Article 370 ਦੇ ਖ਼ਾਤਮੇ ਤੋਂ ਬਾਅਦ Kashmir ਦੇ ਹਾਲ? ਸਿੱਧੀ ਰਿਪੋਰਟ
ਧਾਰਾ 370 (article 370) ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ (kashmir) ਤੋਂ ਕੁਝ ਦਿਨ ਬਾਅਦ ਆਖ਼ਿਰ ਜ਼ਮੀਨੀ ਹਕੀਕਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਵੇਲੇ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਇਸ ਵੱਡੇ ਕਦਮ ਦਾ ਕਸ਼ਮੀਰ ਘਾਟੀ ਅਤੇ ਉੱਥੋਂ ਦੇ ਆਮ ਲੋਕਾਂ ਜਾਂ ਕਸ਼ਮੀਰੀਆਂ ਉੱਤੇ ਕੀ ਅਸਰ ਪਿਆ ਹੈ। ਆਮ ਕਸ਼ਮੀਰੀ ਇਸ ਬਾਰੇ ਕੀ ਸੋਚਦੇ ਹਨ ਅਤੇ ਕੀ ਕਹਿ ਰਹੇ ਹਨ? ਸੱਜੇ ਪਾਸੇ ਸ਼੍ਰੀਨਗਰ ਡੀਐਮ ਦਫ਼ਤਰ ਦੇ ਬਾਹਰ ਲੱਗਾ ਨੋਟਿਸ, ਖੱਬੇ ਧਾਰਾ 144 ਵਿਚ ਜਾਰੀ ਕੀਤੇ ਜਾਣ ਵਾਲੇ ਪਾਸ ਦਾ ਨਮੂਨਾ ਗੱਲ ਸੋਮਵਾਰ 5 ਅਗਸਤ 2019 ਤੋਂ ਸ਼ੁਰੂ ਕਰੀਏ ਤਾਂ ਗ੍ਰਹਿ-ਮੰਤਰੀ ਅਮਿਤ ਸ਼ਾਹ (amit shah) ਨੇ ਰਾਜ ਸਭਾ ਵਿਚ ਜੰਮੂ-ਕਸ਼ਮੀਰ (jammu-kashmir) ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 (article 370)ਅਤੇ 35ਏ (article 35a) ਖ਼ਤਮ ਕਰਨ ਦਾ ਸੰਕਲਪ ਪੇਸ਼ ਕੀਤਾ ਅਤੇ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਅਤੇ ਲੱਦਾਖ (ladakh) ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰੀ ਸ਼ਾਸਤ ਪ੍ਰਦੇਸ਼ (union terrortory)ਬ...