ਮਜ਼ਦੂਰ

ਸੁਪਰੀਮ ਕੋਰਟ ਦੀ ਮਜ਼ਦੂਰਾਂ ਦੇ ਹੱਕ ਵਿਚ ਪਟੀਸ਼ਨ ਸੁਣਨ ਤੋਂ ਨਾਂਹ
migrants, Politics, supreme-court, ਸਿਆਸਤ, ਸੁਪਰੀਮ-ਕੋਰਟ, ਮਜ਼ਦੂਰ

ਸੁਪਰੀਮ ਕੋਰਟ ਦੀ ਮਜ਼ਦੂਰਾਂ ਦੇ ਹੱਕ ਵਿਚ ਪਟੀਸ਼ਨ ਸੁਣਨ ਤੋਂ ਨਾਂਹ

ਅਸੀਂ ਮਜ਼ਦੂਰਾਂ ਨੂੰ ਸੜਕਾਂ 'ਤੇ ਤੁਰਨ ਤੋਂ ਕਿਵੇਂ ਰੋਕੀਏ: ਸੁਪਰੀਮ ਕੋਰਟਅਹਿਮਦਬਾਦ ਵਿਚ ਇਕ ਰੇਲਵੇ ਪਟੜੀ ਤੋਂ ਲੰਘਦੇ ਘਰ ਮੁੜਦੇ ਪ੍ਰਵਾਸੀ ਮਜ਼ਦੂਰ ਤਸਵੀਰ: ਅਮਿਤ ਦਵੇ/ਰਾਇਟਰਜ਼ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਕੇਂਦਰ ਸਰਕਾਰ ਨੂੰ ਹੁਕਮ ਦੇਵੇ ਕਿ ਸ਼ਹਿਰਾਂ ਤੋਂ ਆਪਣੇ ਪਿੰਡਾਂ ਵੱਲ ਤੁਰੇ ਜਾ ਰਹੇ ਮਜ਼ਦੂਰਾਂ ਦੀ ਪਛਾਣ ਕਰਕੇ ਰਸਤੇ ਵਿਚ ਉਨ੍ਹਾਂ ਦੇ ਠਹਿਰਨ ਤੇ ਖਾਣ-ਪੀਣ ਦਾ ਪ੍ਰਬੰਧ ਕਰੇ।ਵਕੀਲ ਅਲਖ ਅਲੋਕ ਸ਼੍ਰੀਵਾਸਤਵ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਪਟੀਸ਼ਨ ਨੂੰ ਨਾਮੰਜ਼ੂਰ ਕਰਦਿਆਂ ਕਿਹਾ "ਕੌਣ ਜਾ ਤੁਰ ਕੇ ਜਾ ਰਿਹਾ ਹੈ ਕੌਣ ਨਹੀਂ ਇਹ ਨਿਗਰਾਨੀ ਰੱਖਣਾ ਸੁਪਰੀਮ ਕੋਰਟ ਦੇ ਵੱਸ ਦੀ ਗੱਲ ਨਹੀਂ।"ਸੁਪਰੀਮ ਕੋਰਟ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਇਸ ਬਾਰੇ ਫ਼ੈਸਲਾ ਕਰਨ ਦਿੱਤਾ ਜਾਵੇ। ਸੁਪਰੀਮ ਕੋਰਟ ਇਸ ਬਾਰੇ ਫ਼ੈਸਲਾ ਕਿਉਂ ਕਰੇ?ਪਟੀਸ਼ਨ ਵਿਚ ਵਕੀਲ ਨੇ ਬੀਤੇਂ ਦਿਨੀਂ  ਰੇਲ ਦੀ ਪਟੜੀ 'ਤੇ ਸੌਂ ਰਹੇ 16 ਮਜ਼ਦੂਰਾਂ ਦੇ ਮਾਲ-ਗੱਡੀ ਹੇਠਾਂ ਆ ਕੇ ਮੌਤ ਹੋ ਜਾਣ ਦਾ ਹਵਾਲਾ ਵੀ ਦਿੱਤਾ ਸੀ। ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ, "ਲੋਕ ਤੁਰੀ ਜਾ ਰਹੇ ਹਨ,...