Film Review । ਬੰਬੂਕਾਟ
ਦੀਪ ਜਗਦੀਪ ਸਿੰਘਰੇਟਿੰਗ 3.5/5ਬੰਬੂਕਾਟ ਜੜ੍ਹਾਂ ਚੇਤੇ ਕਰਾਉਣ ਵਾਲੀ ਫ਼ਿਲਮ ਹੈ। ਆਜ਼ਾਦੀ ਤੋਂ ਬਾਅਦ ਵਾਲੇ ਵਕਤ ਦੀ ਕਹਾਣੀ, ਬੰਬੂਕਾਟ ਨਾ ਸਿਰਫ਼ ਭਾਰਤੀ ਸਮਾਜ ਵਿਚ ਸਦੀਆਂ ਪੁਰਾਣੇ ਚਮੜੀ ਦੇ ਰੰਗ ਕਰਕੇ ਹੋਣ ਵਾਲੇ ਭੇਦਭਾਵ ਦੀ ਗੱਲ ਕਰਦੀ ਹੈ ਬਲਕਿ ਆਰਥਿਕ ਰੁਤਬੇ ਕਰਕੇ ਪਰਿਵਾਰਾਂ ਵਿਚ ਹੀ ਕੀਤੇ ਜਾਂਦੇ ਭੇਦਭਾਵ ਦੀ ਵੀ ਬਾਤ ਪਾਉਂਦੀ ਹੈ। ਇਹ ਪੰਜਾਬੀਆਂ ਦੀ ਸਿਰਜਣਸ਼ੀਲਤਾ ਅਤੇ ਕਦੇ ਨਾ ਹਾਰਨ ਵਾਲੀ ਸਿਦਕਦਿਲੀ ਦਾ ਪੇਸ਼ਕਾਰੀ ਵੀ ਕਰਦੀ ਹੈ।ਲੰਮੇ ਅਰਸੇ ਬਾਅਦ ਕੋਈ ਪੰਜਾਬੀ ਫ਼ਿਲਮ ਲੇਖਕ ਅਜਿਹੀ ਕਹਾਣੀ ਲਿਆਇਆ ਹੈ ਜੋ ਤਾਜ਼ੀ ਅਤੇ ਪੰਜਾਬੀਅਤ ਦੇ ਰੰਗ ਵਿਚ ਰੰਗੀ ਲੱਗਦੀ ਹੈ। ਇਹ ਫ਼ਿਲਮ ਸਾਫ਼ ਤੌਰ ’ਤੇ ਆਪਣੇ ਮਿੱਥੇ ਹੋਏ ਦਰਸ਼ਕ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਅਖ਼ੀਰ ਤੱਕ ਇਸ ਨਿਸ਼ਾਨਦੇਹੀ ’ਤੇ ਨਿੱਭਦੀ ਹੈ। ਇਹ ਫ਼ਿਲਮ ਇਕ ਵਾਰ ਫੇਰ ਸਾਬਤ ਕਰਦੀ ਹੈ ਕਿ ਪੰਜਾਬੀ ਫ਼ਿਲਮਾਂ ਦਾ ਬਾਜ਼ਾਰ ਪੇਂਡੂ ਦਰਸ਼ਕ ਦਾ ਬਾਜ਼ਾਰ ਹੈ ਅਤੇ ਜੇ ਫ਼ਿਲਮਕਾਰ ਉਸਨੂੰ ਟਿਕਟ ਖਿੜਕੀ ’ਤੇ ਖਿੱਚ ਕੇ ਲਿਆ ਸਕਦੇ ਹਨ ਤਾਂ ਕਮਾਲ ਕਰ ਸਕਦੇ ਹਨ। ਇਸ ਵਾਸਤੇ ਅਜਿਹੀ ਗੁੰਦੀ ਹੋਈ ਕਹਾਣੀ ਦੀ ਲੋੜ ਪਵੇਗੀ ਜੋ ਅਸਲੀਅਤ ਦੇ ਨੇੜੇ ਅਤੇ ਮਿੱਟੀ ਨਾਲ ਜੁੜੀ ਲੱਗੇ।196...