DIljit Dosanjh

DIljit Dosanjh, Entertainment, film reviews, film-review, jaswinder bhalla, monica gill hot, punjabi film review, sardaarji 2, sonam bajwa hot

ਫ਼ਿਲਮ ਸਮੀਖਿਆ । ਸਰਦਾਰਜੀ 2

ਦੀਪ ਜਗਦੀਪ ਸਿੰਘਰੇਟਿੰਗ 1/5ਸਭ ਤੋਂ ਪਹਿਲੀ ਗੱਲ ਸਰਦਾਰਜੀ 2 ਦਾ ਪਹਿਲੀ ਸਰਦਾਰਜੀ ਫ਼ਿਲਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਨਾ ਇਸ ਵਿਚ ਭੂਤ ਫੜ੍ਹਨ ਵਾਲਾ ਹੈ, ਨਾ ਬੋਤਲਾਂ ’ਚ ਬੰਦ ਹਾਸੋਹੀਣੇ ਭੂਤ ਹਨ, ਨਾ ਹੀ ਦਿਲਕਸ਼ ਭੂਤਨੀ ਹੈ ਅਤੇ ਨਾ ਹੀ ਭੂਤਾਂ ਨੂੰ ਫੜ੍ਹਨ ਦਾ ਪੰਗਾ ਹੈ।   ਇਸ ਵਾਰ ਜਗਜੀਤ ਸਿੰਘ ਉਰਫ਼ ਜੱਗੀ ਖੂਹ ਵਾਲਾ (ਦਿਲਜੀਤ ਦੁਸਾਂਝ) ਇਕ ਸਫ਼ਲ ਉੱਨਤ ਕਿਸਾਨ ਹੈ। ਕੁਦਰਤੀ ਤਰੀਕਿਆਂ ਨਾਲ ਖੇਤੀ ਕਰਨ ਕਰਕੇ ਉਸਨੇ ਕਈ ਸਨਮਾਨ ਜਿੱਤੇ ਅਤੇ ਮਖੌਲੀਆ ਸੁਭਾਅ ਦਾ ਦਿਸਣ ਵਾਲੇ ਜੱਗੀ ਦੇ ਕਾਬੂ ਨਾ ਆਉਣ ਵਾਲੇ ਗੁੱਸੇ ਤੋਂ ਸਾਰਾ ਪਿੰਡ ਜਾਣੂੰ ਹੈ। ਗੁੱਸੇ ’ਚ ਉਹ ਕਈ ਵਾਰ ਪੰਗੇ ਪਾ ਲੈਂਦਾ ਹੈ ਅਤੇ ਇਸ ਵਾਰ ਇਹੋ ਜਿਹਾ ਪੰਗਾ ਪੈ ਜਾਂਦਾ ਹੈ ਕਿ ਜੱਗੀ ਨੂੰ ਜਾਂ ਤਾਂ ਪਿੰਡ ਦੇ ਵਿਰੋਧੀ ਧੜੇ ਨੂੰ ਮੋਘੇ ਵਾਲੀ ਜ਼ਮੀਨ ਛੱਡਣੀ ਪਏਗੀ ਜਾਂ ਡੇਢ ਕਰੋੜ ਰੁਪਏ ਹਰਜਾਨਾ ਭਰਨਾ ਪਵੇਗਾ। ਬੱਸ ਫਿਰ ਆਪਣੀ ਜ਼ਮੀਨ ਅਤੇ ਆਪਣੇ ਪਿੰਡ ਨੂੰ ਬਚਾਉਣ ਲਈ ਡੇਢ ਕਰੋੜ ਦਾ ਇੰਤਜ਼ਾਮ ਕਰਨ ਵਾਸਤੇ ਜੱਗੀ ਆਸਟ੍ਰੇਲੀਆ ਦਾ ਜਹਾਜ਼ ਚੜ੍ਹ ਜਾਂਦਾ ਹੈ।ਇਸ ਵਾਰ ਲੇਖਕ ਧੀਰਜ ਰਤਨ ਅਤੇ ਨਿਰਦੇਸ਼ਕ ਰੋਹਿਤ ਜੁਗਰਾਜ ਨੇ ਫ਼ਿਲਮ ਦੀਆਂ ਵਾਗਾ...
DIljit Dosanjh, Entertainment, News, operation blue star, punjabi film punjab 1984, sikh parade, ਖ਼ਬਰਾਂ, ਦਿਲਜੀਤ ਦੋਸਾਂਝ, ਪੰਜਾਬ 1984

ਅਮਰੀਕਾ ਵਿਚ ਦਿਲਜੀਤ ਦੀ ਫ਼ਿਲਮ ਪੰਜਾਬ 1984 ਦੇ ਪੋਸਟਰ ਪਾੜੇ

ਸੈਨ ਫ਼ਰਾਸਿਸਕੋ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਵਿਚ 9 ਜੂਨ ਨੂੰ ਕੱਢੇ ਗੲੇ ਨਗਰ ਕੀਰਤਨ ਦਾ ਦ੍ਰਿਸ਼ । ਤਸਵੀਰ : ਜੋਸਨ ਜੋਧਾਸੈਨ ਫ਼ਰਾਂਸਿਸਕੋ। ਅਮਰੀਕਾ ਦੇ ਸ਼ਹਿਰ ਸੈਨ ਫ਼ਰਾਸਿਸਕੋ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਵਿਚ 9 ਜੂਨ ਨੂੰ ਕੱਢੇ ਗੲੇ ਨਗਰ ਕੀਰਤਨ ਦੌਰਾਨ ਉਸ ਵੇਲੇ ਮਾਹੌਲ ਥੋੜ੍ਹਾ ਹਾਸੋਹੀਣਾ ਹੋ ਗਿਆ ਜਦੋਂ ਨਗਰ ਕੀਰਤਨ ਦੇ ਮੁੱਖ ਸਟੇਜ ਦੇ ਨੇੜੇ ਲੱਗੀਆਂ ਸੰਤਾਂ ਦੀਆਂ ਫੋਟੋਆਂ ਅਤੇ ਬੈਨਰਾਂ ਕੋਲ ਲੱਗੇ ਦਿਲਜੀਤ ਦੋਸਾਂਝ ਦੀ 27 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ ਪੰਜਾਬ 1984 ਦੇ ਪੋਸਟਰ ਪਾੜ ਕੇ ਕੂੜੇਦਾਨ ਵਿਚ ਸੁੱਟ ਦਿੱਤੇ ਗਏ। ਨਗਰ ਕੀਰਤਨ ਵਿਚ ਸ਼ਾਮਲ ਹੋਏ ਨਿਊਯਾਰਕ ਦੇ ਸਿੱਖ ਸ਼ਰਧਾਲੂ ਅਤੇ ਪੱਤਰਕਾਰ ਜੋਸਨ ਜੋਧਾ ਨੇ ਆਪਣੇ ਫੇਸਬੁੱਕ ਰਾਹੀਂ ਇਹ ਗੱਲ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਗਰ ਕੀਰਤਨ ਦੀ ਮੇਨ ਸਟੇਜ ਕੋਲ ਸੰਤ ਜੀ ਤੇ ਹੋਰ ਸ਼ਹੀਦਾ ਦੀਆਂ ਫੋਟੋਆਂ ਅਤੇ ਬੈਨਰ ਲੱਗੇ ਹੋਏ ਸੀ। ਉੱਥੇ ਹੀ ਪਰਦਾ ਨੁਮਾ ਵੱਡੀ ਸਕਰੀਨ ਵੀ ਲਾਈ ਗਈ ਸੀ ਜਿਸ ਉੱਤੇ ਬਹੁਤ ਹੀ ਵਧੀਆ ਤਰੀਕੇ ਨਾਲ 1984 ਬਾਰੇ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮ ਵਿਖਾਈ ਗਈ। ਨਾਲ ਹੀ ਸਟੇਜ਼ ਤੋਂ ਬੀਰ ਰਸੀ ਵਾਰਾਂ ਗਾਈਆਂ ਜਾ ਰਹੀ...
comedy nights with kapil, DIljit Dosanjh, Entertainment, punjabi celebs, Television

ਦਿਲਜੀਤ ਦੋਸਾਂਝ ਨਜ਼ਰ ਆਵੇਗਾ ਕਾਮੇਡੀ ਨਾਈਟਸ ਵਿਦ ਕਪਿਲ ਵਿਚ

ਪੰਜਾਬੀ ਗਾਇਕ ਅਤੇ ਅਦਾਕਾਰ, ਨੌਜਵਾਨਾ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਛੇਤੀ ਹੀ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਚਰਚਿਤ ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਵਿਚ ਨਜ਼ਰ ਆਵੇਗਾ। ਇਹ ਸ਼ੋਅ ਹਿੰਦੀ ਮਨੋਰੰਜਨ ਚੈਨਲ ਕਲਰਜ਼ ਉੱਪਰ ਹਰ ਸ਼ਨੀਵਾਰ ਅਤੇ ਐਤਵਾਰ ਚੱਲਦਾ ਹੈ। ਕੁਝ ਦਿਨ ਪਹਿਲਾਂ ਦਿਲਜੀਤ ਅਤੇ ਕਪਿਲ ਨੇ ਸ਼ੂਟਿੰਗ ਦੀਆਂ ਝਲਕੀਆਂ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਰਾਹੀਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਦਿਲਜੀਤ ਫੱਬਵੇਂ ਕਾਲੇ ਅੰਗਰੇਜ਼ੀ ਸੂਟ ਅਤੇ ਬੋਅ ਦੇ ਨਾਲ ਚਿੱਟੀ ਪੱਗ ਬੰਨ੍ਹੀਂ ਨਜ਼ਰ ਆ ਰਿਹਾ ਹੈ, ਜਦ ਕਿ ਕਪਿਲ ਸ਼ਰਮਾ ਪੰਜਾਬ ਦੇ ਪਹਿਰਾਵੇ ਕੁੜਤੇ ਪਜਾਮੇ ਨਾਲ ਡਿਜ਼ਾਇਨਰ ਜੈਕਟ ਪਾਈ ਦਿਸ ਰਿਹਾ ਹੈ।ਦਿਲਜੀਤ ਦੋਸਾਂਝ ਅਤੇ ਕਪਿਲ ਸ਼ਰਮਾ ਸ਼ੂਟਿੰਗ ਦੌਰਾਨ ਕਾਮੇਡੀ ਨਾਈਟਸ ਵਿੱਦ ਕਪਿਲ ਦੇ ਸੈਟ 'ਤੇ ਇਸ ਤੋਂ ਪਹਿਲਾਂ ਦਿਲਜੀਤ ਅਤੇ ਕਪਿਲ ਇੱਕਠੇ ਪੀਟੀਸੀ ਪੰਜਾਬੀ ਫ਼ਿਲਮ ਐਵਾਰਡ 2013 ਦੀ ਮੇਜ਼ਬਾਨੀ ਕਰਦੇ ਹੋਏ ਨਜ਼ਰ ਆਏ ਸਨ। ਦੋਵੇਂ ਇਕੱਠੇ ਪਰਦੇ ਉੱਤੇ ਬਹੁਤ ਹੀ ਖ਼ੂਬਸੂਰਤ ਤਾਲਮੇਲ ਨਾਲ ਪੇਸ਼ ਹੁੰਦੇ ਹਨ ਅਤੇ ਆਪਣੇ ਹਾਸ-ਰਸ ਵਾਲੇ ਅੰਦਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।  ਦੋਵਾਂ ਨੂ...
B.N. Sharma, carry on jatta, carry on jatta songs, DIljit Dosanjh, Entertainment, featured, features, Gippy Grewal, Gurpreet Ghuggi, jaswinder bhalla, jatt and juliet, mahie gill, Movies, Neeru Bajwa, preeto sahni

ਅੱਜ ਤੋਂ ਕੈਰੀ ਔਨ ਜੱਟਾ v/s ਜੱਟ ਐਂਡ ਜੂਲੀਅਟ

ਲਓ ਬਈ ਮਿੱਤਰੋ, ਅੱਜ ਤੋਂ ਦੋ ਜੱਟਾਂ ਵਿਚਾਲੇ ਕੁੰਡੀਆਂ ਦੇ ਸਿੰਗ ਫੱਸਣ ਲੱਗੇ ਨੇ। ਇਹ ਜੱਟ ਨੇ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ। ਅੱਜ ਤਰੀਕ ਆ 27 ਜੁਲਾਈ ਆ ਤੇ ਪਹਿਲਾਂ ਤੋਂ ਧਮਾਕੇਦਾਰ ਚੱਲ ਰਹੀ ਜੱਟ ਐਂਡ ਜੂਲੀਅਟ ਫ਼ਿਲਮ ਦਾ ਪੇਚਾ ਕੈਰੀ ਔਨ ਜੱਟਾ ਨਾਲ ਪੈ ਰਿਹਾ ਹੈ। ਕਰੀਬ ਤਿੰਨ ਹਫ਼ਤੇ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿਚ ਪੱਕੀ ਛਾਉਣੀ ਪਾ ਕੇ ਬੈਠੀ ਜੱਟ ਐਂਡ ਜੂਲੀਅਟ ਦੇ ਸ਼ੋਅ ਨਵੇਂ ਹਫ਼ਤੇ ਵਿਚ ਭਾਵੇਂ ਘੱਟ ਰਹੇ ਹਨ, ਪਰ ਫ਼ਿਲਮ ਹਾਲੇ ਇਸ ਹਫ਼ਤੇ ਵੀ ਕਈ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਰਹੇਗੀ। ਇਸਦੇ ਨਾਲ ਹੀ ਦੇਸੀ ਰੌਕਸਟਾਰ ਜੱਟ ਗਿੱਪੀ ਗਰੇਵਾਲ ਕੱਲ ਤੋਂ ਇਸੇ ਸਫ਼ਲਤਾ ਦੀ ਲੜੀ ਨੂੰ 'ਕੈਰੀ ਔਨ' ਕਰਨ ਦੀ ਤਮੰਨਾ ਨਾਲ ਅੱਜ ਹੀ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿਚ ਆਪਣੀ ਹੋਮ ਪ੍ਰੋਡਕਸ਼ਨ ਨਾਲ ਆ ਰਿਹਾ ਹੈ। ਜੱਟ ਐਂਡ ਜੂਲੀਅਟ ਦੀ ਸਫ਼ਲਤਾ ਦਾ ਵੱਡਾ ਕਾਰਨ ਉਸ ਦਾ ਕੀਤਾ ਗਿਆ ਅੱਤ ਦਾ ਪ੍ਰਚਾਰ ਸੀ। ਕੈਰੀ ਔਨ ਜੱਟਾ ਦੀ ਟੀਮ ਵੀ ਪ੍ਰਚਾਰ ਦਾ ਉਹੀ ਤਰੀਕਾ ਵਰਤ ਰਹੀ ਹੈ, ਬਲਕਿ ਜੇ ਕਹੀਏ ਤਾਂ ਉਸ ਤੋਂ ਵੀ ਅੱਗੇ ਲੰਘ ਗਈ ਹੈ ਤਾਂ ਗਲਤ ਨਹੀਂ ਹੋਵੇਗਾ। ਜਿਵੇਂ ਗਿੱਪੀ ਗਰੇਵਾਲ ਪੂਰੀ ਟੀਮ ਨਾਲ ਪੰਜਾਬ ਦੇ ਸ਼ਹਿ...
controversies, Cultural News, DIljit Dosanjh, Entertainment, Ludhiana, punjabi-music, ਖ਼ਬਰਾਂ, ਗਾਇਕ, ਦਿਲਜੀਤ ਦੋਸਾਂਝ, ਲੁਧਿਆਣਾ

ਆਖ਼ਿਰ ਗਾਇਕ ਦਿਲਜੀਤ ਬਣ ਹੀ ਗਿਆ ਨੰਬਰ ਵਨ…

 ਦਿਲਜੀਤ ਨੂੰ ਚਾਹੁੰਣ ਵਾਲਿਆਂ ਦੇ ਨਾਲ-ਨਾਲ ਇਹ ਖ਼ਬਰ ਪੜ੍ਹ ਕੇ ਦਿਲਜੀਤ ਨੂੰ ਨਾ-ਪਸੰਦ ਕਰਨ ਵਾਲੇ ਵੀ ਸ਼ਾਇਦ ਅਜੀਬ ਮਹਿਸੂਸ ਕਰਨ ਕਿ ਦਿਲਜੀਤ ਬਾਕੀ ਸਾਰੇ ਗਾਇਕਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਜਨਾਬ ਜੇ ਤੁਸੀ ਸੋਚ ਰਹੇ ਹੋ ਕਿ ਪੰਜਾਬੀ ਗਾਇਕੀ ਵਿਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ ਤਾਂ ਤੁਸੀ ਬਿਲਕੁਲ ਗਲਤ ਸੋਚ ਰਹੇ ਹੋ, ਦਰਅਸਲ ਉਹ ਲੱਚਰ ਗਾਇਕੀ ਵਿਚ ਨੰਬਰ ਇੱਕ ਗਿਣਿਆ ਗਿਆ ਹੈ। ਅਜਿਹਾ ਅਸੀ ਨਹੀਂ ਕਹਿ ਰਹੇ, ਇਹ ਕਹਿਣਾ ਹੈ ਇਸ਼ਤਰੀ ਜਾਗ੍ਰਿਤੀ ਮੰਚ ਦਾ ਜਿਹਨਾਂ ਨੇ ਮੰਗਲਵਾਰ ਨੂੰ ਲੁਧਿਆਣੇ ਦੇ ਇਲਾਕੇ ਦੁੱਗਰੀ ਸਥਿਤ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾ ਦਿੱਤਾ। ਸੈਂਕੜੇ ਦੀ ਗਿਣਤੀ ਵਿਚ ਸ਼ਹਿਰ ਦਾ ਮਾਰਚ ਕਰਦੀਆਂ ਹੋਈਆਂ ਔਰਤਾਂ ਦਿਲਜੀਤ ਦੇ ਘਰ ਪਹੁੰਚੀਆਂ ਜਿਨ੍ਹਾਂ ਦੇ ਹੱਥਾਂ ਵਿਚ ‘ਅਸ਼ਲੀਲ ਗਾਇਕ ਦਿਲਜੀਤ ਮੁਰਦਾਬਾਦ’ ਲਿਖੇ ਹੋਏ ਬੈਨਰ ਫੜੇ ਹੋਏ ਸਨ। ਪੂਰਾ ਦਿਨ ਚੱਲੇ ਧਰਨੇ ਦੌਰਾਨ ਔਰਤਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੀ ਮੁਹਿੰਮ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਪੰਜਾਬੀ ਗਾਇਕਾਂ ਵਲੋ ਸਭਿਆਚਾਰ ਦਾ ਮਿਆਰ ਡੇਗ ਕੇ ਪੇਸ਼ ਕੀਤੀ ਜਾਂਦੀ ਲੱਚਰ ਗਾਇਕੀਂ ਵਿਰੁੱਧ...
DIljit Dosanjh, Entertainment, Movies, News, ਸਿਨੇਮਾ, ਖ਼ਬਰਾਂ, ਦਿਲਜੀਤ ਦੋਸਾਂਝ, ਫ਼ਿਲਮਾ

ਦਿਲਜੀਤ ਦੀ ‘ਲਾਇਨ ਆਫ਼ ਪੰਜਾਬ’ ਦੀ ਰਿਲੀਜ਼ ਦੋ ਹਫ਼ਤੇ ਲਈ ਟਲ਼ੀ

ਦਿਲਜੀਤ ਦੇ ਚਾਹੁਣ ਵਾਲਿਆਂ ਨੂੰ ਇਹ ਖ਼ਬਰ ਉਦਾਸ ਕਰੇਗੀ ਕਿ ਉਸ ਦੀ ਬਤੌਰ ਨਾਇਕ ਆ ਰਹੀ ਪਹਿਲੀ ਫ਼ਿਲਮ ਲਾਇਨ ਆਫ਼ ਪੰਜਾਬ ਦੀ ਰਿਲੀਜ਼ ਦੋ ਹਫ਼ਤੇ ਲਈ ਟਾਲ ਦਿੱਤੀ ਗਈ ਹੈ। ਹੁਣ ਇਹ ਫ਼ਿਲਮ 25 ਫ਼ਰਵਰੀ ਨੂੰ ਸਿਨੇਮਾ ਘਰਾਂ ਵਿਚ ਪਹੁੰਚੇਗੀ।ਇਸ ਤੋਂ ਪਹਿਲਾਂ ਫ਼ਿਲਮ ਪ੍ਰੋਡਿਊਸਰ ਵੱਲੋਂ ਜਾਰੀ ਕੀਤੇ ਗਏ ਪੋਸਟਰਾਂ ਉੱਤੇ ਰਿਲੀਜ਼ ਦੀ ਤਰੀਕ 11 ਫ਼ਰਵਰੀ ਲਿਖੀ ਗਈ ਸੀ, ਜਿਨ੍ਹਾਂ ਨੂੰ ਜਸਟ ਪੰਜਾਬੀ ਨੇ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ ਸੀ। ਅੱਜ ਤੋਂ ਪ੍ਰਮੁੱਖ ਟੀ.ਵੀ. ਚੈਨਲਾਂ ਉੱਤੇ ਸ਼ੁਰੂ ਹੋਏ ਤਾਜ਼ਾ ਇਸ਼ਤਿਹਾਰਾਂ ਵਿਚ ਅੰਂਗਰੇਜ਼ੀ ਵਿਚ ਲਿਖਿਆ ਗਿਆ ਹੈ, ਲਾਇਨ ਆਫ਼ ਪੰਜਾਬ ਨੂੰ ਮਿਲੋ 25 ਫਰਵਰੀ ਨੂੰ.. ਜਿਸ ਰਾਹੀਂ ਇਹ ਸਪੱਸ਼ਟ ਹੋ ਗਿਆ ਹੈ ਕਿ ਫ਼ਿਲਮ 2 ਹਫ਼ਤੇ ਲਈ ਅੱਗੇ ਪਾ ਦਿੱਤੀ ਗਈ ਹੈ।ਇਸ ਦਾ ਕਾਰਨ ਤਾਂ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ, ਪਰ ਟਰੇਡ ਮਾਹਿਰਾਂ ਦੇ ਮੁਤਾਬਿਕ ਪਿਛਲੇ ਸ਼ੁਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ਏਕਨੂਰ ਤੋਂ ਇਕਦਮ ਬਾਅਦ ਅਗਲੇ ਹੀ ਹਫ਼ਤੇ ਇਕ ਹੋਰ ਪੰਜਾਬੀ ਫ਼ਿਲਮ ਰਿਲੀਜ਼ ਕਰਨਾ ਕੋਈ ਖ਼ਰਾ ਸੌਦਾ ਨਹੀਂ ਸੀ।ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਿਰਮਾਤਾ ਹੋਰ ਵੀ ਜਿਆਦਾ ਦਿਲਚਸਪ ਪ...
DIljit Dosanjh, Entertainment, Movies, News, ਖ਼ਬਰਾਂ, ਦਿਲਜੀਤ ਦੋਸਾਂਝ, ਫ਼ਿਲਮਾ

‘ਸ਼ੇਰ-ਏ-ਪੰਜਾਬ’:ਦਿਲਜੀਤ 11 ਫਰਵਰੀ ਨੂੰ ਸਿਨੇਮਾ-ਘਰਾਂ ਵਿੱਚ, ਸੰਗੀਤ 11 ਜਨਵਰੀ ਨੂੰ ਰਿਲੀਜ਼

‘ਸ਼ੇਰ-ਏ-ਪੰਜਾਬ’ ਦਿਲਜੀਤ 11 ਫਰਵਰੀ ਨੂੰ ਆ ਰਿਹਾ ਸਿਨੇਮਾ-ਘਰਾਂ ਵਿੱਚਫ਼ਿਲਮ ਦਾ ਸੰਗੀਤ 11 ਜਨਵਰੀ ਤੱਕ ਰਿਲੀਜ਼ ਹੋਣ ਦੀ ਆਸਮੇਲ ਕਰਾ ਦੇ ਰੱਬਾ ਫ਼ਿਲਮ ਵਿਚ ਆਪਣੀ ਬਹੁਤ ਹੀ ਛੋਟੀ ਮਹਿਮਾਨ ਭੂਮਿਕਾ ਨਾਲ ਨੌਜਵਾਨ ਦਰਸ਼ਕਾਂ ਦਾ ਹਰਮਨ ਪਿਆਰਾ ਬਣ ਗਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ 11 ਫਰਵਰੀ 2011 ਨੂੰ ਬਤੌਰ ਨਾਇਕ ਆਪਣੀ ਪਹਿਲੀ ਫ਼ਿਲਮ ‘ਲਾਇਨ ਆਫ਼ ਪੰਜਾਬ’ ਰਾਹੀਂ ਵੱਡੇ ਪਰਦੇ ਤੇ ਰੂ-ਬ-ਰੂ ਹੋ ਰਿਹਾ ਹੈ। ਦਿਲਜੀਤ ਦੇ ਭਰਾ ਪੀਰਤੀ ਨੇ ‘ਜਸਟ ਪੰਜਾਬੀ’ ਨੂੰ ਦੱਸਿਆ ਕਿ ਫ਼ਿਲਮ ਪੂਰੀ ਤਰ੍ਹਾਂ ਮੁਕਮੰਲ ਹੈ ਅਤੇ ਫਰਵਰੀ ਵਿਚ ਪੂਰੇ ਜੋਰ-ਸ਼ੋਰ ਨਾਲ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦਾ ਗੀਤ-ਸੰਗੀਤ ਸੁਣਨ ਲਈ ਬੇ-ਸਬਰ ਦਿਲਜੀਤ ਦੇ ਚਾਹੁਣ ਵਾਲਿਆਂ ਲਈ ਉਨ੍ਹਾਂ ਕਿਹਾ ਕਿ ਆਸ ਮੁਤਾਬਿਕ 11 ਜਨਵਰੀ ਨੂੰ ਸੰਗੀਤ ਰਿਲੀਜ਼ ਹੋਣ ਤੇ ਸਰੋਤਿਆਂ ਦਾ ਇੰਤਜ਼ਾਰ ਮੁੱਕ ਜਾਵੇਗਾ।ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਸੰਨੀ ਦਿਓਲ ਦੀਆਂ ਬਹੁਤ ਸਾਰੀਆਂ ਐਕਸ਼ਨ ਭਰਪੂਰ ਫ਼ਿਲਮਾਂ ਬਣਾਉਣ ਵਾਲੇ ਬਾਲੀਵੁੱਡ ਨਿਰਦੇਸ਼ਕ ਗੁੱਡੂ ਧਨੋਆ ਨੇ ‘ਲਾਇਨ ਆਫ਼ ਪੰਜਾਬ ਨਿਰਦੇਸ਼ਿਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਇਸ ਫ਼ਿਲਮ ਵਿਚ ਦਿਲਜੀਤ ਨੇ...