kesri

ਕੀ ਕੇਸਰੀ ਫ਼ਿਲਮ ਨੇ ਕੀਤਾ ਸਾਰਾਗੜ੍ਹੀ ਦੇ ਇਤਿਹਾਸ ਨਾਲ ਧੋਖਾ?
akshay-kumar, Entertainment, kesri, saragarhi

ਕੀ ਕੇਸਰੀ ਫ਼ਿਲਮ ਨੇ ਕੀਤਾ ਸਾਰਾਗੜ੍ਹੀ ਦੇ ਇਤਿਹਾਸ ਨਾਲ ਧੋਖਾ?

-ਦੀਪ ਜਗਦੀਪ ਸਿੰਘ-ਮੈਨੂੰ ਤਾਂ ਇਸ ਫ਼ਿਲਮ ਤੋਂ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਇਹ ਫ਼ਿਲਮ ਇਤਿਹਾਸ ਨਾਲ ਨਿਆਂ ਨਹੀਂ ਕਰਦੀ। ਜੰਗ ਵਿਚ 21 ਨਹੀਂ 22 ਜਵਾਨ ਮਾਰੇ ਗਏ ਸਨ। ਪਰ ਫ਼ਿਲਮ ਨੇ ਟਰੇਲਰ ਵਿਚ ਉਸ 22ਵੇਂ ਬੰਦੇ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ, ਇਹੀ ਦਿਖਾਇਆ ਗਿਆ ਕਿ 21 ਜਵਾਨ ਹੀ ਲੜੇ ਸਨ। ਉਸ 22ਵੇਂ ਯੋਧੇ ਨਾਲ ਇਤਿਹਾਸਕਾਰਾਂ ਨੇ ਵੀ ਨਿਆਂ ਨਹੀਂ ਕੀਤਾ ਅਤੇ ਹੁਣ ਫ਼ਿਲਮਕਾਰਾਂ ਨੇ ਵੀ ਨਹੀਂ ਕੀਤਾ। ਮੈਂ ਅਨੁਰਾਗ ਸਿੰਘ, ਕਰਨ ਜੌਹਰ, ਅਕਸ਼ੈ ਕੁਮਾਰ ਨੂੰ ਇਸ ਬਾਰੇ ਲਿਖਿਆ ਸੀ, ਪਰ ਉਨ੍ਹਾਂ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ।ਫ਼ਿਲਮ ਦੇਖਣ ਤੋਂ ਬਾਅਦ ਪਤਾ ਚੱਲਿਆ ਕਿ ਫ਼ਿਲਮ ਵਿਚ ਉਹ 22ਵਾਂ ਜਵਾਨ ਦਿਖਾਇਆ ਗਿਆ ਹੈ, ਪਰ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਉਸ ਨਾਲ ਤਾਂ ਹੋਰ ਵੀ ਜ਼ਿਆਦਾ ਨਿਰਾਸ਼ਾ ਹੋਈ ਹੈ।ਉਹ 22ਵਾਂ ਬੰਦਾ ਕੌਣ ਸੀ?ਨੌਸ਼ਹਿਰੇ ਤੋਂ ਆਇਆ ਦਾਦ ਨਾਂ ਦਾ ਬੰਦਾ 22ਵਾਂ ਜਵਾਨ ਹੈ, ਜਿਸ ਦੀ ਭਰਤੀ ਸਫ਼ਾਈ ਸੇਵਕ ਦੀ ਹੁੰਦੀ ਹੈ, ਪਰ ਉਹ ਕੰਮ ਲਾਂਗਰੀ ਦਾ ਕਰਦਾ ਹੈ। ਪਹਿਲੀ ਗੱਲ ਲਾਂਗਰੀ ਤੋਂ ਬਿਨਾਂ ਫ਼ੌਜ ਕੁਝ ਨਹੀਂ ਕਰ ਸਕਦੀ। ਦਾਦ ਸ਼ੁਰੂ ਤੋਂ ਫ਼ੌਜੀ ਬਣਨਾ ਚਾਹੁੰਦਾ ਸੀ, ਪਰ ਫਿੱਟਨੇਸ ਨਾ ਪਾਸ ...