ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ‘ਚ ਰਿਲੀਜ਼ ਹੋਣ ‘ਤੇ ਪਾਬੰਦੀ
ਚੰਡੀਗੜ੍ਹ: ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ 'ਧਰਮ ਯੁੱਧ ਮੋਰਚਾ' ਦੇ ਭਾਰਤ 'ਚ ਰਿਲੀਜ਼ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ਿਲਮ ਪੰਜਾਬ ਸੂਬਾ ਮੋਰਚੇ ਦੇ ਸੰਘਰਸ਼ ਤੋਂ ਲੈ ਕੈ ਧਰਮ ਯੁੱਧ ਮੋਰਚਾ ਤੇ ਖਾੜਕੂਵਾਦ ਦੇ ਦਿਨਾਂ ਦਾ ਇਕ ਦਸਤਾਵੇਜ਼ ਹੈ। ਫ਼ਿਲਮ 'ਚ ਮੁੱਖ ਕਿਰਦਾਰ ਵਜੋਂ ਭੂਮਿਕਾ ਮਸ਼ਹੂਰ ਅਦਾਕਾਰ,ਗਾਇਕ ਤੇ ਗੀਤਕਾਰ ਰਾਜ ਕਾਕੜਾ ਨੇ ਨਿਭਾਈ ਹੈ। ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਹਨ,ਜੋ ਕੈਨੇਡਾ ਦੇ ਵੈਨਕੂਵਰ 'ਚ ਰਹਿੰਦੇ ਹਨ। ਫ਼ਿਲਮ ਦੇ ਨਿਰਦੇਸ਼ਕ ਨਰੇਸ਼ ਐਸ ਗਰਗ ਹਨ। ਇਹ ਫ਼ਿਲਮ ਭਾਰਤ ਤੋਂ ਬਾਹਰ ਪੂਰੀ ਦੁਨੀਆ 'ਚ 16 ਸਤੰਬਰ ਨੂੰ ਰਲੀਜ਼ ਹੋ ਰਹੀ ਹੈ।ਸੈਂਸਰ ਬੋਰਡ ਵੱਲੋਂ ਫਿਲਮ 'ਤੇ ਪਾਬੰਦੀ ਲਗਾਉਣ 'ਤੇ ਟਿੱਪਣੀ ਕਰਦਿਆਂ ਮੁੱਖ ਅਦਾਕਾਰ ਰਾਜ ਕਾਕੜਾ ਨੇ ਕਿਹਾ ਹੈ ਕਿ ਫ਼ਿਲਮ 'ਤੇ ਪਾਬੰਦੀ ਲਗਾਉਣ ਬੇਹੱਦ ਗਲਤ ਹੈ। ਕਲਾ ਦੇ ਮਾਧਿਆਮ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕਰਨਾ ਕੋਈ ਜ਼ੁਰਮ ਨਹੀਂ ਹੈ ਤੇ ਅਸੀਂ ਪੰਜਾਬ ਤੇ ਸਿੱਖ ਇਤਿਹਾਸ ਦੇ ਅਹਿਮ ਪਲਾਂ ਨੂੰ ਇਕ ਦਸਤਾਵੇਜ਼ ਵਜੋਂ ਪੇਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਫ਼ਿਲਮ 'ਤੇ ਪਾਬੰਦੀ ਲਗਾਉਣ ਨਾਲ ਇਤਿਹਾਸ ਉੱਤੇ ਮਿੱਟੀ ਨਹੀਂ ਪਾਈ ਜਾ ਸਕਦੀ...