ਵਾਇਆ ਸਿਨੇਮਾ | ਪੰਜਾਬ, ਨੌਜਵਾਨ, ਜੋਸ਼ੀਲਾ ਲਹੂ ਅਤੇ ਸਾਡੇ ਸਮੇਂ ਦਾ ਚਿੰਤਨ
ਹਰਪ੍ਰੀਤ ਸਿੰਘ ਕਾਹਲੋਂ*ਸ਼ਾਮ 4 ਵਜੇ ਸਕੂਲ ਦੀ ਛੁੱਟੀ ਤੋਂ ਬਾਅਦ ਪਟਿਆਲਾ ਦੇ ਦੇਵੀਗੜ੍ਹ ਸ਼ਹਿਰ ਦੇ ਨੇੜੇ ਤੇੜੇ 11ਵੀ, 12ਵੀਂ ਜਮਾਤ ਦੇ ਮੁੰਡਿਆਂ ਦੀ ਟੋਲੀ ਕੰਧਾਂ 'ਤੇ ਪੋਸਟਰ ਲਾ ਰਹੀ ਸੀ।ਪੋਸਟਰ ਦੇਵੀਗੜ੍ਹ ਸਰਕਲ ਦੇ ਬੱਸਾਂ ਦੇ ਮਾਮਲਿਆਂ ਨੂੰ ਨਿੱਜਠਣ ਲਈ ਬਣਾਏ ਰੂਟ ਪ੍ਰਧਾਨ ਨੂੰ ਲੈਕੇ ਸਨ। ਰੂਟ ਪ੍ਰਧਾਨ 14-15 ਸਾਲਾਂ ਦਾ ਮੁੰਡਾ ਸੀ।ਸਕੂਲ ਦੇ ਇਹਨਾਂ ਵਿਦਿਆਰਥੀਆਂ ਦੀ ਯੂਨੀਅਨਬਾਜ਼ੀ ਨੂੰ ਇਹਨਾਂ ਦੇ ਕਾਲਜਾਂ ਯੂਨੀਵਰਸਿਟੀਆਂ ‘ਚ ਪੜ੍ਹਦੇ ਸੀਨੀਅਰ ਮੁੰਡਿਆਂ ਦੀ ਸਰਪ੍ਰਸਤੀ ਸੀ।ਇਸੇ ਸਰਪ੍ਰਸਤੀ ਦੀ ਖੇਡ ‘ਚ ਕੱਲ੍ਹ ਤੱਕ ਕਾਲਜੀਏਟ ਸਨ ਪਰ ਹੁਣ ਸਕੂਲ ਵੀ ਇਸੇ ਜੱਦ ‘ਚ ਆ ਗਏ ਹਨ।ਯਾਨਿ ਕਿ ਇਹ ਸਕੂਲੀ ਵਿਦਿਆਰਥੀ ਜਦੋਂ ਤੱਕ ਕਾਲਜਾਂ ‘ਚ ਜਾਣਗੇ ਉਦੋਂ ਤੱਕ ਸਿਆਸਤ ਦੀ ਏ.ਬੀ.ਸੀ.ਡੀ ਸਿੱਖ ਗਏ ਹੋਣਗੇ। ਪਾਵਰ ਦੀ ਇਸ ਸਿਆਸਤ ਨੇ ਯੂਥ ਵਿੰਗ,ਜਿੰਮ ਅਤੇ ਸਟੂਡੈਂਟ ਆਰਗਨਾਈਜੇਸ਼ ਤਾਂ ਖੋਲ੍ਹ ਦਿੱਤੇ ਪਰ ਸਿਆਸਤ ਦੀ ਬੁਨਿਆਦੀ ਜ਼ਮੀਨ ਬਰਬਾਦ ਕਰ ਦਿੱਤੀ।ਉਹ ਜ਼ਮੀਨ ਜਿਸ ‘ਚ ਲਾਲ ਬਹਾਦਰ ਸ਼ਾਸ਼ਤਰੀ ਵਰਗੇ ਚੰਗੇ ਸਿਆਸਤਦਾਨ ਖੜ੍ਹੇ ਹੋ ਸਕਦੇ ਸਨ।ਹੁਣ ਸਾਡੇ ਕੋਲ ਕੋਈ ਉਸਮਾਨੀਆ ਯੂਨੀਵਰਸਿਟੀ ਦੀ ਉਦਾਹਰਨ ਨਹੀਂ ਹੈ,ਜਿੱਥ...