ਗੁਰਦਾਸ ਮਾਨ ਦੇ ਨਵੇਂ ਗੀਤ ਦਾ ਅਸਲ ਸੱਚ!
-ਦੀਪ ਜਗਦੀਪ ਸਿੰਘ- ਕਰੀਬ ਦੋ ਸਾਲ ਪਹਿਲਾਂ ਗੁਰਦਾਸ ਮਾਨ ਦੇ ਕੈਨੇਡਾ ਦੌਰੇ ਵੇਲੇ ਇਕ ਰੇਡੀਓ ਇੰਟਰਵਿਊ ਦੌਰਾਨ ‘ਏਕ ਦੇਸ਼, ਇਕ ਭਾਸ਼ਾ’ ਦੇ ਸਮਰ1ਥਨ ਵਿਚ ਦਿੱਤੇ ਵਿਵਾਦਤ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ ਕੁਝ ਅਰਸੇ ਤੋਂ ਠੰਢਾ ਜਿਹਾ ਹੋ ਗਿਆ ਸੀ। ਗੁਰਦਾਸ ਮਾਨ ਦੀ ਜਨਤਕ ਜੀਵਨ ਤੋਂ ਦੂਰੀ ਮਹਿਸੂਸ ਕਰਾ ਰਹੀ ਸੀ ਕਿ ਉਹ ਵਿਵਾਦ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਚੁੱਪ ਧਾਰੀ ਰੱਖਣ ਨੂੰ ਤਰਜੀਹ ਦੇਣਗੇ। ਪਰ 7 ਸਤੰਬਰ 2022 ਨੂੰ ਲੰਮੇ ਵਕਫ਼ੇ ਬਾਅਦ ਆਪਣਾ ਨਵਾਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕਰਕੇ ਉਨ੍ਹਾਂ ਦੇ ਇਸ ਸ਼ਾਂਤ ਨਜ਼ਰ ਆ ਰਹੇ ਵਿਵਾਦ ਦੇ ਖੱਖਰ ਨੂੰ ਇਕ ਵਾਰ ਫੇਰ ਛੇੜ ਲਿਆ ਲੱਗਦਾ ਹੈ। ਆਪਣੇ ਇਸ ਤੱਥ ਆਧਾਰਤ ਵਿਸ਼ਲੇਸ਼ਣੀ ਲੇਖ ਰਾਹੀਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਗੱਲ ਸੁਣੋ ਪੰਜਾਬੀ ਦੋਸਤੋ’ ਗੀਤ ਦੇ ਬੋਲਾਂ ਤੇ ਦ੍ਰਿਸ਼ਾਂ ਰਾਹੀਂ ਗੁਰਦਾਸ ਮਾਨ ਪੰਜਾਬੀਆਂ ਤੱਕ ਇਸ ਪੂਰੇ ਵਿਵਾਦ ਦੇ ਵੱਖ-ਵੱਖ ਪੱਖਾਂ ਬਾਰੇ ਕੀ ਕਹਿਣਾ ਚਾਹ ਰਹੇ ਹਨ। ਇਸ ਵਾਸਤੇ ਗੀਤ ਦੇ ਬੋਲਾਂ ਤੇ ਵੀਡੀਓ ਵਿਚ ਦਿਖਾਏ ਦ੍ਰਿਸ਼ਾਂ ਨੂੰ ਵਾਪਰੀਆਂ ਘਟਨਾਵਾ...