Interview

Celebrities, Entertainment, Gurmeet Singh, Interview, News, ਸੰਗੀਤਕਾਰ, ਗਾਇਕ, ਗੁਰਮੀਤ ਸਿੰਘ, ਮੁਲਾਕਾਤ

ਗਾਇਕ ਬਣਨਾ ਚਾਹੁੰਦਾ ਸਾਂ, ਸੰਗੀਤਕਾਰੀ ਨੇ ਵਕਤ ਨਹੀਂ ਦਿੱਤਾ-ਗੁਰਮੀਤ ਸਿੰਘ

ਗੁਰਮੀਤ ਸਿੰਘ ਨੇ ਪੰਜਾਬੀ ਸੰਗੀਤ ਜਗਤ ਵਿਚ ਬਤੌਰ ਸੰਗੀਤਕਾਰ ਲਗਭਗ ਇਕ ਦਹਾਕਾ ਪਹਿਲਾਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ। ਇਨ੍ਹਾਂ ਦਸ ਸਾਲਾਂ ਵਿਚ ਉਸ ਨੇ ਬਾ-ਕਮਾਲ ਸੰਗੀਤ ਸਿਰਜਿਆ ਅਤੇ ਆਪਣੀ ਵੱਖਰੀ ਪਛਾਣ ਬਣਾਈ। ਸੰਗੀਤਕਾਰੀ ਤੋਂ ਅਗਾਂਹ ਪੁਲਾਂਘ ਪੁੱਟਦਿਆਂ ਗੁਰਮੀਤ ਨੇ ਪਿਛਲੇ ਸਾਲ ਆਪਣਾ ਗਾਇਕ ਬਣਨ ਦਾ ਸੁਪਨਾ ਵੀ ਪੂਰਾ ਕਰ ਲਿਆ। ਅੱਜ ਕਲ੍ਹ ਬਿਨ੍ਹਾਂ ਸਿੱਖੇ, ਸਮਝੇ ਗਾਉਣ ਅਤੇ ਰਤੋਂ ਰਾਤ ਸਟਾਰ ਬਣਨ ਦੀ ਦੌੜ ਵਿਚ ਉਹ ਸਿੱਖ ਅਤੇ ਸਮਝ ਕੇ ਗਾਉਣ-ਵਜਾਉਣ ਵਿਚ ਯਕੀਨ ਰੱਖਦਾ ਹੈ। ਦੀਪ ਜਗਦੀਪ ਸਿੰਘ ਨਾਲ ਦਿੱਲੀ ਵਿਖੇ ਹੋਈ ਮੁਲਾਕਾਤ ਦੌਰਾਨ ਗੁਰਮੀਤ ਸਿੰਘ ਨੇ ਆਪਣੇ ਸੰਗੀਤਕ ਸਫ਼ਰ ਅਤੇ ਜ਼ਿੰਦਗੀ ਦੇ ਕਈ ਅਣਛੋਹੇ ਪਹਿਲੂਆਂ ਦੇ ਨਾਲ ਹੀ ਆਪਣੀ ਨਵੀਂ ਐਲਬਮ 'ਮਾਹੀ-ਮਾਈ ਲਵ' ਬਾਰੇ ਦਿਲਚਸਪ ਗੱਲਬਾਤ ਕੀਤੀ। 'ਜਸਟ ਪੰਜਾਬੀ' ਦੇ ਪਾਠਕਾਂ ਲਈ ਪੇਸ਼ ਹਨ, ਇਸ ਮੁਲਾਕਾਤ ਦੇ ਕੁਝ ਅੰਸ਼------------------ਜਸਟ ਪੰਜਾਬੀ: ਤੁਹਾਡਾ ਸੰਗੀਤਕ ਸਫ਼ਰ ਇਕ ਦਹਾਕੇ ਤੋਂ ਵੀ ਲੰਬਾ ਹੈ। ਹੁਣ ਤੱਕ ਦੇ ਸਫ਼ਰ ਬਾਰੇ ਕਿੰਝ ਬਿਆਨ ਕਰਨਾ ਚਾਹੋਗੇ?ਗੁਰਮੀਤ ਸਿੰਘ: ਦੋ ਤਿੰਨ ਸਾਲ ਮੈਂ ਵਧੀਆਂ ਕੈਸਟਾਂ ਕੀਤੀਆਂ। ਉਦੋਂ ਹਾਲੇ ਸੀਡੀਜ਼ ...