carry on jatta songs

B.N. Sharma, carry on jatta, carry on jatta songs, DIljit Dosanjh, Entertainment, featured, features, Gippy Grewal, Gurpreet Ghuggi, jaswinder bhalla, jatt and juliet, mahie gill, Movies, Neeru Bajwa, preeto sahni

ਅੱਜ ਤੋਂ ਕੈਰੀ ਔਨ ਜੱਟਾ v/s ਜੱਟ ਐਂਡ ਜੂਲੀਅਟ

ਲਓ ਬਈ ਮਿੱਤਰੋ, ਅੱਜ ਤੋਂ ਦੋ ਜੱਟਾਂ ਵਿਚਾਲੇ ਕੁੰਡੀਆਂ ਦੇ ਸਿੰਗ ਫੱਸਣ ਲੱਗੇ ਨੇ। ਇਹ ਜੱਟ ਨੇ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ। ਅੱਜ ਤਰੀਕ ਆ 27 ਜੁਲਾਈ ਆ ਤੇ ਪਹਿਲਾਂ ਤੋਂ ਧਮਾਕੇਦਾਰ ਚੱਲ ਰਹੀ ਜੱਟ ਐਂਡ ਜੂਲੀਅਟ ਫ਼ਿਲਮ ਦਾ ਪੇਚਾ ਕੈਰੀ ਔਨ ਜੱਟਾ ਨਾਲ ਪੈ ਰਿਹਾ ਹੈ। ਕਰੀਬ ਤਿੰਨ ਹਫ਼ਤੇ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿਚ ਪੱਕੀ ਛਾਉਣੀ ਪਾ ਕੇ ਬੈਠੀ ਜੱਟ ਐਂਡ ਜੂਲੀਅਟ ਦੇ ਸ਼ੋਅ ਨਵੇਂ ਹਫ਼ਤੇ ਵਿਚ ਭਾਵੇਂ ਘੱਟ ਰਹੇ ਹਨ, ਪਰ ਫ਼ਿਲਮ ਹਾਲੇ ਇਸ ਹਫ਼ਤੇ ਵੀ ਕਈ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਰਹੇਗੀ। ਇਸਦੇ ਨਾਲ ਹੀ ਦੇਸੀ ਰੌਕਸਟਾਰ ਜੱਟ ਗਿੱਪੀ ਗਰੇਵਾਲ ਕੱਲ ਤੋਂ ਇਸੇ ਸਫ਼ਲਤਾ ਦੀ ਲੜੀ ਨੂੰ 'ਕੈਰੀ ਔਨ' ਕਰਨ ਦੀ ਤਮੰਨਾ ਨਾਲ ਅੱਜ ਹੀ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿਚ ਆਪਣੀ ਹੋਮ ਪ੍ਰੋਡਕਸ਼ਨ ਨਾਲ ਆ ਰਿਹਾ ਹੈ। ਜੱਟ ਐਂਡ ਜੂਲੀਅਟ ਦੀ ਸਫ਼ਲਤਾ ਦਾ ਵੱਡਾ ਕਾਰਨ ਉਸ ਦਾ ਕੀਤਾ ਗਿਆ ਅੱਤ ਦਾ ਪ੍ਰਚਾਰ ਸੀ। ਕੈਰੀ ਔਨ ਜੱਟਾ ਦੀ ਟੀਮ ਵੀ ਪ੍ਰਚਾਰ ਦਾ ਉਹੀ ਤਰੀਕਾ ਵਰਤ ਰਹੀ ਹੈ, ਬਲਕਿ ਜੇ ਕਹੀਏ ਤਾਂ ਉਸ ਤੋਂ ਵੀ ਅੱਗੇ ਲੰਘ ਗਈ ਹੈ ਤਾਂ ਗਲਤ ਨਹੀਂ ਹੋਵੇਗਾ। ਜਿਵੇਂ ਗਿੱਪੀ ਗਰੇਵਾਲ ਪੂਰੀ ਟੀਮ ਨਾਲ ਪੰਜਾਬ ਦੇ ਸ਼ਹਿ...