irfan-khan

ਇਰਫ਼ਾਨ ਖ਼ਾਨ ਦਾ ਆਖ਼ਰੀ ਖ਼ਤ
Entertainment, irfan-khan, ਮਨੋਰੰਜਨ

ਇਰਫ਼ਾਨ ਖ਼ਾਨ ਦਾ ਆਖ਼ਰੀ ਖ਼ਤ

-ਇਰਫ਼ਾਨ ਖ਼ਾਨ, ਫ਼ਿਲਮ ਅਦਾਕਾਰ-ਅਨੁਵਾਦ: ਗੌਰਵ ਝਮੱਟਅਦਾਰਕਾਰ ਇਰਫ਼ਾਨ ਖ਼ਾਨ ਦੀ 29 ਅਪ੍ਰੈਲ ਨੂੰ ਕੈਂਸਰ ਨਾਲ ਮੌਤ ਹੋ ਗਈ।ਕੁਝ ਮਹੀਨੇ ਪਹਿਲਾਂ ਮੈਨੂੰ ਅਚਾਨਕ ਪਤਾ ਚੱਲਿਆ ਕਿ ਮੈਂ ਨਿਊਰੋਐਂਡੋਕ੍ਰਿਨ ਕੈਂਸਰ ਨਾਲ ਗ੍ਰਸਤ ਹਾਂ। ਮੈਂ ਪਹਿਲੀ ਵਾਰ ਉਦੋਂ ਹੀ ਇਹ ਸ਼ਬਦ ਸੁਣਿਆ। ਇਸ ਬਾਰੇ ਜਾਣਕਾਰੀ 'ਕੱਠੀ ਕਰਦਿਆਂ ਮੈਨੂੰ ਪਤਾ ਚੱਲਿਆ ਕਿ ਇਸ ਬਿਮਾਰੀ ’ਤੇ ਹਾਲੇ ਕੋਈ ਜ਼ਿਆਦਾ ਕੰਮ ਨਹੀਂ ਹੋਇਆ ਕਿਉਂਕਿ ਇਹ ਇਕ ਦੁਰਲਭ ਸਰੀਰਕ ਅਵਸਥਾ ਦਾ ਨਾਂ ਹੈ ਅਤੇ ਇਸੇ ਕਾਰਨ ਇਸ ਦੇ ਇਲਾਜ ਦੀ ਗੁੰਜਾਇਸ਼ ਵੀ ਘੱਟ ਹੈ। ਹਾਲੇ ਤੱਕ ਆਪਣੇ ਸਫਰ ਵਿਚ ਮੈਂ ਹੌਲੀ-ਤੇਜ਼ ਗਤੀ ਨਾਲ ਤੁਰਦਾ ਜਾ ਰਿਹਾ ਸੀ। ਮੇਰੇ ਨਾਲ ਮੇਰੀਆਂ ਵਿਉਂਤਾਂ, ਅਕਾਂਖਿਆਵਾਂ, ਸੁਪਨੇ ਤੇ ਮੰਜ਼ਿਲਾਂ ਸਨ। ਮੈਂ ਇਸ ਵਿਚ ਮਗਨ ਅੱਗੇ ਵਧਦਾ ਜਾ ਰਿਹਾ ਸੀ ਕਿ ਅਚਾਨਕ ਟਿਕਟ ਚੈੱਕਰ ਨੇ ਪਿੱਠ ਟਕੋਰਦਿਆਂ ਕਿਹਾ, “ਭਾਈ, 'ਟੇਸ਼ਨ ਆ ਰਿਹਾ ਐ ਤੇਰਾ, ਕਿਰਪਾ ਕਰਕੇ ਉੱਤਰ ਜਾ।” ਮੈਨੂੰ ਸਮਝ ਨਹੀਂ ਆਈ,  "ਨਾ ਨਾ, ਮੇਰਾ ਸਟੇਸ਼ਨ ਹਾਲੇ ਨਹੀਂ ਆਇਆ।" ਜਵਾਬ ਮਿਲਿਆ, “ਅਗਲੇ ਕਿਸੇ ਵੀ ਸਟਾਪ ’ਤੇ ਉੱਤਰਣਾ ਪਏਗਾ, ਤੇਰੀ ਮੰਜ਼ਿਲ ਆ ਗਈ।” ਅਚਾਨਕ ਮਹਿਸੂਸ ਹੋਇਆ ਕਿ ...