binnu dhillon

amrinder-gill, binnu dhillon, Entertainment, film-review, jaswinder bhalla, punjabi film review

Film Review | Vekh Baratan Challiyan | ਫ਼ਿਲਮ ਸਮੀਖਿਆ: ਵੇਖ ਬਰਾਤਾਂ ਚੱਲੀਆਂ

*ਦੀਪ ਜਗਦੀਪ ਸਿੰਘ*ਰੇਟਿੰਗ - 3/5ਕਲਾਕਾਰ- ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਮੁਕੇਸ਼ ਭੱਟ, ਗੋਵਿੰਦ ਨਾਮਦੇਵ, ਮਿਥਿਲਾ ਪੁਰੋਹਿਤਲੇਖਕ- ਨਰੇਸ਼ ਕਥੂਰੀਆਨਿਰਦੇਸ਼ਕ- ਸ਼ਿਤਿਜ ਚੌਧਰੀਦੋ-ਤਿੰਨ ਹਿੰਦੀ ਫ਼ਿਲਮਾਂ ਤੋਂ ਮਸਾਲਾ ਲੈ ਕੇ ਪੰਜਾਬੀ ਫ਼ਿਲਮ ਬਣਾਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਰਾਹੀਂ ਕੋਈ ਅਰਥਪੂਰਨ ਸਫ਼ਲ ਕਹਾਣੀ ਕਹਿ ਸਕਣਾ ਇਹ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ।   ਪੰਜਾਬੀ ਸਿਨੇਮਾ ਵਿਚ ਅਜਿਹਾ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਸ਼ਿਤਿਜ ਚੌਧਰੀ ਦੀ ਨਵੀਂ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਇਸ ਮਾਮਲੇ ਵਿਚ ਇਕ ਨਵੀਂ ਪੈੜ ਛੱਡਦੀ ਹੈ। ਕਈ ਹਿੰਦੀ ਫ਼ਿਲਮਾਂ ਦੀ ਖਿਚੜੀ ਤੋਂ ਬਣੀ ਫ਼ਿਲਮ ਵੇਖ ਬਰਾਤਾਂ ਚੱਲੀਆਂ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਵਹਿਮਾਂ-ਭਰਮਾਂ ਬਾਰੇ ਗੰਭੀਰ ਸੁਨੇਹਾ ਵੀ ਦਿੰਦੀ ਹੈ।ਵਿਹਲੜ ਅਤੇ ਕਿਸੇ ਕੰਮ ਨੂੰ ਆਪਣੇ ਮੇਚ ਦਾ ਨਾ ਸਮਝਣ ਵਾਲਾ ਹੋਣ ਕਰਕੇ ਜੱਗੀ (ਬੀਨੂੰ ਢਿੱਲੋਂ) ਛੜਾ ਹੈ, ਜਿਸ ਕਰਕੇ ਉਸਦਾ ਬਾਪੂ ਕਰਮਜੀਤ ਸਿੰਘ ਵੜੈਚ (ਜਸਵਿੰਦਰ ਭੱਲਾ) ਦੁਖੀ ਹੈ, ਜੋ ਪੰਜਾਬ ਹਰਿਆਣਾ ਦੀ ਹੱਦ ਨਾਲ ਲੱਗਦੇ ਪ...
ammy virk, bambukat, binnu dhillon, Entertainment, film reviews, film-review, punjabi film review

Film Review । ਬੰਬੂਕਾਟ

ਦੀਪ ਜਗਦੀਪ ਸਿੰਘਰੇਟਿੰਗ 3.5/5ਬੰਬੂਕਾਟ ਜੜ੍ਹਾਂ ਚੇਤੇ ਕਰਾਉਣ ਵਾਲੀ ਫ਼ਿਲਮ ਹੈ। ਆਜ਼ਾਦੀ ਤੋਂ ਬਾਅਦ ਵਾਲੇ ਵਕਤ ਦੀ ਕਹਾਣੀ, ਬੰਬੂਕਾਟ ਨਾ ਸਿਰਫ਼ ਭਾਰਤੀ ਸਮਾਜ ਵਿਚ ਸਦੀਆਂ ਪੁਰਾਣੇ ਚਮੜੀ ਦੇ ਰੰਗ ਕਰਕੇ ਹੋਣ ਵਾਲੇ ਭੇਦਭਾਵ ਦੀ ਗੱਲ ਕਰਦੀ ਹੈ ਬਲਕਿ ਆਰਥਿਕ ਰੁਤਬੇ ਕਰਕੇ ਪਰਿਵਾਰਾਂ ਵਿਚ ਹੀ ਕੀਤੇ ਜਾਂਦੇ ਭੇਦਭਾਵ ਦੀ ਵੀ ਬਾਤ ਪਾਉਂਦੀ ਹੈ। ਇਹ ਪੰਜਾਬੀਆਂ ਦੀ ਸਿਰਜਣਸ਼ੀਲਤਾ ਅਤੇ ਕਦੇ ਨਾ ਹਾਰਨ ਵਾਲੀ ਸਿਦਕਦਿਲੀ ਦਾ ਪੇਸ਼ਕਾਰੀ ਵੀ ਕਰਦੀ ਹੈ।ਲੰਮੇ ਅਰਸੇ ਬਾਅਦ ਕੋਈ ਪੰਜਾਬੀ ਫ਼ਿਲਮ ਲੇਖਕ ਅਜਿਹੀ ਕਹਾਣੀ ਲਿਆਇਆ ਹੈ ਜੋ ਤਾਜ਼ੀ ਅਤੇ ਪੰਜਾਬੀਅਤ ਦੇ ਰੰਗ ਵਿਚ ਰੰਗੀ ਲੱਗਦੀ ਹੈ। ਇਹ ਫ਼ਿਲਮ ਸਾਫ਼ ਤੌਰ ’ਤੇ ਆਪਣੇ ਮਿੱਥੇ ਹੋਏ ਦਰਸ਼ਕ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਅਖ਼ੀਰ ਤੱਕ ਇਸ ਨਿਸ਼ਾਨਦੇਹੀ ’ਤੇ ਨਿੱਭਦੀ ਹੈ। ਇਹ ਫ਼ਿਲਮ ਇਕ ਵਾਰ ਫੇਰ ਸਾਬਤ ਕਰਦੀ ਹੈ ਕਿ ਪੰਜਾਬੀ ਫ਼ਿਲਮਾਂ ਦਾ ਬਾਜ਼ਾਰ ਪੇਂਡੂ ਦਰਸ਼ਕ ਦਾ ਬਾਜ਼ਾਰ ਹੈ ਅਤੇ ਜੇ ਫ਼ਿਲਮਕਾਰ ਉਸਨੂੰ ਟਿਕਟ ਖਿੜਕੀ ’ਤੇ ਖਿੱਚ ਕੇ ਲਿਆ ਸਕਦੇ ਹਨ ਤਾਂ ਕਮਾਲ ਕਰ ਸਕਦੇ ਹਨ। ਇਸ ਵਾਸਤੇ ਅਜਿਹੀ ਗੁੰਦੀ ਹੋਈ ਕਹਾਣੀ ਦੀ ਲੋੜ ਪਵੇਗੀ ਜੋ ਅਸਲੀਅਤ ਦੇ ਨੇੜੇ ਅਤੇ ਮਿੱਟੀ ਨਾਲ ਜੁੜੀ ਲੱਗੇ।196...