ਸ਼ੂਗਰ

ਮਿੱਠਾ ਜ਼ਹਿਰ ਹੈ ਚਿੱਟੀ ਚੀਨੀ
diabetes, health, ਸਿਹਤ, ਸ਼ੂਗਰ

ਮਿੱਠਾ ਜ਼ਹਿਰ ਹੈ ਚਿੱਟੀ ਚੀਨੀ

ਨਵੇਂ ਦੌਰ ਦੀ ਖ਼ੁਰਾਕ ਦਾ ਸਭ ਤੋਂ ਖ਼ਤਰਨਾਕ ਹਿੱਸਾ ਹੈ ਰਿਫ਼ਾਈਂਡ ਖੰਡ ਪੁਰਾਣੇ ਵੇਲਿਆਂ ਤੋਂ ਹੀ ਖੰਡ ਅਤੇ ਮਿੱਠੇ ਨੂੰ ਭਾਰਤੀ ਖ਼ੁਰਾਕ ਦਾ ਅਨਿਖੜਵਾਂ ਅੰਗਾ ਮੰਨਿਆ ਜਾਂਦਾ ਹੈ। ਭਾਰਤੀ ਚੀਨੀ ਉਦਯੋਗ ਦੇ 2013 ਦੇ ਅੰਕੜਿਆਂ ਮੁਤਾਬਿਕ ਦੁਨੀਆਂ ਵਿਚ ਬ੍ਰਾਜ਼ੀਲ ਤੋਂ ਬਾਅਦ ਚੀਨੀ ਉਤਪਾਦਨ ਵਿਚ ਭਾਰਤ ਦੂਜੇ ਨੰਬਰ ਅਤੇ ਚੀਨੀ ਖਾਣ ਵਿਚ ਭਾਰਤ ਪਹਿਲੇ ਨੰਬਰ ਉੱਤੇ ਹੈ। ਸਕ੍ਰੋਜ਼ ਅਤੇ ਹਾਈ ਫ਼੍ਰਕਟੋਜ਼ ਕੌਰਨ ਸਿਰਪ ਜਿਹੀ ਰਿਫ਼ਾਈਂਡ ਚੀਨੀ ਵਿਚ ਕੈਲਰੀਜ਼ ਤਾਂ ਭਾਰੀ ਮਾਤਰਾ ਵਿਚ ਹੁੰਦੀ ਹੈ, ਪਰ ਪੌਸ਼ਟਿਕ ਤੱਤ ਬਿਲਕੁਲ ਵੀ ਨਹੀਂ। ਮਿੱਥੀ ਹੱਦ ਤੋਂ 10 ਤੋਂ 20 ਪ੍ਰਤੀਸ਼ਤ ਵੱਧ ਚੀਨੀ ਖਾਣ ਨਾਲ ਵੀ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ। ਇਸ ਦਾ ਪਾਚਨ ਤੰਤਰ ਉੱਤੇ ਕਾਫ਼ੀ ਮਾੜਾ ਅਸਰ ਪੈ ਸਕਦਾ ਹੈ ਅਤੇ ਇਹ ਜੀਵਨਸ਼ੈਲੀ ਨਾਲ ਜੁੜੀਆਂ ਹੋਰ ਕਈ ਬੀਮਾਰੀਆਂ ਦਾ ਵੀ ਕਾਰਣ ਬਣ ਸਕਦੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪਦਮਸ਼੍ਰੀ ਡਾ. ਕੇਕੇ ਅੱਗਰਵਾਲ ਅਤੇ ਜਨਰਲ ਸਕੱਤਰ ਡਾ. ਆਰਐੱਨ ਟੰਡਨ ਨੇ ਦੱਸਿਆ ਕਿ ਚੀਨੀ ਦੀ ਸੱਭ ਤੋਂ ਵੱਡੀ ਖ਼ਾਮੀ ਹੈ ਕਿ ਇਹ ਖ਼ੂਨ ਦੀ ਸਪਲਾਈ ਵਾਲੀਆਂ ਧਮਨੀਆਂ ਵਿਚ ਗੰਭੀਰ ਸੋਜਿਸ਼ ਲਿਆ ਦਿੰਦੀ ਹੈ। ...