khushwant singh

Culture, khushwant singh

ਖੁਸ਼ਵੰਤ ਸਿੰਘ ਦੀ ਲੇਖਣੀ ਅਤੇ ਕਿਰਦਾਰ

*ਦੀਪ ਜਗਦੀਪ ਸਿੰਘ*ਇਸ ਵਿਚ ਕੋਈ ਸ਼ੱਕ ਨਹੀਂ ਕਿ ਖੁਸ਼ਵੰਤ ਸਿੰਘ ਈਲੀਟ ਦਾ ਲੇਖਕ ਸੀ। ਅੱਪਰ ਮਿਡਲ ਕਲਾਸ ਅੱਜ ਵੀ ਉਸ ਨੂੰ ਹੁੱਬ ਕੇ ਪੜ੍ਹਦਾ ਹੈ ਅਤੇ ਮਿਡਲ ਕਲਾਸ ਵੀ ਉਸ ਵਰਗੀ ਜ਼ਿੰਦਗੀ ਜਿਊਣਾ ਲੋਚਦਾ ਹੈ। ਉਸ ਦੀਆਂ ਕਈ ਗੱਲਾਂ ਉਸਦੀ ਈਲੀਟ ਮਾਨਸਿਕਤਾ ਨੂੰ ਜ਼ਾਹਿਰ ਕਰਦੀ ਹੈ, ਪਰ ਮੈਨੂੰ ਇਸ ਵਿਚ ਵੀ ਇਕ ਖ਼ਾਸੀਅਤ ਇਹ ਲੱਗਦੀ ਹੈ ਕਿ ਉਹ ਆਪਣੀ ਈਲੀਟ ਸੋਚ 'ਤੇ ਕੋਈ ਪਰਦਾ ਨਹੀਂ ਸੀ ਪਾਉਂਦਾ।   ਆਪ ਈਲੀਟ ਅਤੇ ਈਲੀਟ ਦਾ ਲੇਖਕ ਹੁੰਦੇ ਹੋਏ ਉਸ ਨੇ ਈਲੀਟ ਦਾ ਕੋਹਜ ਰੱਜ ਕੇ ਸਾਹਮਣੇ ਲਿਆਂਦਾ। ਸਮੇਤ ਆਪਣੇ ਉਹ ਈਲੀਟ ਦੇ ਐਸ਼ਪ੍ਰਸਤੀ ਅਤੇ ਸਾਮਾਜਿਕ ਮਸਲਿਆਂ ਬਾਰੇ ਉਨ੍ਹਾਂ ਦੀ ਸੋਚ ਨੂੰ ਉਜਾਗਰ ਕਰਨ ਲਈ ਉਹ ਕਿਸੇ ਦਾ ਲਿਹਾਜ ਨਹੀਂ ਸੀ ਕਰਦਾ। ਇੰਦਰਾਂ ਗਾਂਧੀ ਸਮੇਤ ਗਾਂਧੀ ਪਰਿਵਾਰ ਦੇ ਉਹ ਨੇੜੇ ਰਿਹਾ, ਪਰ ਲਿਖਣ ਵੇਲੇ ਉਨ੍ਹਾਂ ਦੇ ਸਿਆਸੀ ਅਤੇ ਘਰੇਲੂ ਕੋਹਜ ਨੂੰ ਨੰਗਾ ਕਰਨ ਵਿਚ ਉਸਨੇ ਗੁਰੇਜ਼ ਵੀ ਨਹੀਂ ਕੀਤਾ। ਇਸੇ ਤਰ੍ਹਾਂ ਉਸਨੇ ਇਲੀਟ ਵਰਗ ਦੇ ਕਈ ਮੰਨੇ-ਪ੍ਰੰਮਨੇ ਚਿਹਰਿਆਂ ਦਾ ਵੀ ਨਕਾਬ ਉਤਾਰਿਆ। ਆਮ ਤੌਰ 'ਤੇ ਹਰ ਵਰਗ ਦੇ ਲੇਖਕ ਦਾ ਘੇਰਾ ਆਪਣੇ ਅਨੁਭਵਾਂ ਅਤੇ ਆਪਣੇ ਵਰਗ ਦੇ ਵਰਤਾਰਿਆਂ ਤੱਕ ਸੀਮਿ...