ਦਿਲਜੀਤ ਦੋਸਾਂਝ ਨਜ਼ਰ ਆਵੇਗਾ ਕਾਮੇਡੀ ਨਾਈਟਸ ਵਿਦ ਕਪਿਲ ਵਿਚ
ਪੰਜਾਬੀ ਗਾਇਕ ਅਤੇ ਅਦਾਕਾਰ, ਨੌਜਵਾਨਾ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਛੇਤੀ ਹੀ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਚਰਚਿਤ ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਵਿਚ ਨਜ਼ਰ ਆਵੇਗਾ। ਇਹ ਸ਼ੋਅ ਹਿੰਦੀ ਮਨੋਰੰਜਨ ਚੈਨਲ ਕਲਰਜ਼ ਉੱਪਰ ਹਰ ਸ਼ਨੀਵਾਰ ਅਤੇ ਐਤਵਾਰ ਚੱਲਦਾ ਹੈ। ਕੁਝ ਦਿਨ ਪਹਿਲਾਂ ਦਿਲਜੀਤ ਅਤੇ ਕਪਿਲ ਨੇ ਸ਼ੂਟਿੰਗ ਦੀਆਂ ਝਲਕੀਆਂ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਰਾਹੀਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਦਿਲਜੀਤ ਫੱਬਵੇਂ ਕਾਲੇ ਅੰਗਰੇਜ਼ੀ ਸੂਟ ਅਤੇ ਬੋਅ ਦੇ ਨਾਲ ਚਿੱਟੀ ਪੱਗ ਬੰਨ੍ਹੀਂ ਨਜ਼ਰ ਆ ਰਿਹਾ ਹੈ, ਜਦ ਕਿ ਕਪਿਲ ਸ਼ਰਮਾ ਪੰਜਾਬ ਦੇ ਪਹਿਰਾਵੇ ਕੁੜਤੇ ਪਜਾਮੇ ਨਾਲ ਡਿਜ਼ਾਇਨਰ ਜੈਕਟ ਪਾਈ ਦਿਸ ਰਿਹਾ ਹੈ।ਦਿਲਜੀਤ ਦੋਸਾਂਝ ਅਤੇ ਕਪਿਲ ਸ਼ਰਮਾ ਸ਼ੂਟਿੰਗ ਦੌਰਾਨ ਕਾਮੇਡੀ ਨਾਈਟਸ ਵਿੱਦ ਕਪਿਲ ਦੇ ਸੈਟ 'ਤੇ ਇਸ ਤੋਂ ਪਹਿਲਾਂ ਦਿਲਜੀਤ ਅਤੇ ਕਪਿਲ ਇੱਕਠੇ ਪੀਟੀਸੀ ਪੰਜਾਬੀ ਫ਼ਿਲਮ ਐਵਾਰਡ 2013 ਦੀ ਮੇਜ਼ਬਾਨੀ ਕਰਦੇ ਹੋਏ ਨਜ਼ਰ ਆਏ ਸਨ। ਦੋਵੇਂ ਇਕੱਠੇ ਪਰਦੇ ਉੱਤੇ ਬਹੁਤ ਹੀ ਖ਼ੂਬਸੂਰਤ ਤਾਲਮੇਲ ਨਾਲ ਪੇਸ਼ ਹੁੰਦੇ ਹਨ ਅਤੇ ਆਪਣੇ ਹਾਸ-ਰਸ ਵਾਲੇ ਅੰਦਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਦੋਵਾਂ ਨੂ...