bios-locker-room

ਔਰਤ ਦੇ ਸ਼ੋਸ਼ਣ ਦਾ ਇਲਮ ਆਪਣੀ ਜ਼ਿੰਦਗੀ ਦੇ ਮਾੜੇ ਤਜਰਬਿਆਂ ਤੋਂ ਹੋਇਆ: ਨਵਕਿਰਨ
#metooindia, bios-locker-room, crime-against-women, Politics, social-issues

ਔਰਤ ਦੇ ਸ਼ੋਸ਼ਣ ਦਾ ਇਲਮ ਆਪਣੀ ਜ਼ਿੰਦਗੀ ਦੇ ਮਾੜੇ ਤਜਰਬਿਆਂ ਤੋਂ ਹੋਇਆ: ਨਵਕਿਰਨ

ਮੈਂ ਓਦੋਂ ਮਹਿਜ 5-6 ਸਾਲਾਂ ਦੀ ਸੀ, ਸ਼ਾਇਦ ਨਰਸਰੀ ਕਲਾਸ 'ਚ ਪੜ੍ਹਦੀ ਹੋਣੀ, ਜਦੋਂ ਪਹਿਲੀ ਵਾਰ ਮੈਂ ਆਪਣੇ ਦੋਹਾਂ ਪੱਟਾਂ ਦੇ ਵਿਚਕਾਰ ਇੱਕ 26-27 ਸਾਲਾਂ ਦੇ ਮੁੰਡੇ ਦਾ ਲਿੰਗ ਮਹਿਸੂਸ ਕੀਤਾ। ਉਹ ਸਾਡੇ ਗੁਆਂਢ ਹੀ ਰਹਿੰਦਾ ਸੀ ਤੇ ਉਹਨਾਂ ਦੇ ਟੱਬਰ ਦਾ ਸਾਡੇ ਘਰ ਆਉਣ-ਜਾਣ ਸੀ। ਮੈਨੂੰ ਓਦੋਂ ਕੁੱਝ ਸਮਝ ਨਹੀਂ ਆਇਆ ਕਿ ਹੋ ਕੀ ਰਿਹੈ ਪਰ ਕੁੱਝ ਵੀ ਠੀਕ ਨਹੀਂ ਸੀ ਲੱਗ ਰਿਹਾ। ਮੈਨੂੰ ਅੱਜ ਵੀ ਯਾਦ ਐ ਕਿ ਮੈਂ ਉਸ ਦਿਨ ਪੂਰੀਆਂ ਬਾਹਾਂ ਦੀ ਟੀ-ਸ਼ਰਟ ਨਾਲ ਲਾਲ ਰੰਗ ਦੀ ਸ਼ਨੀਲ ਦੀ ਪਜਾਮੀ ਪਾਈ ਹੋਈ ਸੀ। ਇਹ ਡੀਟੇਲ ਮੈਨੂੰ ਅੱਜ ਵੀ ਬਾਖ਼ੂਬੀ ਯਾਦ ਹੈ ਕਿਉਂਕਿ ਉਹ ਸ਼ਨੀਲ ਦੀ ਪਜਾਮੀ ਮੇਰੀ ਇੰਗਲੈਂਡ ਰਹਿੰਦੀ ਮਾਸੀ ਮੇਰੇ ਲਈ ਨਵੀਂ ਲਿਆਈ ਸੀ ਤੇ ਮੈਂ ਉਸ ਦਿਨ ਪਹਿਲੀ ਵਾਰ ਪਾਈ ਸੀ। ਮੇਰਾ ਤਾਂ ਉਸ ਦਿਨ ਚਾਅ ਨਹੀਂ ਸੀ ਚੱਕਿਆ ਜਾ ਰਿਹਾ ਤੇ ਮੈਂ ਸਾਰਿਆਂ ਨੂੰ ਖੁਸ਼ੀ ਨਾਲ ਦੱਸਦੀ ਫਿਰਦੀ ਸੀ "ਪਤਾ ਐ ਇਹ ਮੇਰੀ ਮਾਸੀ ਮੇਰੇ ਲਈ ਇੰਗਲੈਂਡ ਤੋਂ ਲੈ ਕੇ ਆਈ ਆ!" ਤੇ ਇਹੀ ਮੈਂ ਉਸ ਇਨਸਾਨ ਨੂੰ ਵੀ ਦੱਸਿਆ ਸੀ। ਮੂੰਹ ਤੇ ਹੱਥਾਂ ਨੂੰ ਛੱਡ ਮੇਰੇ ਸਰੀਰ ਦਾ ਕੋਈ ਵੀ ਅੰਗ ਕੱਪੜਿਆਂ ਤੋਂ ਬਾਹਰ ਨਹੀਂ ਸੀ। ਇਹ ਵੱਖਰੀ ਗੱਲ ਹੈ ਕਿ ਓਦ...