ਲੁਧਿਆਣਾ

controversies, Cultural News, DIljit Dosanjh, Entertainment, Ludhiana, punjabi-music, ਖ਼ਬਰਾਂ, ਗਾਇਕ, ਦਿਲਜੀਤ ਦੋਸਾਂਝ, ਲੁਧਿਆਣਾ

ਆਖ਼ਿਰ ਗਾਇਕ ਦਿਲਜੀਤ ਬਣ ਹੀ ਗਿਆ ਨੰਬਰ ਵਨ…

 ਦਿਲਜੀਤ ਨੂੰ ਚਾਹੁੰਣ ਵਾਲਿਆਂ ਦੇ ਨਾਲ-ਨਾਲ ਇਹ ਖ਼ਬਰ ਪੜ੍ਹ ਕੇ ਦਿਲਜੀਤ ਨੂੰ ਨਾ-ਪਸੰਦ ਕਰਨ ਵਾਲੇ ਵੀ ਸ਼ਾਇਦ ਅਜੀਬ ਮਹਿਸੂਸ ਕਰਨ ਕਿ ਦਿਲਜੀਤ ਬਾਕੀ ਸਾਰੇ ਗਾਇਕਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਜਨਾਬ ਜੇ ਤੁਸੀ ਸੋਚ ਰਹੇ ਹੋ ਕਿ ਪੰਜਾਬੀ ਗਾਇਕੀ ਵਿਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ ਤਾਂ ਤੁਸੀ ਬਿਲਕੁਲ ਗਲਤ ਸੋਚ ਰਹੇ ਹੋ, ਦਰਅਸਲ ਉਹ ਲੱਚਰ ਗਾਇਕੀ ਵਿਚ ਨੰਬਰ ਇੱਕ ਗਿਣਿਆ ਗਿਆ ਹੈ। ਅਜਿਹਾ ਅਸੀ ਨਹੀਂ ਕਹਿ ਰਹੇ, ਇਹ ਕਹਿਣਾ ਹੈ ਇਸ਼ਤਰੀ ਜਾਗ੍ਰਿਤੀ ਮੰਚ ਦਾ ਜਿਹਨਾਂ ਨੇ ਮੰਗਲਵਾਰ ਨੂੰ ਲੁਧਿਆਣੇ ਦੇ ਇਲਾਕੇ ਦੁੱਗਰੀ ਸਥਿਤ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾ ਦਿੱਤਾ। ਸੈਂਕੜੇ ਦੀ ਗਿਣਤੀ ਵਿਚ ਸ਼ਹਿਰ ਦਾ ਮਾਰਚ ਕਰਦੀਆਂ ਹੋਈਆਂ ਔਰਤਾਂ ਦਿਲਜੀਤ ਦੇ ਘਰ ਪਹੁੰਚੀਆਂ ਜਿਨ੍ਹਾਂ ਦੇ ਹੱਥਾਂ ਵਿਚ ‘ਅਸ਼ਲੀਲ ਗਾਇਕ ਦਿਲਜੀਤ ਮੁਰਦਾਬਾਦ’ ਲਿਖੇ ਹੋਏ ਬੈਨਰ ਫੜੇ ਹੋਏ ਸਨ। ਪੂਰਾ ਦਿਨ ਚੱਲੇ ਧਰਨੇ ਦੌਰਾਨ ਔਰਤਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੀ ਮੁਹਿੰਮ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਪੰਜਾਬੀ ਗਾਇਕਾਂ ਵਲੋ ਸਭਿਆਚਾਰ ਦਾ ਮਿਆਰ ਡੇਗ ਕੇ ਪੇਸ਼ ਕੀਤੀ ਜਾਂਦੀ ਲੱਚਰ ਗਾਇਕੀਂ ਵਿਰੁੱਧ...
Celebrities, Cultural News, Entertainment, Issues, News, punjabi-music, Satinder Sartaj, ਸਤਿੰਦਰ ਸਰਤਾਜ, ਸਭਿਆਚਾਰਕ ਖ਼ਬਰਾਂ, ਖ਼ਬਰਾਂ, ਮਸਲੇ, ਲੁਧਿਆਣਾ

ਹੁਣ ਸਰਤਾਜ ਬਚਾਏਗਾ ਰੁੱਖ

ਲੁਧਿਆਣਾ: 4 ਜਨਵਰੀ (ਜਸਟ ਪੰਜਾਬੀ ਰਿਪੋਰਟਰ): ਪੰਜਾਬੀ ਗਾਇਕੀ ਵਿਚ ਵੱਖਰੀ ਪੇਸ਼ਕਾਰੀ ਕਰ ਕੇ ਚਰਚਾ ਵਿਚ ਆਏ ਗਾਇਕ ਸਤਿੰਦਰ ਸਰਤਾਜ ਨੇ ਹੁਣ ਰੁੱਖ ਬਚਾਉਣ ਦੀ ਮੁਹਿੰਮ ਵਿਚ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਸਰਤਾਜ ਨੂੰ ਪੋਸਟਰ ਭੇਂਟ ਕਰਦੇ ਹੋਏ ਬਲਵਿੰਦਰ ਸਿੰਘ ਲੱਖੇਵਾਲੀਲੁਧਿਆਣਾ ਦੇ ਇਕ ਆਲੀਸ਼ਾਨ ਹੋਟਲ ਵਿਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਇਕ ਵਾਤਾਵਰਣ ਸੰਭਾਲ ਸਵੈ-ਸੇਵੀ ਸੰਸਥਾ ਨੇਚਰ ਟ੍ਰੀ ਫਾਉਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲੀ ਨੇ ਸਰਤਾਜ ਨੂੰ ਪੰਜ ਸਾਲਾਂ ਲਈ ਸੰਸਥਾ ਦਾ ‘ਬਰੈਂਡ ਐਂਬੈਸਡਰ’ ਬਣਾਏ ਜਾਣ ਦਾ ਐਲਾਨ ਕੀਤਾ। ਲੱਖੇਵਾਲੀ ਮੁਤਾਬਕ ਸਰਤਾਜ ਨੇ ਇਹ ਕਦਮ ਕੈਨੇਡਾ ਰਹਿੰਦੇ ਪ੍ਰਵਾਸੀ ਪੰਜਾਬੀ ਪ੍ਰਮੋਟਰ ਇਕਬਾਲ ਮਾਹਲ ਦੀ ਪ੍ਰੇਰਨਾ ਨਾਲ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਇਕਬਾਲ ਮਾਹਲ ਨੇ ਹੀ ਸਰਤਾਜ ਨੂੰ ਦੇਸ਼-ਵਿਦੇਸ਼ ਦੇ ਮੰਚਾਂ ਉੱਤੇ ਪੇਸ਼ ਕਰ ਕੇ ਗਾਇਕੀ ਦੇ ਪਿੜ ਵਿਚ ਉਤਾਰਿਆ ਸੀ।ਇਸ ਮੌਕੇ ਸਤਿੰਦਰ ਸਰਤਾਜ ਨੂੰ ਚਿੱਤਰਕਾਰ ਸੁਖਵੰਤ ਵੱਲੋਂ ਚਿਤਰਿਆ ਗਿਆ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਲਿਖੀ ਕਵਿਤਾ ਦਾ ਪੋਸਟਰ ਭੇਂਟ ਕੀਤਾ ਗਿਆ।     &n...
Entertainment, Kirtan, Ludhiana, Mitha Tiwana, News, punjabi-music, Tanti Saaz, ਕੀਰਤਨ, ਤੰਤੀ ਸਾਜ਼, ਮਿੱਠਾ ਟਿਵਾਣਾ, ਲੁਧਿਆਣਾ

ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ ਵਾਲਿਆਂ ਦੀ ਕੀਰਤਨ ਸੀਡੀ ਰਿਲੀਜ਼

ਲੁਧਿਆਣਾ-ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ (ਹੁਸ਼ਿਆਰਪੁਰ) ਵਾਲਿਆਂ ਦੀ ਸੁਰੀਲੀ ਕੀਰਤਨ ਸੀ ਡੀ ‘ਕਾਰਜ ਸਤਿਗੁਰਿ ਆਪਿ ਸਵਾਰਿਆ' ਨੂੰ ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿੱਖਿਆ ਸਾਸ਼ਤਰੀ ਡਾ: ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਰਵਾਇਤੀ ਤੰਤੀ ਸਾਜਾਂ ਨੂੰ ਮੁੜ ਸੁਰਜੀਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂ ਕਿ ਇਸ ਦਾ ਹੁਕਮ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਸਪਸ਼ਟ ਰੂਪ ਵਿੱਚ ਕੀਤਾ ਹੋਇਆ ਹੈ ਅਤੇ ਸਾਡੀ ਗੁਰਬਾਣੀ ਸੰਗੀਤ ਪਰੰਪਰਾ ਬਿਰਤੀ ਨੂੰ ਇਕਾਗਰ ਚਿੱਤ ਕਰਨ ਦੇ ਰਾਹ ਤੁਰਦੀ ਹੈ, ਵਿਸਫੋਟ ਦੇ ਰਾਹ ਨਹੀਂ। ਉਨ੍ਹਾਂ ਆਖਿਆ ਕਿ ਬਾਜ਼ਾਰੀ ਸੋਚ ਨੇ ਸਾਨੂੰ ਸਾਰਿਆਂ ਨੂੰ ਆਪਣੇ ਮੂਲ ਉਦੇਸ਼ ਨਾਲੋਂ ਨਿਖੇੜਿਆ ਹੈ ਅਤੇ ਸਾਡੇ ਕੀਰਤਨੀਏ ਭਰਾ ਵੀ ਬਾਜ਼ਾਰ ਦੀ ਬੋਲੀ ਬੋਲਣ ਲੱਗ ਪਏ ਹਨ। ਉਨ੍ਹਾਂ ਭਾਈ ਪਿਆਰਾ ਸਿੰਘ ਨੂੰ ਮੁਬਾਰਕ ਦਿੱਤੀ, ਜਿਨ੍ਹਾਂ ਨੇ ਬਾਜ਼ਾਰ ਦੀ ਥਾਂ ਗੁਰਬਾਣੀ ਸੰਗੀਤ ਦੇ ਅਸਲ ਰਵਾਇਤੀ ਰੰਗ ਨੂੰ ਗੁਆਚਣ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਨਾਲ ਇਸ ਵਿਸ਼ਵਾਸ਼ ਤੇ ਪਹਿਰਾ ਦੇਣ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ...
Entertainment, Ludhiana, News, punjabi-music, Satinder Sartaj, Sufi Music, ਸਤਿੰਦਰ ਸਰਤਾਜ, ਸੂਫੀ ਗਾਇਕੀ, ਲੁਧਿਆਣਾ

ਲੁਧਿਆਣਾ ‘ਚ ਸਰਤਾਜ ਦੀ ਮਹਿਫ਼ਿਲ

ਵਿਦੇਸ਼ਾਂ ਚ ਵਸੇ ਸਰੋਤਿਆਂ ਨੂੰ ਆਪਣੀ ਸ਼ਾਇਰੀ, ਵਖਰੇ ਅੰਦਾਜ਼ ਅਤੇ ਸੂਫ਼ੀ ਰੰਗ ਵਿਚ ਰੰਗੀ ਗਾਇਕੀ ਰਾਹੀਂ ਪੰਜਾਬੀਅਤ ਦੇ ਰੰਗ ਵਿਚ ਰੰਗਣ ਤੋਂ ਬਾਅਦ ਨੌਜਵਾਨ ਗਾਇਕ ਸਤਿੰਦਰ ਸਰਤਾਜ ਨੇ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਆਪਣੇ ਗਾਇਕੀ ਦੇ ਜਾਦੂ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ· ਮਨਜੀਤ ਸਿੰਘ ਕੰਗ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਕਦੇ ਵੀ ਸ਼ੋਰ ਨਹੀਂ ਸੀ ਹੁੰਦਾ ਸਗੋਂ ਰੂਹ ਦੀਆਂ ਤਰਬਾਂ ਛੇੜਨ ਵਾਲਾ ਅੰਦਾਜ਼ ਸੀ, ਪਰ ਪਿਛਲੇ ਕੁਝ ਵਰ੍ਹਿਆਂ ਤੋਂ ਮਨ ਅੰਦਰਲੇ ਸ਼ੋਰ ਦਾ ਪ੍ਰਗਟਾਵਾ ਸੰਗੀਤ ਰਾਹੀਂ ਭੜਕੀਲੇ ਰੂਪ ਵਿੱਚ ਹੋ ਰਿਹਾ ਹੈ ਜਿਸ ਨੂੰ ਰੋਕਣ ਲਈ ਸਤਿੰਦਰ ਸਰਤਾਜ ਵਰਗੇ ਅਨੇਕਾਂ ਨੌਜਵਾਨ ਗਾਇਕਾਂ ਦੀ ਜ਼ਰੂਰਤ ਹੈ । ਡਾ· ਕੰਗ ਨੇ ਆਖਿਆ ਕਿ ਅਲਾਈਵ ਆਰਟਿਸਟ ਗਰੁੱਪ ਲੁਧਿਆਣਾ ਪ੍ਰੋ· ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਪੰਜਾਬੀ ਸਭਿਆਚਾਰ ਅਕਾਦਮੀ, ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਸਭਿਆਚਾਰਕ ਸੱਥ ਪੰਜਾਬ ਲੁਧਿਆਣਾ ਨੂੰ ਏਨਾ ਸੁਰੀਲਾ ਅਤੇ ਅਰਥਵਾਨ ਬੋਲਾਂ ਵਾਲਾ ਗਾਇਕ ਸੁਣਾਉਣ ਲਈ ਮੁਬਾਰ...