controversies, Deep Jagdeep Singh, Entertainment, Issues, Satinder Sartaj, ਸੂਫੀ ਗਾਇਕੀ, ਦੀਪ ਜਗਦੀਪ ਸਿੰਘ, ਮਸਲੇ, ਲੇਖ
ਸਰਤਾਜ ! ਇਹ ਸਵਾਲ ਧੁਖ਼ਦੇ ਰਹਿਣਗੇ
ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ 'ਚੋਰੀ' ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ 'ਲਾਰਾ' ਲਾ ਕੇ ਜਹਾਜ਼ ਚੜ੍ਹ ਗਿਆ ਅਤੇ ਮਸਲਾ ਅੱਜ ਤੱਕ ਲਟਕਦਾ ਆ ਰਿਹਾ ਹੈ। ਹੁਣ ਇਹ ਕਾਨੂੰਨੀ ਰਾਹ 'ਤੇ ਤੁਰ ਪਿਆ ਹੈ। ਸਰਤਾਜ ਦੇ ਵਿਦੇਸ਼ੀ ਦੌਰੇ ਜਾਣ ਵੇਲੇ ਵੀ ਮੈਂ ਇਹੀ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਇਹ ਬੱਸ ਮਸਲੇ ਨੂੰ ਟਾਲਣ ਵਾਲਾ ਬਹਾਨਾ ਹੋ ਸਕਦਾ ਹੈ, ਤਾਂ ਜੋ ਵਿਦੇਸ਼ੀ ਫੇਰੀ ਦੌਰਾਨ ਉਸ ਨੂੰ ਵਿਰੋਧਾਂ/ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ, ਪਰ ਧੁਖ਼ਦੇ ਸਵਾਲ ਕਦੇ ਪਿੱਛਾ ਨਹੀਂ ਛੱਡਦੇ ਹੁੰਦੇ। ਸੋ, ਆਪਣੀ 15 ਅਗਸਤ 2010 ਦੀ ਲੁਧਿਆਣਾ ਵਾਲੀ ਮਹਿਫ਼ਿਲ ਤੋਂ ਪਹਿਲਾਂ ਵੀ ਉਸ ਨੂੰ ਆਪਣੀ ਸਫ਼ਾਈ ਵਾਲੇ ਪ੍ਰੈਸ ਨੋਟ ਜਾਰੀ ਕਰਨੇ ਪਏ। ਇਹ ਪੂਰਾ ਘਟਨਾਕ੍ਰਮ ਨਾਟਕੀ ਸੀ ਅਤੇ ਲੇਖ ਲਿਖਦਿਆਂ ਇਸ ਵਿਚ ਨਾਟਕੀਯਤਾ ਆਉਣੀ ਲਾਜ਼ਮੀ ਸੀ। ਸੋ ਇਹ ਲੇਖ ਵਰਤਮਾਨ ਅਤੇ ਫਲੈਸ਼ਬੈਕ (ਅਤੀਤ ...