ਫ਼ਿਲਮ ਸਮੀਖਿਆ । ਸਾਡੇ ਸੀਐਮ ਸਾਹਬ
ਯੁੱਧਵੀਰ ਸਿੰਘ (ਹਰਭਜਨ ਮਾਨ) ਉਸ ਇਮਾਨਦਾਰ ਸਿਆਸੀ ਸਮਾਜ ਸੇਵਕ ਦਾ ਬੇਟਾ ਹੈ ਜੋ ਆਪਣੇ ਅਸੂਲਾਂ ਦੀ ਰਾਜਨੀਤੀ ਲਈ ਜੀਵਿਆ ਅਤੇ ਮਰਿਆ। ਬਾਪ ਦੀ ਲੋਕਪੱਖੀ ਰਾਜਨੀਤੀ ਦਾ ਫੱਟ ਖਾ ਚੁੱਕਾ ਬਾਗ਼ੀ ਤਬੀਅਤ ਯੁੱਧਵੀਰ ਆਪਣੇ ਬਚਪਨ ਦੇ ਦੋਸਤਾਂ ਇੰਦਰ (ਰਾਹੁਲ ਸਿੰਘ) ਅਤੇ ਡਿੰਪੀ (ਗੁਰਪ੍ਰੀਤ ਘੁੱਗੀ) ਦੇ ਸਹਿਯੋਗ ਨਾਲ ਤਿਕੜਮਬਾਜ਼ੀ ਵਾਲਾ ਰਾਹ ਫੜ ਕੇ ਮੁੱਖ-ਮੰਤਰੀ ਦੀ ਕੁਰਸੀ ’ਤੇ ਪਹੁੰਚਣ ਦਾ ਦਾਅ ਖੇਡਦਾ ਹੈ। ਚੋਣਾਂ ਤੋਂ ਐਨ ਪਹਿਲਾਂ ਅਚਾਨਕ ਪਾਰਟੀ ਦੇ ਵੱਡੇ ਆਗੂ ਦੀ ਮੌਤ ਹੋ ਜਾਣ ਕਰਕੇ ਉਸਦਾ ਵਿਗੜਿਆ ਹੋਇਆ ਪੁੱਤਰ ਦਰਮਨਜੀਤ ਸਿੰਘ (ਦੇਵ ਸਿੰਘ ਗਿੱਲ) ਆਪਣੇ ਪਿਤਾ ਦੀ ਹਕੂਮਤ ’ਤੇ ਦਾਅਵੇਦਾਰੀ ਠੋਕਦਾ ਹੈ, ਪਰ ਪਾਰਟੀ ਮੀਟਿੰਗ ਵਿਚ ਪ੍ਰਮੁੱਖ ਅਹੁਦੇਦਾਰ ਪਰਿਵਾਰਵਾਦ ਦੀ ਰਾਜਨੀਤੀ ਦੇ ਖ਼ਿਲਾਫ਼ ਅਤੇ ਯੁੱਧਵੀਰ ਦੇ ਹੱਕ ਵਿਚ ਭੁਗਤ ਜਾਂਦੇ ਹਨ। ਪਾਰਟੀ ਵਿਚ ਭਾਰੀ ਸਮਰਥਨ ਅਤੇ ਆਮ ਲੋਕਾਂ ਵਿਚ ਹਰਮਨਪਿਆਰਾ ਹੋਣ ਕਰਕੇ ਯੁੱਧਵੀਰ ਦਾ ਮੁੱਖ-ਮੰਤਰੀ ਬਣਨਾ ਤੈਅ ਹੈ।ਜੱਦੀ-ਪੁਸ਼ਤੀ ਸੱਤਾ ਖੁੱਸਣ ਕਰਕੇ ਹਉਮੈ ’ਤੇ ਵੱਜੀ ਸੱਟ ਖਾ ਕੇ ਘਰਾਣੇ ਦੇ ਝੋਲੀਚੁੱਕ ਪਾਰਟੀ ਪ੍ਰਧਾਨ ਦੀ ਹੱਲਾਸ਼ੇਰੀ ਨਾਲ ਚੋਣ ਪ੍ਰਚਾਰ ਦੇ ਆਖ਼ਰੀ ਦਿਨ...