Film Review | Vekh Baratan Challiyan | ਫ਼ਿਲਮ ਸਮੀਖਿਆ: ਵੇਖ ਬਰਾਤਾਂ ਚੱਲੀਆਂ
*ਦੀਪ ਜਗਦੀਪ ਸਿੰਘ*ਰੇਟਿੰਗ - 3/5ਕਲਾਕਾਰ- ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਮੁਕੇਸ਼ ਭੱਟ, ਗੋਵਿੰਦ ਨਾਮਦੇਵ, ਮਿਥਿਲਾ ਪੁਰੋਹਿਤਲੇਖਕ- ਨਰੇਸ਼ ਕਥੂਰੀਆਨਿਰਦੇਸ਼ਕ- ਸ਼ਿਤਿਜ ਚੌਧਰੀਦੋ-ਤਿੰਨ ਹਿੰਦੀ ਫ਼ਿਲਮਾਂ ਤੋਂ ਮਸਾਲਾ ਲੈ ਕੇ ਪੰਜਾਬੀ ਫ਼ਿਲਮ ਬਣਾਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਰਾਹੀਂ ਕੋਈ ਅਰਥਪੂਰਨ ਸਫ਼ਲ ਕਹਾਣੀ ਕਹਿ ਸਕਣਾ ਇਹ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪੰਜਾਬੀ ਸਿਨੇਮਾ ਵਿਚ ਅਜਿਹਾ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਸ਼ਿਤਿਜ ਚੌਧਰੀ ਦੀ ਨਵੀਂ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਇਸ ਮਾਮਲੇ ਵਿਚ ਇਕ ਨਵੀਂ ਪੈੜ ਛੱਡਦੀ ਹੈ। ਕਈ ਹਿੰਦੀ ਫ਼ਿਲਮਾਂ ਦੀ ਖਿਚੜੀ ਤੋਂ ਬਣੀ ਫ਼ਿਲਮ ਵੇਖ ਬਰਾਤਾਂ ਚੱਲੀਆਂ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਵਹਿਮਾਂ-ਭਰਮਾਂ ਬਾਰੇ ਗੰਭੀਰ ਸੁਨੇਹਾ ਵੀ ਦਿੰਦੀ ਹੈ।ਵਿਹਲੜ ਅਤੇ ਕਿਸੇ ਕੰਮ ਨੂੰ ਆਪਣੇ ਮੇਚ ਦਾ ਨਾ ਸਮਝਣ ਵਾਲਾ ਹੋਣ ਕਰਕੇ ਜੱਗੀ (ਬੀਨੂੰ ਢਿੱਲੋਂ) ਛੜਾ ਹੈ, ਜਿਸ ਕਰਕੇ ਉਸਦਾ ਬਾਪੂ ਕਰਮਜੀਤ ਸਿੰਘ ਵੜੈਚ (ਜਸਵਿੰਦਰ ਭੱਲਾ) ਦੁਖੀ ਹੈ, ਜੋ ਪੰਜਾਬ ਹਰਿਆਣਾ ਦੀ ਹੱਦ ਨਾਲ ਲੱਗਦੇ ਪ...