Behind The Scene

Behind The Scene, Deep Jagdeep Singh, Entertainment, featured, Movies, News, ਸਿਨੇਮਾ, ਖ਼ਬਰਾਂ, ਦੀਪ ਜਗਦੀਪ ਸਿੰਘ, ਪਰਦੇ ਦੇ ਪਿੱਛੇ

ਗਾਇਕ ਬਣ ਗਏ ‘ਹੀਰੋ’, ਰੇਟ ਚੜ੍ਹੇ ਅਸਮਾਨੀ

ਅਖਾੜਾ ਦੋ ਲੱਖ ਦਾ, ਫ਼ਿਲਮ ਚਾਲ੍ਹੀ ਲੱਖ ਦੀਆਪਣੀ ਹਰ ਪੱਤਰਕਾਰ ਮਿਲਣੀ, ਐਲਬਮ ਦੀ ਘੁੰਡ-ਚੁਕਾਈ ਅਤੇ ਹਰ ਇੰਟਰਵਿਊ ਵਿਚ ਸਾਡੇ ਮਾਣਮੱਤੇ ਨਾਮੀ ਪੰਜਾਬੀ ਕਲਾਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਦੀਆਂ ਵੱਡੀਆਂ ਵੱਡੀਆਂ ਫੜ੍ਹਾਂ ਤਾਂ ਮਾਰਦੇ ਨੇ, ਪਰ ਜਦੋਂ ਸੱਚ-ਮੁੱਚ ਕੁਝ ਕਰਨ ਦਾ ਮੌਕਾ ਆਉਂਦਾ ਹੈ ਤਾਂ ਇਨ੍ਹਾਂ ਦਾ ਅਸਲੀ ‘ਮੁੱਲ’ ਪਤਾ ਲਗਦਾ ਹੈ।ਮੈਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਿਆ ਜਦੋਂ ਇਹ ਪਤਾ ਲੱਗਿਆ ਕਿ ਜਿਹੜੇ ਪੰਜਾਬੀ ਕਲਾਕਾਰ ਆਪਣੇ ਗਾਇਕੀ ਦੇ ਅਖਾੜਿਆਂ ਦਾ ਦੋ ਤੋਂ ਚਾਰ ਲੱਖ ਰੁਪਈਆ ਲੈਂਦੇ ਨੇ, ਉਹੀ ਹੁਣ ਫ਼ਿਲਮ ਵਿਚ ਕੰਮ ਕਰਨ ਲਈ ਪੈਂਤੀ ਤੋਂ ਚਾਲ੍ਹੀ ਲੱਖ ਰੁਪਏ ਮੰਗ ਰਹੇ ਹਨ। ਇਸ ਗੱਲ ਦਾ ਪੱਕਾ ਸਬੂਤ ਮੈਨੂੰ ਕੱਲ੍ਹ ਇਕ ਐਨ.ਆਰ.ਆਈ ਪ੍ਰੋਡਿਊਸਰ/ਨਿਰਦੇਸ਼ਕ ਨੇ ਫੋਨ ਰਾਹੀਂ ਗੱਲਬਾਤ ਕਰਦਿਆਂ ਦਿੱਤਾ। ਪਿਛਲੇ ਕੁਝ ਮਹੀਨਿਆਂ ਤੋਂ ਇਹ ਪ੍ਰੋਡਿਊਸਰ ਦੋਸਤ ਮੇਰੇ ਨਾਲ ਆਪਣੇ ਵੱਲੋਂ ਬਣਾਈ ਜਾ ਰਹੀ ਪੰਜਾਬੀ ਫ਼ਿਲਮ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਹੈ। ਕੱਲ੍ਹ ਗੱਲਬਾਤ ਵਿਚ ਹੀ ਉਸ ਨੇ ਦੱਸਿਆ ਕਿ ਉਹ ਆਪਣੀ ਫ਼ਿਲਮ ਵਿਚ ਕਿਸੇ ਚੰਗੇ ਗਾਇਕ ਕਲਾਕਾਰ ਨੂੰ ਬਤੌਰ ਨਾਇਕ ਲੈਣਾ ਚਾਹੁੰਦਾ ਹੈ। ਉਸਦਾ ਕਹਿਣਾ ਹੈ ਕਿ ...