ਮਾਸਕ

Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?
corona, coronavirus, covid19, free mask, mask, ਕੋਰੋਨਾ, ਕੋਰੋਨਾ ਵਾਇਰਸ, ਕੋਵਿਡ19, ਮਾਸਕ

Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

ਵੱਡੇ ਪੱਧਰ 'ਤੇ ਕਰੋਨਾ ਵਾਇਰਸ Coronavirus ਫੈਲਣ ਤੋਂ ਬਾਅਦ ਚਾਰੇ ਪਾਸੇ ਲੋਕ ਮਾਸਕ ਪਾਈ ਨਜ਼ਰ ਆ ਰਹੇ ਹਨ। 25 ਮਾਰਚ 2020 ਤੋਂ ਸਾਰਾ ਦੇਸ਼ ਬੰਦ ਕਰਨ ਤੋਂ ਪਹਿਲਾਂ ਤੱਕ ਲੋਕ ਸੜਕਾਂ, ਬਾਜ਼ਾਰਾਂ ਤੇ ਰੇਲਵੇ ਸਟੇਸ਼ਨਾਂ 'ਤੇ ਮਾਸਕ ਪਾਈ ਨਜ਼ਰ ਆ ਰਹੇ ਸਨ। ਪਰ ਕੀ ਮਾਸਕ ਪਾਉਣਾ ਲਾਜ਼ਮੀ ਹੈ? ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ ਕਿਸ ਨੂੰ ਨਹੀਂ? ਮਾਸਕ ਪਾਉਣ ਦੀ ਲੋੜ ਕਦੋਂ ਹੁੰਦੀ ਹੈ? ਆਉ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਦੇ ਹਾਂ।ਆਲਮੀ ਸਿਹਤ ਸੰਗਠਨ (ਵਰਲਡ ਹੈਲਥ ਓਰਗਨਾਈਜ਼ੇਸ਼ਨ) ਯਾਨੀ ਡਬਲਯੂਐਚਉ (WHO) ਦਾ ਕਹਿਣਾ ਹੈ ਕਿ COVID-19 ਤੋਂ ਬਚਣ ਲਈ ਮਾਸਕ ਸਿਰਫ਼ ਉਨ੍ਹਾਂ ਨੂੰ ਪਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੈ ਜਾਂ ਜਿਹੜੇ ਕਰੋਨਾ ਵਾਇਰਸ ਨਾਲ ਬਿਮਾਰ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਹਨ। ਡਬਲਯੂਐਚਉ ਦਾ ਕਹਿਣਾ ਹੈ ਕਿ ਜੇ ਤੁਸੀਂ ਆਪ ਬਿਮਾਰ ਨਹੀਂ ਹੋ ਜਾਂ ਕਿਸੇ ਬਿਮਾਰ ਦੀ ਦੇਖਭਾਲ ਨਹੀਂ ਕਰ ਰਹੇ ਤਾਂ ਮਾਸਕ ਪਾਉਣ ਦੀ ਲੋੜ ਨਹੀਂ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆਂ ਵਿਚ ਮਾਸਕ ਬਹੁਤ ਸੀਮਿਤ ਗਿਣਤੀ ਵਿਚ ਹਨ ਤੇ ਜੇ ਤੁਸੀਂ ਬਿਨਾਂ ਲੋੜ ਤੋਂ ਮਾਸਕ ਪਾ...