ਆਤਮਜੀਤ ਨੇ ਸੁਣਾਉਂਦਿਆਂ ਹੀ ਖੇਡ ਦਿਖਾਇਆ ਨਾਟਕ ‘ਗ਼ਦਰ ਐਕਸਪ੍ਰੈੱਸ’
ਨਵੀਂ ਦਿੱਲੀ | ਬਖ਼ਸ਼ਿੰਦਰਇਸ ਵਾਰ ਮੈਂ ਦਿੱਲੀ ਹੀ ਨਹੀਂ ਦੇਖੀ, ਦਿੱਲੀ ਵਿਚ ਦੋ ਨਾਟਕ ਵੀ ਦੇਖੇ।ਇਨ੍ਹਾਂ ਵਿਚੋਂ ਇਕ ਨਾਟਕ ਸੀ, ਅਸਗ਼ਰ ਵਜ਼ਾਹਤ ਦਾ ਲਿਖਿਆ ਹੋਇਆ ‘ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ’। ਦੂਜਾ ਨਾਟਕ ਸੀ, ਡਾ. ਆਤਮਜੀਤ ਦਾ ਲਿਖਿਆ ਹੋਇਆ ‘ਗ਼ਦਰ ਐਕਸਪ੍ਰੈੱਸ’। ਪਹਿਲਾ ਨਾਟਕ ਅਸਲ ਵਿਚ ਦੂਜਾ ਹੈ, ਜਿਸ ਕਰ ਕੇ ਪਹਿਲੇ ਦਾ ਜ਼ਿਕਰ ਪਹਿਲਾਂ ਕਰਨਾ ਬਣਦਾ ਹੈ।ਦਿੱਲੀ ਅਕੈਡਮੀ ਹਰ ਮਹੀਨੇ ਦੇ ਪਹਿਲੇ ਸਨਿੱਚਰਵਾਰ ਇੱਥੇ ਭਾਈ ਵੀਰ ਸਿੰਘ ਸਦਨ ਵਿਚ ਵਿਚ ਇਕ ਪ੍ਰੋਗਰਾਮ ਕਰਾਉਂਦੀ ਹੈ। ਇਸ ਮਹੀਨੇ (ਜੂਨ) ਦੇ ਪਹਿਲੇ ਸਨਿੱਚਰਵਾਰ ਨੂੰ ਇਸ ਪ੍ਰੋਗਰਾਮ ਦਾ ਨਾਇਕ ਸੀ, ਨਾਟਕਕਾਰ ਡਾ. ਆਤਮਜੀਤ। ਉਸ ਨੇ ਇਸ ਪ੍ਰੋਗਰਾਮ ਵਿਚ ਆਪਣਾ ਨਵਾਂ ਲਿਖਿਆ ਹੋਇਆ ਨਾਟਕ ‘ਗ਼ਦਰ ਐਕਸਪ੍ਰੈੱਸ’ ਪੜ੍ਹ ਕੇ ਸੁਣਾਇਆ। ਡਾ. ਆਤਮਜੀਤ ਖ਼ੁਦ ਇਕ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਹੋਣ ਦੇ ਨਾਲ-ਨਾਲ ਇਕ ਵਧੀਆ ਅਦਾਕਾਰ ਹੋਣ ਕਾਰਨ ਇਸ ਨਾਟਕ ਵਿਚ ਸ਼ਾਮਲ ਕਿਰਦਾਰਾਂ ਦੇ ਸੰਵਾਦ ਉਨ੍ਹਾਂ ਦੇ ਹੀ ਅੰਦਾਜ਼ ਵਿਚ ਉਚਾਰਦਾ ਰਿਹਾ, ਜਿਸ ਕਾਰਨ ਨਾਟਕ ਦੇ ਇਸ ਪਾਠ ਦੇ ਸਰੋਤੇ, ਸਰੋਤੇ ਨਾਂ ਰਹਿ ਕੇ ਦਰਸ਼ਕ ਬਣ ਗਏ। ਕਿ...