ਮਿੱਠਾ ਟਿਵਾਣਾ

Entertainment, Kirtan, Ludhiana, Mitha Tiwana, News, punjabi-music, Tanti Saaz, ਕੀਰਤਨ, ਤੰਤੀ ਸਾਜ਼, ਮਿੱਠਾ ਟਿਵਾਣਾ, ਲੁਧਿਆਣਾ

ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ ਵਾਲਿਆਂ ਦੀ ਕੀਰਤਨ ਸੀਡੀ ਰਿਲੀਜ਼

ਲੁਧਿਆਣਾ-ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ (ਹੁਸ਼ਿਆਰਪੁਰ) ਵਾਲਿਆਂ ਦੀ ਸੁਰੀਲੀ ਕੀਰਤਨ ਸੀ ਡੀ ‘ਕਾਰਜ ਸਤਿਗੁਰਿ ਆਪਿ ਸਵਾਰਿਆ' ਨੂੰ ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿੱਖਿਆ ਸਾਸ਼ਤਰੀ ਡਾ: ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਰਵਾਇਤੀ ਤੰਤੀ ਸਾਜਾਂ ਨੂੰ ਮੁੜ ਸੁਰਜੀਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂ ਕਿ ਇਸ ਦਾ ਹੁਕਮ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਸਪਸ਼ਟ ਰੂਪ ਵਿੱਚ ਕੀਤਾ ਹੋਇਆ ਹੈ ਅਤੇ ਸਾਡੀ ਗੁਰਬਾਣੀ ਸੰਗੀਤ ਪਰੰਪਰਾ ਬਿਰਤੀ ਨੂੰ ਇਕਾਗਰ ਚਿੱਤ ਕਰਨ ਦੇ ਰਾਹ ਤੁਰਦੀ ਹੈ, ਵਿਸਫੋਟ ਦੇ ਰਾਹ ਨਹੀਂ। ਉਨ੍ਹਾਂ ਆਖਿਆ ਕਿ ਬਾਜ਼ਾਰੀ ਸੋਚ ਨੇ ਸਾਨੂੰ ਸਾਰਿਆਂ ਨੂੰ ਆਪਣੇ ਮੂਲ ਉਦੇਸ਼ ਨਾਲੋਂ ਨਿਖੇੜਿਆ ਹੈ ਅਤੇ ਸਾਡੇ ਕੀਰਤਨੀਏ ਭਰਾ ਵੀ ਬਾਜ਼ਾਰ ਦੀ ਬੋਲੀ ਬੋਲਣ ਲੱਗ ਪਏ ਹਨ। ਉਨ੍ਹਾਂ ਭਾਈ ਪਿਆਰਾ ਸਿੰਘ ਨੂੰ ਮੁਬਾਰਕ ਦਿੱਤੀ, ਜਿਨ੍ਹਾਂ ਨੇ ਬਾਜ਼ਾਰ ਦੀ ਥਾਂ ਗੁਰਬਾਣੀ ਸੰਗੀਤ ਦੇ ਅਸਲ ਰਵਾਇਤੀ ਰੰਗ ਨੂੰ ਗੁਆਚਣ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਨਾਲ ਇਸ ਵਿਸ਼ਵਾਸ਼ ਤੇ ਪਹਿਰਾ ਦੇਣ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ...