ਮੀਡੀਆ

media, Politics, ਸਿਅਾਸਤ, ਮੀਡੀਆ

ਜੱਗ ਬਾਣੀ ਜਾਂ ਅਜੀਤ? ਕੌਣ ਹੈ ਨੰਬਰ 1?

ਪੰਜਾਬ ਦੇ ਪੰਜਾਬੀ ਅਖ਼ਬਾਰਾਂ ਅਜੀਤ ਅਤੇ ਜਗਬਾਣੀ ਵਿਚਾਲੇ ਨੰਬਰ 1 ਹੋਣ ਦੀ ਜੰਗ ਛਿੜੀ ਹੋਈ ਹੈ, ਦੋਵੇਂ ਹੀ ਪੰਜਾਬੀ ਦੇ ਨੰਬਰ 1 ਅਖ਼ਬਾਰ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਅਸਲ ਵਿਚ ਦੋਵੇਂ ਹੀ ਸੱਚੇ ਹਨ, ਪਰ ਸਵਾਲ ਪੈਦਾ ਹੁੰਦਾ ਹੈ ਕਿ ਦੋਵੇਂ ਹੀ ਕਿਵੇਂ ਹੋ ਸਕਦੇ ਹਨ, ਨੰਬਰ 1? ਆਉ ਤੁਹਾਨੂੰ ਦੱਸਦੇ ਹਾਂ, ਨੰਬਰ 1 ਦੀ ਇਸ ਖੇਡ ਦਾ ਸੱਚ...ਅਸਲ ਵਿਚ ਦੋਵੇਂ ਹੀ ਅਖ਼ਬਾਰ ਦੋ ਵੱਖ-ਵੱਖ ਅਦਾਰਿਆਂ ਦੇ ਆਸਰੇ ਆਪਣੀ-ਆਪਣੀ ਨੰਬਰ 1 ਦੀ ਦਾਅਵੇਦਾਰੀ ਠੋਕ ਰਹੇ ਹਨ। ਭਾਰਤ ਵਿਚ ਅਖ਼ਬਾਰਾਂ ਦੀ ਛਪਣ ਗਿਣਤੀ ਅਤੇ ਪਾਠਕਾਂ ਦੀ ਗਿਣਤੀ ਦੱਸਣ ਲਈ ਦੋ ਪ੍ਰਮੁੱਖ ਸੰਸਥਾਵਾਂ ਹਨ। ਇਕ ਹੈ ਮੀਡੀਆ ਰਿਸਰਚ ਯੂਸਰਜ਼ ਕਾਊਂਸਿਲ (ਐਮਆਰਯੂਸੀ), ਜੋ ਇੰਡੀਅਨ ਰਿਡਰਸ਼ਿਪ ਸਰਵੇ (ਆਈਆਰਐਸ) ਕਰਵਾਉਂਦੀ ਹੈ ਅਤੇ ਦੂਸਰੀ ਹੈ ਆਡਿਟ ਬਿਓਰੋ ਆਫ਼ ਸਰਕੂਲੇਸ਼ਨ (ਏਬੀਸੀ), ਜੋ ਅਖ਼ਬਾਰਾਂ ਦੀ ਛਪਣ ਗਿਣਤੀ ਨੂੰ ਪ੍ਰਮਾਣਿਤ ਕਰਦੀ ਹੈ। ਇਹ ਦੋਵੇਂ ਹੀ ਗ਼ੈਰ-ਮੁਨਾਫ਼ਾ ਨਿੱਜੀ ਅਦਾਰੇ ਹਨ।ਇੰਡੀਅਨ ਰਿਡਰਸ਼ਿਪ ਸਰਵੇ ਕਰਨ ਵਾਲਾ ਅਦਾਰਾ ਐਮਆਰਯੂਸੀ ਸਿੱਧਾ ਆਮ ਲੋਕਾਂ ਵਿਚ ਜਾ ਕੇ ਉਨ੍ਹਾਂ ਵੱਲੋਂ ਪੜ੍ਹੀਆਂ ਜਾਂਦੀਆਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਬਾਰੇ ਜਾਣਕਾਰੀ ਲੈਂਦਾ ...