ਸਭਿਆਚਾਰਕ ਖ਼ਬਰਾਂ

Celebrities, Cultural News, Entertainment, Issues, News, punjabi-music, Satinder Sartaj, ਸਤਿੰਦਰ ਸਰਤਾਜ, ਸਭਿਆਚਾਰਕ ਖ਼ਬਰਾਂ, ਖ਼ਬਰਾਂ, ਮਸਲੇ, ਲੁਧਿਆਣਾ

ਹੁਣ ਸਰਤਾਜ ਬਚਾਏਗਾ ਰੁੱਖ

ਲੁਧਿਆਣਾ: 4 ਜਨਵਰੀ (ਜਸਟ ਪੰਜਾਬੀ ਰਿਪੋਰਟਰ): ਪੰਜਾਬੀ ਗਾਇਕੀ ਵਿਚ ਵੱਖਰੀ ਪੇਸ਼ਕਾਰੀ ਕਰ ਕੇ ਚਰਚਾ ਵਿਚ ਆਏ ਗਾਇਕ ਸਤਿੰਦਰ ਸਰਤਾਜ ਨੇ ਹੁਣ ਰੁੱਖ ਬਚਾਉਣ ਦੀ ਮੁਹਿੰਮ ਵਿਚ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਸਰਤਾਜ ਨੂੰ ਪੋਸਟਰ ਭੇਂਟ ਕਰਦੇ ਹੋਏ ਬਲਵਿੰਦਰ ਸਿੰਘ ਲੱਖੇਵਾਲੀਲੁਧਿਆਣਾ ਦੇ ਇਕ ਆਲੀਸ਼ਾਨ ਹੋਟਲ ਵਿਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਇਕ ਵਾਤਾਵਰਣ ਸੰਭਾਲ ਸਵੈ-ਸੇਵੀ ਸੰਸਥਾ ਨੇਚਰ ਟ੍ਰੀ ਫਾਉਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲੀ ਨੇ ਸਰਤਾਜ ਨੂੰ ਪੰਜ ਸਾਲਾਂ ਲਈ ਸੰਸਥਾ ਦਾ ‘ਬਰੈਂਡ ਐਂਬੈਸਡਰ’ ਬਣਾਏ ਜਾਣ ਦਾ ਐਲਾਨ ਕੀਤਾ। ਲੱਖੇਵਾਲੀ ਮੁਤਾਬਕ ਸਰਤਾਜ ਨੇ ਇਹ ਕਦਮ ਕੈਨੇਡਾ ਰਹਿੰਦੇ ਪ੍ਰਵਾਸੀ ਪੰਜਾਬੀ ਪ੍ਰਮੋਟਰ ਇਕਬਾਲ ਮਾਹਲ ਦੀ ਪ੍ਰੇਰਨਾ ਨਾਲ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਇਕਬਾਲ ਮਾਹਲ ਨੇ ਹੀ ਸਰਤਾਜ ਨੂੰ ਦੇਸ਼-ਵਿਦੇਸ਼ ਦੇ ਮੰਚਾਂ ਉੱਤੇ ਪੇਸ਼ ਕਰ ਕੇ ਗਾਇਕੀ ਦੇ ਪਿੜ ਵਿਚ ਉਤਾਰਿਆ ਸੀ।ਇਸ ਮੌਕੇ ਸਤਿੰਦਰ ਸਰਤਾਜ ਨੂੰ ਚਿੱਤਰਕਾਰ ਸੁਖਵੰਤ ਵੱਲੋਂ ਚਿਤਰਿਆ ਗਿਆ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਲਿਖੀ ਕਵਿਤਾ ਦਾ ਪੋਸਟਰ ਭੇਂਟ ਕੀਤਾ ਗਿਆ।     &n...
Cultural News, Entertainment, Festivals, News, Prof. Mohan Singh, ਸਭਿਆਚਾਰਕ ਖ਼ਬਰਾਂ, ਪ੍ਰੋ. ਮੋਹਨ ਸਿੰਘ, ਮੇਲੇ

ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿਖੇ ਪੰਜਾਬ, ਪੰਜਾਬੀ, ਪੰਜਾਬਿਅਤ ਦੇ ਹਿਤ ਪਾਸ ਮਤੇ, ਤੁਸੀ ਆਪਣੇ ਵਿਚਾਰ ਟਿੱਪਣੀਆ ਰਾਹੀਂ ਦਿਉ

ਨਸਰਾਲਾ (ਹੁਸ਼ਿਆਰਪੁਰ) 21 ਅਕਤੂਬਰ: ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਲੁਧਿਆਣਾ ਅਤੇ ਇੰਟਰਨੈਸ਼ਨਲ ਪੰਜਾਬੀ ਕਲਚਰਲ ਸੁਸਾਇਟੀ ਸ਼ਾਮ ਚੁਰਾਸੀ ਵੱਲੋਂ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਕਰਵਾਏ 31ਵੇਂ ਅੰਤਰ ਰਾਸ਼ਟਰੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਆਚਾਰਕ ਮੇਲੇ ਮੌਕੇ ਹੇਠ ਲਿਖੇ ਮਤੇ ਪਾਸ ਕੀਤੇ ਗਏ। ਜਗਦੇਵ ਸਿੰਘ ਜੱਸੋਵਾਲ ਚੇਅਰਮੈਨ ਅਤੇ ਪ੍ਰਗਟ ਸਿੰਘ ਗਰੇਵਾਲ ਪ੍ਰਧਾਨ ਦੀ ਅਗਵਾਈ ਹੇਠ ਮਤਾ ਤਿਆਰ ਕਰਨ ਵਾਲੀ ਕਮੇਟੀ ਵੱਲੋਂ ਸਕੱਤਰ ਜਨਰਲ ਗੁਰਭਜਨ ਗਿੱਲ ਨੇ ਇਹ ਮਤੇ ਪੜ੍ਹੇ ਅਤੇ ਪਾਸ ਹੋਣ ਉਪਰੰਤ ਜਾਰੀ ਕੀਤੇ। ਪੰਜਾਬ ਸਰਕਾਰ ਆਪਣੀ ਸਭਿਆਚਾਰਕ ਨੀਤੀ ਦਾ ਐਲਾਨ ਕਰੇ ਅਤੇ ਉਸ ਐਲਾਨ ਉਪਰੰਤ ਸੂਬੇ ਦੀਆਂ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਦੀ ਮਦਦ ਨਾਲ ਆਮ ਲੋਕਾਂ ਵਿੱਚ ਵਿਰਾਸਤ ਚੇਤਨਾ ਅਤੇ ਆਪਣੇ ਵਡਮੁੱਲੇ ਵਿਰਸੇ ਦੀ ਸੰਭਾਲ ਦਾ ਮਾਹੌਲ ਪੈਦਾ ਕਰੇ। ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਹਰ ਪੱਧਰ ਤੇ ਲਾਗੂ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਜਾਂਦੀ ਹੈ ਪਰ ਨਾਲ ਦੀ ਨਾਲ ਇਸ ਨੂੰ ਤੁਰੰਤ ਲਾਗੂ ਕਰਨ ਲਈ ਜਿਸ ਕਿਸਮ ਦੀ ਸ਼ਕਤੀ ਅਤੇ ਪ੍ਰਤੀਬੱਧਤਾ ਲੋੜੀਂਦੀ ...