coronavirus

ਪੰਜਾਬ ਲੌਕਡਾਊਨ 4.0 ਕੀ ਖੁੱਲ੍ਹਾ? ਕੀ ਬੰਦ?
corona, coronavirus, lockdown, Politics, ਸਿਆਸਤ, ਕਰਫ਼ਿਊ, ਲੌਕਡਾਊਨ

ਪੰਜਾਬ ਲੌਕਡਾਊਨ 4.0 ਕੀ ਖੁੱਲ੍ਹਾ? ਕੀ ਬੰਦ?

ਸੋਮਵਾਰ 18 ਮਈ 2020 ਤੋਂ ਪੰਜਾਬ ਵਿਚ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਅਤੇ ਲੌਕਡਾਊਨ ਦੀ ਸ਼ੁਰੂਆਤ ਹੋਈ। ਇਸ ਨਾਲ ਪੰਜਾਬ ਵਿਚ ਬਾਹਰ ਨਿਕਲਣ ਲਈ ਪਾਸ ਲੈਣ ਦੀ ਜ਼ਰੂਰਤ ਖ਼ਤਮ ਹੋ ਗਈ। ਇਸ ਦੇ ਨਾਲ ਹੀ ਦੇਸ਼ ਅੰਦਰ ਲੌਕਡਾਊਨ ਦਾ ਚੌਥਾ ਦੌਰ ਸ਼ੁਰੂ ਹੋ ਗਿਆ ਜੋ ਕਿ 31 ਮਈ ਤੱਕ ਜਾਰੀ ਰਹੇਗਾ।ਇਸ ਦੌਰਾਨ ਕੇਂਦਰ, ਸੂਬਾ ਅਤੇ ਜ਼ਿਲ੍ਹਾ ਸਰਕਾਰਾਂ ਵੱਲੋਂ ਆਪਣੇ-ਆਪਣੇ ਪੱਧਰ ਦੇ ਹੁਕਮ ਜਾਰੀ ਕੀਤੇ ਗਏ ਹਨ 'ਤੇ ਦੱਸਿਆ ਗਿਆ ਹੈ ਕਿ ਲੌਕਡਾਊਨ ਦੌਰਾਨ ਕੀ ਖੁੱਲ੍ਹਾ ਜਾਂ ਕੀ ਬੰਦ ਰਹੇਗਾ।ਆਉ ਤੁਹਾਨੂੰ ਸੌਖੀ ਭਾਸ਼ਾ ਵਿਚ ਦੱਸਦੇ ਹਾਂ ਕਿ ਇਸ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਨੇ ਕੀ ਸਹੂਲਤਾਂ ਦਿੱਤੀਆਂ ਹਨ।ਕੀ ਖੁੱਲ੍ਹਾ ਰਹੇਗਾ?ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਦੀ ਓਪੀਡੀਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਦੇ ਅੰਦਰ ਆਉਣ ਜਾਣਾਟੈਕਸੀ ਕੈਬ ਸੇਵਾਰਿਕਸ਼ਾ/ਆਟੋ ਰਿਕਸ਼ਾਸੂਬਿਆਂ ਵਿਚਾਲੇ ਬੱਸਾਂ ਸੂਬਿਆਂ ਦੀ ਮੰਜ਼ੂਰੀ ਨਾਲ ਹੀ ਚੱਲਣਗੀਆਂਚਾਰ ਪਹੀਆ ਵਾਹਨ, ਕਾਰਾਂ/ਜੀਪਾਂ ਆਦਿਦੋ ਪਹੀਆ ਵਾਹਨ ਸਕੂਟਰ/ਮੋਟਰ ਸਾਇਕਲ/ਸਕੂਟੀ ਆਦਿਸਪੋਰਟਸ ਕੰਪਲੈਕਸ/ਸਟੇਡੀਅਮ ਖਿਡਾਰੀਆਂ ਲਈ ਖੁੱਲ੍ਹੇ ਰਹਿਣਗੇ, ਦਰਸ਼ਕਾਂ ਦੇ ਆਉਣ ਦੀ ਮਨਾਹੀ ਹੋਵੇਗੀਪਿੰਡ...
ਵੀਡਿਉ । 113 ਸਾਲਾ ਬੇਬੇ ਨੇ ਕੋਰੋਨਾ ਨੂੰ ਹਰਾਇਆ
corona, coronavirus, lifestyle, ਕੋਰੋਨਾ, ਕੋਰੋਨਾ ਵਾਇਰਸ

ਵੀਡਿਉ । 113 ਸਾਲਾ ਬੇਬੇ ਨੇ ਕੋਰੋਨਾ ਨੂੰ ਹਰਾਇਆ

ਜਿਸ ਵੇਲੇ ਦੁਨੀਆ ਭਰ ਵਿਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ ਦੇ ਨੇੜੇ ਪਹੁੰਚ ਗਈ ਹੈ, ਉਸੇ ਵੇਲੇ ਕਰੀਬ ਸਾਢੇ 16 ਲੱਖ ਵਿਅਕਤੀਆਂ ਕੋਰੋਨਾ ਨੂੰ ਮਾਤ ਦੇ ਕੇ ਫੇਰ ਸਿਹਤਮੰਦ ਹੋ ਗਏ ਹਨ। (ਇਹ ਰਿਪੋਰਟ ਲਿਖੇ ਜਾਣ ਤੱਕ)ਇਨ੍ਹਾਂ ਸਿਹਤਮੰਦ ਹੋਣ ਵਾਲਿਆਂ ਵਿਚ ਸਪੇਨ ਦੇ ਕੈਟਾਲੋਨੀਆ ਦੀ ਸਭ ਤੋਂ ਵੱਡੀ ਉਮਰ ਦੀ ਬੇਬੇ 113 ਸਾਲ ਦੀ ਉਮਰ ਵਿਚ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਗਈ ਏ।113 ਸਾਲਾਂ ਦੀ ਬੇਬੇ ਮਾਰੀਆ ਬਰਾਇਨਸ ਉੱਤਰੀ ਕੈਟੇਲੋਨੀਆ ਦੇ ਓਲੋਤ ਇਲਾਕੇ ਦੇ ਇਕ ਰਿਟਾਇਰਮੈਂਟ ਹੋਮ ਵਿਚ ਪਿਛਲੇ 20 ਸਾਲਾਂ ਤੋਂ ਰਹਿੰਦੀ ਹੈ। ਖ਼ਬਰਾਂ ਮੁਤਾਬਿਕ 1 ਅਪ੍ਰੈਲ ਤੱਕ ਉਸੇ ਰਿਟਾਰਮੈਂਟ ਹੋਮ ਵਿਚ ਰਹਿਣ ਵਾਲੇ ਵੱਡੀ ਉਮਰ ਦੇ 17 ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ। ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਬੇਬੇ ਮਾਰੀਆ ਬਰਾਇਨਸ ਕੋਰੋਨਾ ਪਾਜ਼ੀਟਿਵ ਨਿਕਲੀ।4 ਮਾਰਚ ਨੂੰ ਉਸ ਨੇ ਆਪਣਾ 113ਵਾਂ ਜਨਮ ਦਿਨ ਮਨਾਇਆ ਸੀ ਤੇ ਉਸ ਵੇਲੇ ਉਹ ਇਲਾਕੇ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਹੋਣ ਕਰਕੇ ਪੂਰੇ ਮੀਡੀਆ ਵਿਚ ਛਾਈ ਹੋਈ ਸੀ। ਸੰਨ 1907 ਨੂੰ ਜਨਮੀ ਬੇਬੇ ਮਾਰੀਆ ਨੇ ਪਹਿਲੀ ਸੰਸਾਰ ਜੰਗ ਤੇ 1936 ਤੋਂ 1939 ਤ...
1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ
corona, coronavirus, covid19, nirmala-sitaraman, Politics, ਸਿਆਸਤ, ਕੋਰੋਨਾ, ਕੋਰੋਨਾ ਵਾਇਰਸ, ਕੋਵਿਡ19

1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ

ਭਾਰਤ ਵਿਚ ਵਧਦੀ ਕੋਰੋਨਾ ਵਾਇਰਸ (Coronavirus) ਦੀ ਮਾਰ ਅਤੇ 21 ਦਿਨਾਂ ਦੇ ਕਰਫ਼ਿਊ ਦੇ ਦੂਸਰੇ ਦਿਨ ਭਾਰਤ ਸਰਕਾਰ ਨੇ ਦੇਸ਼ ਦੇ 80 ਕਰੋੜ ਗ਼ਰੀਬਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗ਼ਰੀਬਾਂ ਤੇ ਲੋੜਵੰਦਾ ਦੀ ਮਦਦ ਲਈ 1.70 ਲੱਖ ਕਰੋੜ ਦਾ ਰਾਹਤ ਪੈਕੇਜ ਦੇਣ ਦੀ ਗੱਲ ਵੀ ਕਹੀ ਗਈ ਹੈ।ਇਹ ਜਾਣਕਾਰੀ ਦਿੰਦਿਆ ਭਾਰਤ ਦੀ ਵਿੱਤ-ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਰਕਾਰ ਪ੍ਰਧਾਨਮੰਤਰੀ ਗ਼ਰੀਬ ਭਲਾਈ ਯੋਜਨਾ ਲੈ ਕੇ ਆਈ ਹੈ। ਇਸ ਔਖੀ ਘੜੀ ਵਿਚ ਗ਼ਰੀਬਾਂ 'ਤੇ ਜ਼ਿਆਦਾ ਅਸਰ ਪਵੇਗਾ। ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੂੰ 50 ਲੱਖਰ ਰੁਪਏ ਦਾ ਬੀਮਾ ਦਿੱਤਾ ਜਾਵੇਗਾ। ਗ਼ਰੀਬਾਂ ਨੂੰ ਅੰਨ-ਧੰਨ ਦੇ ਕੇ ਰਾਹਤ ਪਹੁੰਚਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਭਲਾਈ ਅੰਨ ਯੋਜਨਾ ਤਹਿਤ 80 ਕਰੋੜ ਗ਼ਰੀਬਾਂ ਨੂੰ 5 ਕਿੱਲੋ ਕਣਕ ਜਾਂ ਚੌਲ ਤੇ 1 ਕਿੱਲੋ ਦਾਲ ਦਿੱਤੀ ਜਾਵੇਗੀ। ਇਹ ਰਾਸ਼ਨ ਤਿੰਨ ਮਹੀਨੇ ਤੱਕ ਦਿੱਤਾ ਜਾਵੇਗਾ। ਜਿਨ੍ਹਾਂ ਨੂੰ ਰਾਸ਼ਨ ਡਿਪੂਆਂ ਰਾਹੀਂ ਰਾਸ਼ਨ ਮਿਲਦਾ ਹੈ, ਉਹ ਇਸ ਤੋਂ ਵੱਖਰਾ ਹੋਵੇਗਾ।ਕਿਸਾਨਾਂ ਦੀ ਭਲਾਈ ਲਈ ਉ...
Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?
corona, coronavirus, covid19, free mask, mask, ਕੋਰੋਨਾ, ਕੋਰੋਨਾ ਵਾਇਰਸ, ਕੋਵਿਡ19, ਮਾਸਕ

Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

ਵੱਡੇ ਪੱਧਰ 'ਤੇ ਕਰੋਨਾ ਵਾਇਰਸ Coronavirus ਫੈਲਣ ਤੋਂ ਬਾਅਦ ਚਾਰੇ ਪਾਸੇ ਲੋਕ ਮਾਸਕ ਪਾਈ ਨਜ਼ਰ ਆ ਰਹੇ ਹਨ। 25 ਮਾਰਚ 2020 ਤੋਂ ਸਾਰਾ ਦੇਸ਼ ਬੰਦ ਕਰਨ ਤੋਂ ਪਹਿਲਾਂ ਤੱਕ ਲੋਕ ਸੜਕਾਂ, ਬਾਜ਼ਾਰਾਂ ਤੇ ਰੇਲਵੇ ਸਟੇਸ਼ਨਾਂ 'ਤੇ ਮਾਸਕ ਪਾਈ ਨਜ਼ਰ ਆ ਰਹੇ ਸਨ। ਪਰ ਕੀ ਮਾਸਕ ਪਾਉਣਾ ਲਾਜ਼ਮੀ ਹੈ? ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ ਕਿਸ ਨੂੰ ਨਹੀਂ? ਮਾਸਕ ਪਾਉਣ ਦੀ ਲੋੜ ਕਦੋਂ ਹੁੰਦੀ ਹੈ? ਆਉ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਦੇ ਹਾਂ।ਆਲਮੀ ਸਿਹਤ ਸੰਗਠਨ (ਵਰਲਡ ਹੈਲਥ ਓਰਗਨਾਈਜ਼ੇਸ਼ਨ) ਯਾਨੀ ਡਬਲਯੂਐਚਉ (WHO) ਦਾ ਕਹਿਣਾ ਹੈ ਕਿ COVID-19 ਤੋਂ ਬਚਣ ਲਈ ਮਾਸਕ ਸਿਰਫ਼ ਉਨ੍ਹਾਂ ਨੂੰ ਪਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੈ ਜਾਂ ਜਿਹੜੇ ਕਰੋਨਾ ਵਾਇਰਸ ਨਾਲ ਬਿਮਾਰ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਹਨ। ਡਬਲਯੂਐਚਉ ਦਾ ਕਹਿਣਾ ਹੈ ਕਿ ਜੇ ਤੁਸੀਂ ਆਪ ਬਿਮਾਰ ਨਹੀਂ ਹੋ ਜਾਂ ਕਿਸੇ ਬਿਮਾਰ ਦੀ ਦੇਖਭਾਲ ਨਹੀਂ ਕਰ ਰਹੇ ਤਾਂ ਮਾਸਕ ਪਾਉਣ ਦੀ ਲੋੜ ਨਹੀਂ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆਂ ਵਿਚ ਮਾਸਕ ਬਹੁਤ ਸੀਮਿਤ ਗਿਣਤੀ ਵਿਚ ਹਨ ਤੇ ਜੇ ਤੁਸੀਂ ਬਿਨਾਂ ਲੋੜ ਤੋਂ ਮਾਸਕ ਪਾ...