ। ਰਾਣੋ ਵੀ ਚਾਹੁੰਦੀ ਤਾਂ ਹੈ ਕਿ ਉਹ ਆਪਣੇ ਦਿਲ ਦੀ ਗੱਲ ਮੰਨੇ ਪਰ ਹਾਲਾਤ ਉਸਦੇ ਹੱਕ ਵਿਚ ਨਹੀਂ। ਕੀ ਸੁੱਖੀ ਰਾਣੋ ਦਾ ਦਿਲ ਜਿੱਤਦਾ ਹੈ? ਉਹ ਕਿਵੇਂ ਟੇਢੇ ਹਾਲਾਤ ਆਪਣੇ ਪੱਖ ਵਿਚ ਕਰਦਾ ਹੈ ਮੰਜੇ ਬਿਸਤਰੇ ਦੇ ਕਹਾਣੀ ਇਸੇ ਦੇ ਆਲੇ-ਦੁਆਲੇ ਘੁੰਮਦੀ ਹੈ।ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਵੱਲੋਂ ਲਿਖੀ ਗ...