ਫ਼ਿਲਮ ਸਮੀਖਿਆ

asees, Entertainment, film-review, punjabi film 2018, Rana Ranbir, ਆਸੀਸ, ਫ਼ਿਲਮ ਸਮੀਖਿਆ, ਫ਼ਿਲਮਾ

Film Review | Asees | ਆਸੀਸ

-ਦੀਪ ਜਗਦੀਪ ਸਿੰਘ-ਰੇਟਿੰਗ 3/5ਅਕਸਰ ਫ਼ਿਲਮਾਂ ਦੇ ਟਰੇਲਰ ਧੋਖੇਬਾਜ ਹੁੰਦੇ ਹਨ। ਹਰਜੀਤਾ, ਖਿੱਦੋ-ਖੁੰਡੀ, ਸੱਜਣ ਸਿੰਘ ਰੰਗਰੂਟ, ਮੇਜਰ ਜੋਗਿੰਦਰ ਸਿੰਘ ਦੇ ਟਰੇਲਰ ਅਜਿਹੇ ਨੇ ਜਿਨ੍ਹਾਂ ਜਿਹੜੇ ਧੋਖੇਬਾਜ ਸਾਬਤ ਹੋਏ ਅਤੇ ਜਿੰਨੇ ਵੱਡੇ ਧੋਖੇ ਇਨ੍ਹਾਂ ਨੇ ਦਿੱਤੇ ਉਨ੍ਹਾਂ ਤੋਂ ਮੈਂ ਸ਼ਾਇਦ ਕਦੀ ਉਭਰ ਨਾ ਸਕਾਂ। ਇਹੋ ਜਿਹਾ ਈ ਧੋਖਾ ਰਾਣਾ ਰਣਬੀਰ ਦੀ ਫ਼ਿਲਮ ਅਸੀਸ ਦੇ ਟਰੇਲਰ ਨੇ ਕੀਤਾ, ਬੱਸ ਫ਼ਰਕ ਇੰਨਾ ਸੀ ਕਿ ਟਰੇਲਰ ਦੇਖ ਕੇ ਮੈਨੂੰ ਫ਼ਿਲਮ ਤੋਂ ਕੋਈ ਬਹੁਤੀ ਆਸ ਨਹੀਂ ਬੱਝੀ ਸੀ, ਪਰ ਇਸ ਟਰੇਲਰ ਨੇ ਐਸਾ ਧੋਖਾ ਦਿੱਤਾ ਕਿ ਫ਼ਿਲਮ ਟਰੇਲਰ ਨਾਲੋਂ ਕਿਤੇ ਜ਼ਿਆਦਾ ਚੰਗੀ ਫ਼ਿਲਮ ਸਾਬਤ ਹੋ ਗਈ। ਮੈਂ ਆਪਣੀ ਸੀਟ ਦੇ ਪਿੱਛੋਂ ਆਵਾਜ਼ ਸੁਣੀ, ‘ਰਾਣਾ ਰਣਬੀਰ ਤੋਂ ਐਨੀ ਜ਼ਿਆਦਾ ਉਮੀਦ ਤਾਂ ਹੈ ਨੀ ਸੀ’। ਜੇ ਪੰਜਾਬੀ ਫ਼ਿਲਮਾਂ ਦੇ ਟਰੇਲਰ ਇਹੋ ਜਿਹੇ ਧੋਖੇ ਦੇਣ ਲੱਗ ਜਾਣ ਤਾਂ ਮੈਂ ਰੋਜ਼ ਧੋਖਾ ਖਾਣ ਨੂੰ ਤਿਆਰ ਹਾਂ। ਸੋ, ਗੱਲ ਕਰਦੇ ਹਾਂ, ਆਸੀਸ ਦੀ ਕਹਾਣੀ ਦੀ...ਆਸੀਸ ਦੀ ਕਹਾਣੀ ਬਹੁਤ ਹੀ ਸਾਦੀ ਹੈ ਅਤੇ ਕਾਫ਼ੀ ਹੱਦ ਤੱਕ ਅੰਦਾਜ਼ਾ ਲੱਗ ਜਾਂਦਾ ਹੈ। ਇਹ ਕਹਾਣੀ ਹੈ ਇਕ ਪੁੱਤ ਵੱਲੋਂ ਆਪਣੀਆਂ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਦਾਸਤਾਨ ...
ammy virk, Entertainment, film-review, Neeru Bajwa, punjabi film, punjabi film review, ਐਮੀ ਵਿਰਕ, ਨੀਰੂ ਬਾਜਵਾ, ਫ਼ਿਲਮ ਸਮੀਖਿਆ

Film Review | Laung Laachi | Neeru Bajwa | Ammy Virk | Amberdeep

-ਦੀਪ ਜਗਦੀਪ ਸਿੰਘ-ਰੇਟਿੰਗ 1/5ਪੰਜਾਬੀ ਫ਼ਿਲਮ ਲੌਂਗ ਲਾਚੀ ਦੀ ਸਮੀਖਿਆ, ਜਿਸ ਵਿਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ, ਨੀਰੂ ਬਾਜਵਾ, ਐਮੀ ਵਿਰਕ ਅਤੇ ਅੰਬਰਦੀਪ ਸਿੰਘ ਨੇ। ਲੇਖਕ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਹਨ।ਫਿਲਮ ਲਾਵਾਂ ਫੇਰੇ ਦੀ ਕਹਾਣੀ ਇਕ ਨਵੇਂ ਵਿਆਹੇ ਜੋੜੇ ਦੁਆਲੇ ਘੁੰਮਦੀ ਹੈ, ਜੋ ਆਪਣੀ ਜ਼ਿੰਦਗੀ ਵਿਚ ਪਿਆਰ ਦਾ ਰੰਗ ਭਰਨ ਲਈ ਇਕ ਖੇਡ ਖੇਡਦੇ ਹਨ, ਪਰ ਉਸ ਖੇਡ ਵਿਚ ਇਕ ਤੀਸਰਾ ਸ਼ਾਮਲ ਹੋ ਜਾਂਦਾ ਹੈ 'ਤੇ ਕਿਵੇਂ ਉਹ ਖੇਡ ਪੁੱਠੀ ਪੈਣ ਲੱਗਦੀ ਹੈ। ਇਹ ਫ਼ਿਲਮ ਸਮੀਖਿਆ ਦੱਸਦੀ ਹੈ। ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿ...
amitoj maan, Entertainment, film-review, Gurpreet Ghuggi, happy raikoti, ਫ਼ਿਲਮ ਸਮੀਖਿਆ

Film Review | ਮੋਟਰ ਮਿੱਤਰਾਂ ਦੀ ਹਸਾਉਂਦੀ ਐ, ਪਰ ਨਜ਼ਾਰੇ ਨਈ ਲਿਆਉਂਦੀ

ਦੀਪ ਜਗਦੀਪ ਸਿੰਘਰੇਟਿੰਗ 2/5ਫ਼ਿਲਮ ਮੋਟਰ ਮਿੱਤਰਾਂ ਦੀ ਪੰਜਾਬ ਵਿਚ ਡੇਰਾਵਾਦ ਦੇ ਅਹਿਮ ਵਿਸ਼ੇ ਨੂੰ ਹਲਕੇ ਫ਼ੁਲਕੇ ਅੰਦਾਜ਼ ਵਿਚ ਪੇਸ਼ ਕਰਦੀ ਹੈ। ਇਹ ਇਕ ਦਮਦਾਰ ਵਿਸ਼ੇ ਉੱਤੇ ਬਣੀ ਹੋਈ ਇਕ ਹਲਕੀ-ਫ਼ੁਲਕੀ ਪਰ ਕਮਜ਼ੋਰ ਫ਼ਿਲਮ ਹੈ। ਵਿਹਲੜ ਰਾਜਵੀਰ (ਰਾਂਝਾ ਵਿਕਰਮ ਸਿੰਘ) ਆਪਣੇ ਵੱਡੇ ਬਾਈ (ਗੁਰਪ੍ਰੀਤ ਘੁੱਗੀ) ਦਾ ਵਿਗੜਿਆ ਹੋਇਆ ਲਾਡਲਾ ਭਰਾ ਹੈ ਅਤੇ ਹੈਪੀ (ਹੈਪੀ ਰਾਏਕੋਟੀ) ਉਨ੍ਹਾਂ ਦੀ ਵਰਕਸ਼ਾਪ ਦਾ ਕਾਰੀਗਰ ਹੈ। ਬਾਈ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਣ ਵਾਲਾ ਇਕ ਸਾਧਾਰਨ ਮੋਟਰ ਮਕੈਨਿਕ ਹੈ ਅਤੇ ਦਿਲ ਟੁੱਟ ਜਾਣ ਕਰਕੇ ਉਸਨੂੰ ਕੁੜੀਆਂ ਤੋਂ ਵੀ ਐਲਰਜੀ ਹੈ। ਅਚਾਨਕ ਇਕ ਦਿਨ ਉਸਦੇ ਵਿਹਲੜ ਭਰਾ ਨੂੰ ਇਕ ਬਾਬੇ ਕੋਲੋਂ ਵਪਾਰ ਵਿਚ ਸਫ਼ਲ ਹੋਣ ਦਾ ਅਸ਼ੀਰਵਾਦ ਮਿਲਦਾ ਹੈ ਅਤੇ ਉਹ ਇਕ ਖਟਾਰਾ ਬੱਸ ਨੂੰ ‘ਮੋਟਰ ਮਿੱਤਰਾਂ ਦੀ’ ਬਣਾ ਕੇ ਆਪਣੀ ਟਰਾਂਸਪੋਰਟ ਸ਼ੁਰੂ ਕਰ ਲੈਂਦਾ ਹੈ। ਉਸ ਇਲਾਕੇ ਵਿਚ ਹੀ ਬਾਬਾ ਪ੍ਰਭ ਚੰਦ ਮੁਹੰਮਦ ਦੇਵ ਸਿੰਘ (ਯੋਗਰਾਜ ਸਿੰਘ) ਆਪਣੇ ਆਲੀਸ਼ਾਨ ਡੇਰੇ ਵਿਚ ਭਗਤਾਂ ਨੂੰ ਭਰਮਾ ਕੇ ਮੌਜ-ਮੇਲਾ ਕਰ ਰਿਹਾ ਹੈ। ਪਹਿਲੀ ਨਜ਼ਰੇ ਤਾਂ ਲੱਗਦਾ ਹੈ ਕਿ ਉਹ ਭਰਾ ਨੂੰ ਕੁਝ ਕਰਕੇ ਦਿਖਾਉਣਾ ਚਾਹੁੰਦਾ ਹੈ, ਦਰਅਸਲ ਉ...
aamir khan, dangal, Entertainment, film-review, punjabi film review, ਆਮੀਰ ਖ਼ਾਨ, ਦੰਗਲ, ਫ਼ਿਲਮ ਸਮੀਖਿਆ, ਮਨੋਰੰਜਨ

Film Review | ਦੰਗਲ, ਧਾਕੜ ਹੈ

ਦੀਪ ਜਗਦੀਪ ਸਿੰਘਰੇਟਿੰਗ 4/5ਹਿੰਦੀ ਸਿਨੇਮਾ ਦੇ ਜੰਗਲ ਵਿਚ ਵੱਡੇ-ਵੱਡੇ ਸੂਪਰ ਸਟਾਰ ਭਲਵਾਨ ਆਉਂਦੇ ਹਨ, ਅਖਾੜੇ ਵਿਚ ਦਾਅ ਲਾਉਂਦੇ ਹਨ, ਕੁਝ ਕਈ ਸੌ ਕਰੋੜ ਦੀ ਟ੍ਰਾਫ਼ੀ ਜਿੱਤ ਕੇ ਵੀ ਮੂੰਹ ਪਰਨੇ ਡਿੱਗ ਪੈਂਦੇ ਹਨ ਅਤੇ ਕਈ ਟਿਕਟ ਖਿੜਕੀ ’ਤੇ ਸਾਹ ਲੈਣ ਤੋਂ ਵੀ ਪਹਿਲਾਂ ਦਮ ਤੋੜ ਦਿੰਦੇ ਹਨ,   ਪਰ ਉਨ੍ਹਾਂ ਦਾ ਦਾਅ ਅਜਿਹਾ ਹੁੰਦਾ ਹੈ ਜੋ ਦਰਸ਼ਕਾਂ ਦੇ ਦਿਲ ਉੱਤੇ ਧੋਬੀ ਪਟਕਾ ਮਾਰ ਦਿੰਦਾ ਹੈ। ਉਨ੍ਹਾਂ ਵਿਚੋਂ ਕੁਝ ਭਲਵਾਨ ਬੱਸ ਆਪਣੀ ਹਿੱਕ ਥਾਪੜਦੇ ਰਹਿੰਦੇ ਹਨ ਪਰ ਜਿਹੜੇ ਦਰਸ਼ਕਾਂ ਦਾ ਦਿਲ ਜਿੱਤ ਲੈਣ ਉਹ ਅਸਲੀ ਭਲਵਾਨ ਕਹਾਣੀ ਹੁੰਦੀ ਹੈ। ਦੰਗਲ ਵਿਚ ਵੀ ਜਿਹੜੀ ਅਸਲੀ ਭਲਵਾਨ ਹੈ, ਉਹ ਕਹਾਣੀ ਹੈ, ਇਸ ਲਈ ਦੰਘਲ ਧਾਕੜ ਹੈ ਅਤੇ ਟਿਕਟ ਖਿੜਕੀ ਉੱਤੇ ਦੰਗਲ ਦਾ ਮੰਗਲ ਲੰਮਾ ਚੱਲੇਗਾ।ਉਂਝ ਤਾਂ ਦੰਗਲ ਦੀ ਕਹਾਣੀ ਅਜਿਹੀ ਹੈ ਜਿਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਅਤੇ ਉਹ ਉਸੇ ਮਿੱਥੀ ਉਹ ਪਟੜੀ ਉੱਤੇ ਦੌੜਦੀ ਜਾਂਦੀ ਹੈ ਜਿਸ ਵਿਚ ਨਾਇਕ ਹਰ ਮੁਸ਼ਕਿਲ ਪਾਰ ਕਰਦਾ ਹੋਇਆ ਜਿੱਤ ਜਾਂਦਾ ਹੈ। ਦੰਗਲ ਨੂੰ ਦੇਖਦਿਆਂ ਇਹ ਭਰਮ ਪੈਦਾ ਹੋ ਸਕਦਾ ਹੈ ਕਿ ਅਸਲੀ ਨਾਇਕ ਕੌਣ ਹੈ। ਆਪਣਾ ਸੁਪਨਾ ਪੂਰਾ ਕਰਨ ਲਈ ਸਮਾਜ ਦੀ ਹ...
Entertainment, film-review, punjabi film review, ਫ਼ਿਲਮ ਸਮੀਖਿਆ

ਫ਼ਿਲਮ ਸਮੀਖਿਆ । ਵਿਸਾਖੀ ਲਿਸਟ

ਦੀਪ ਜਗਦੀਪ ਸਿੰਘਰੇਟਿੰਗ 2/5ਵਿਸਾਖੀ ਲਿਸਟ ਇਕ ਹੋਰ ਅਜਿਹੀ ਪੰਜਾਬੀ ਫ਼ਿਲਮ ਹੈ ਜਿਸਨੂੰ ਫ਼ਿਲਮਕਾਰ ਦੇ ਜ਼ਬਰਦਸਤੀ ਵਾਲੇ ਫਾਰਮੂਲੇ ਦੀ ਭੇਂਟ ਚੜ੍ਹਾ ਦਿੱਤਾ ਹੈ। ਜੇ ਕਿਤੇ ਫ਼ਿਲਮ ਵਿਚ ਕਾਮੇਡੀ ਵਾਲਾ ਵਾਧੂ ਖੋਟ ਨਾ ਪਾਇਆ ਹੁੰਦਾ ਤਾਂ ਫ਼ਿਲਮ ਖਰੇ ਮਨੋਰੰਜਨ ਅਤੇ ਦਿਲਚਸਪੀ ਨਾਲ ਭਰਪੂਰ ਹੋਣੀ ਸੀ। ਉਂਝ ਫ਼ਿਲਮ ਦਰਸ਼ਕਾਂ ਨੂੰ ਕੁਝ ਹੱਦ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ ਅਤੇ ਮਨੋਰੰਜਨ ਵੀ ਕਰਦੀ ਹੈ, ਪਰ ਫਿਰ ਵੀ ਅਸੀਂ ਹੁਣ ਸਮੀਪ ਕੰਗ ਤੋਂ ਜ਼ਿਆਦਾ ਪਰਪੱਕ ਫ਼ਿਲਮਾਂ ਦੀ ਉਮੀਦ ਕਰਦੇ ਹਾਂ।   ਜਰਨੈਲ (ਜਿੰਮੀ ਸ਼ੇਰਗਿੱਲ) ਅਤੇ ਤਰਸੇਮ (ਸੁਨੀਲ ਗਰੋਵਰ ਗੁੱਥੀ) ਦੋਵੇਂ ਛੋਟੇ-ਮੋਟੇ ਜੁਰਮਾਂ ਕਰਕੇ ਜੇਲ੍ਹ ਵਿਚ ਹਨ ਪਰ ਇਨ੍ਹਾਂ ਜੁਰਮਾਂ ਪਿੱਛੇ ਉਨ੍ਹਾਂ ਦੀ ਜ਼ਿੰਦਗੀ ਦੇ ਭਾਵੁਕ ਕਿੱਸੇ ਜੁੜੇ ਹੋਏ ਹਨ। ਦੋ ਵਾਰ ਜੇਲ੍ਹ ਵਿਚੋਂ ਭੱਜਣ ਤੋਂ ਅਸਫ਼ਲ ਰਹਿਣ ਤੋਂ ਬਾਅਦ ਤੀਜੀ ਵਾਰ ਸੁਰੰਗ ਪੁੱਟ ਕੇ ਭੱਜਣ ਦੀ ਪੂਰੀ ਤਿਆਰੀ ਵਿਚ ਬੈਠੇ ਤਰਸੇਮ ਤੋਂ ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ। ਉਦੋਂ ਹੀ ਜਰਨੈਲ ਨੂੰ ਪਤਾ ਲੱਗਦਾ ਹੈ ਕਿ ਉਸਦੀ ਮੰਗੇਤਰ ਅਮਨ (ਸ਼ਰੂਤੀ ਸੋਢੀ) ਦਾ ਵਿਆਹ ਕਿਸੇ ਹੋਰ ਨਾਲ ਅਗਲੇ ਦਿਨ ਹੋਣ ਵਾਲਾ ਹੈ। ਤਰਸੇਮ ਦੇ ਜ਼...
Entertainment, film-review, punjabi film review, ਫ਼ਿਲਮ ਸਮੀਖਿਆ

ਫ਼ਿਲਮ ਸਮੀਖਿਆ । ਬਠਿੰਡਾ ਐਕਸਪ੍ਰੈਸ

ਦੀਪ ਜਗਦੀਪ ਸਿੰਘਰੇਟਿੰਗ 3/5ਆਪਣੇ ਆਪ ਨੂੰ ਜਿੱਤਣ ਦੀ ਕਹਾਣੀ ਹੈ ਬਠਿੰਡਾ ਐਕਸਪ੍ਰੈਸ। ਵਕਤ, ਹਾਲਾਤ ਅਤੇ ਫੈਸਲਿਆਂ ਦੇ ਥਪੇੜਿਆਂ ਨਾਲ ਇਨਸਾਨ ਜਦੋਂ ਧਰਤੀ ’ਤੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦਾ ਹੈ ਤਾਂ ਉਹ ਕਿਵੇਂ ਸੁਪਨਿਆਂ, ਹੌਸਲੇ ਅਤੇ ਆਤਮ-ਚਿੰਤਨ ਦੇ ਖੰਭਾਂ ਨਾਲ ਆਪਣੇ ਹਿੱਸੇ ਦਾ ਆਸਮਾਨ ਵਾਪਸ ਹਾਸਲ ਕਰ ਸਕਦਾ ਹੈ ਇਹੀ ਦੱਸਦੀ ਹੈ ਬਠਿੰਡਾ ਐਕਸਪ੍ਰੈਸ।   ਇੰਦਰ (ਦੀਪ ਜੋਸ਼ੀ) ਬਠਿੰਡੇ ਦੇ ਇਕ ਪਿੰਡ ਦਾ ਆਮ ਜਿਹਾ ਮੁੰਡਾ ਹੈ ਦੌੜਨਾ ਜਿਸਦਾ ਜੁਨੂੰਨ ਹੈ ਅਤੇ ਇਸ਼ਕ ਵੀ। ਐਨਾ ਦੋੜਨਾ ਕਿ ਭਾਵੇ ਪ੍ਰੈਕਟਿਸ ਲਈ ਸਟੇਡੀਅਮ ਜਾਣਾ ਹੋਵੇ ਜਾਂ ਸਹੇਲੀ ਗੁਰਲੀਨ (ਜੈਸਮੀਨ ਕੌਰ) ਦੇ ਅਚਾਨਕ ਫਿਲਮ ਦੇਖਣ ਦੇ ਮੂਡ ਦਾ ਖ਼ਿਆਲ ਰੱਖਣਾ ਹੋਵੇ, ਉਹ ਆਪਣੀ ਪਿਆਰੀ ਬੁਲਟ ਨਾਲੋਂ ਜ਼ਿਆਦਾ ਆਪਣੀ ਦੌੜ ’ਤੇ ਭਰੋਸਾ ਕਰਦਾ ਹੈ। ਦੌੜਦੇ ਰਹਿਣ ਦੀ ਇਸ ਲਾਲਸਾ ਕਰਕੇ ਉਸਦੇ ਕੋਚ (ਤਰਲੋਚਨ ਸਿੰਘ) ਨੇ ਉਸਦਾ ਨਾਮ ਹੀ ਬਠਿੰਡਾ ਐਕਸਪ੍ਰੈਸ ਰੱਖ ਦਿੱਤਾ। ਉਸਦੀ ਦੌੜ ਅਤੇ ਸੁਪਨਿਆਂ ਵਿਚ ਉਸਦੇ ਸਾਥੀ ਹਨ ਰਾਜ (ਮੋਹਿਤ ਭਾਸਕਰ) ਅਤੇ ਗੁਪਤਾ (ਵਿਜੇ ਐਸ ਕੁਮਾਰ)। ਇੰਦਰ ਦਾ ਭੋਲਾਪਨ, ਟਹਿਕਦਾ ਹਾਸਾ, ਅਸੀਮ ਆਤਮ-ਵਿਸ਼ਵਾਸ ਅਤੇ ਹਰ ਪਲ ਕੁਝ ਕ...
aman-dhaliwal-moives, Deep Jagdeep Singh, Entertainment, film-review, isha-rikhi-movies, punjabi film review, sippy-gill-movies, ਦੀਪ ਜਗਦੀਪ ਸਿੰਘ, ਫ਼ਿਲਮ ਸਮੀਖਿਆ

ਫ਼ਿਲਮ ਸਮੀਖਿਆ l ਜੱਟ ਬੁਆਏਜ਼ ਪੁੱਤ ਜੱਟਾਂ ਦੇ

-ਦੀਪ ਜਗਦੀਪ ਸਿੰਘ- 'ਜੱਟ ਬੁਆਏਜ਼ ਪੁੱਤ ਜੱਟਾਂ ਦੇ' ਦੀ ਪਹਿਲੀ ਝਲਕ ਤੋਂ ਜਿਹੋ ਜਿਹੀ ਕਹਾਣੀ ਦੀ ਉਮੀਦ ਸੀ, ਕਹਾਣੀ ਤਾਂ ਉਹੀ ਨਿਕਲੀ, ਪਰ ਇਸ ਵਿਚ ਕੁਝ ਨਵਾਂਪਣ ਦੇਖਣ ਨੂੰ ਜ਼ਰੂਰ ਮਿਲਿਆ। ਕਹਾਣੀ ਉਹੀ ਹੈ ਪੁੱਤ ਜੱਟਾਂ ਦੇ ਜਾਂ ਜੱਟ ‘ਤੇ ਜ਼ਮੀਨ ਵਾਲੀ ਕਿ ਇਕ ਜੱਟ ਹੈ, ਉਹਦੇ ਕੋਲ ਬਾਹਲੀ ਜ਼ਮੀਨ ਹੈ, ਖੁੱਲ੍ਹਾ ਖਾਂਦਾ ਪੀਂਦਾ ਹੈ ਅਤੇ ਇਲਾਕੇ ਵਿਚ ਪੂਰੀ ਚੜ੍ਹਤ ਹੈ, ਇਕ ਸ਼ਰੀਕ ਹੈ, ਉਹਦੀ ਅੱਖ ਜੱਟ ਦੀ ਜ਼ਮੀਨ ‘ਤੇ ਹੈ, ਉਹ ਚਾਲ ਚੱਲਦਾ ਹੈ, ਖੜਕਾ-ਦੜਕਾ ਹੁੰਦਾ ਹੈ ਅਤੇ ਅਖ਼ੀਰ ਸ਼ਰੀਕ ਚਿੱਤ ਹੋ ਜਾਂਦੈ ਅਤੇ ਜੱਟ ਦਾ ਵਾਲ ਵਿੰਗਾ ਨਹੀਂ ਹੁੰਦਾ। ਇਸ ਫ਼ਿਲਮ ਦੀ ਕਹਾਣੀ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ। ਇਸ ਵਾਰ ਜੱਟ ਇਕ ਨਹੀਂ ਹੈ ਦੋ ਭਰਾਵਾਂ ਵਰਗੇ ਯਾਰ (ਗੁੱਗੂ ਗਿੱਲ ਅਤੇ ਓਮ ਪੁਰੀ) ਨੇ ਜਾਂ ਸ਼ਾਇਦ ਯਾਰਾਂ ਵਰਗੇ ਭਰਾ ਨੇ। ਇਕ ਹੋਰ ਜੱਟ (ਸਰਦਾਰ ਸੋਹੀ) ਹੈ, ਉਹ ਸ਼ਰੀਕ (ਮੁਹੰਮਦ ਸੱਦੀਕ) ਦੀ ਚੁੱਕ ਵਿਚ ਆਉਂਦਾ ਹੈ, ਦੋ ਜੱਟ ਭਰਾਵਾਂ ਨਾਲ ਲੜ੍ਹ ਪੈਂਦਾ ਹੈ। ਇਹ ਗੱਲ ਹੋਈ ਬੀਤੀ ਹੈ, ਵੀਹ ਸਾਲ ਪੁਰਾਣੀ। ਹੁਣ ਦੋਵੇਂ ਭਰਾਵਾਂ ਦੇ ਮੁੰਡੇ ਸਾਂਵਲ (ਸਿੱਪੀ ਗਿੱਲ) ਅਤੇ ਵਾਰਸ (ਅਮਨ ਧਾਲੀਵਾਲ) ਕਾਲਜ ਪੜ੍ਹਦੇ ਨੇ, ...
Deep Jagdeep Singh, Entertainment, film-review, News, punjabi film review, ਗੁਰਦਾਸ ਮਾਨ, ਦੀਪ ਜਗਦੀਪ ਸਿੰਘ, ਫ਼ਿਲਮ ਸਮੀਖਿਆ, ਲੇਖ

ਚੱਕ ਜਵਾਨਾ: ਕਹਾਣੀ ਤੇ ਸੁਨੇਹਾ ਭਾਰੂ

ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ਬੇਹਤਰੀਨ ਅਦਾਕਾਰੀ, ਦਿਲ ਨੂੰ ਛੋਹ ਲੈਣ ਵਾਲਾ ਸੰਗੀਤ ਅਤੇ ਵਾਜਿਬ ਸੁਨੇਹੇ ਦੇ ਵਿਚਕਾਰ ਚੰਗੀ ਕਹਾਣੀ ਕਿਤੇ ਗੁਆਚ ਕੇ ਰਹਿ ਗਈ। ਗੁਰਦਾਸ ਮਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਜਿੰਨ੍ਹੀਆਂ ਆਸਾ ਸਨ, ਉਨ੍ਹਾਂ ‘ਤੇ ਇਹ ਪੂਰੀ ਤਰ੍ਹਾਂ ਖਰੀ ਨਹੀਂ ਉਤਰਦੀ। ਕਮਜ਼ੋਰ ਪਟਕਥਾ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਸਕਣ ਵਿਚ ਅਸਫ਼ਲ ਰਹਿ ਗਈ।ਉਂਝ ਕਹਾਣੀ ਨਸ਼ਾਖੋਰੀ ਦੀ ਬੀਮਾਰੀ ਨਾਲ ਪੀੜਿਤ ਨੌਜਵਾਨਾਂ ਦੀ ਮਾਨਸਿਕਤਾ, ਮਾਪਿਆਂ ਅਤੇ ਸਮਾਜ ਦੇ ਉਨ੍ਹਾਂ ਪ੍ਰਤਿ ਵਿਵਹਾਰ ਅਤੇ ਇਸ ਸੱਮਸਿਆ ਦੇ ਹੱਲ ਲਈ ਲੋੜੀਂਦੇ ਨੁਕਤਿਆਂ ਉੱਪਰ ਗੰਭੀਰਤਾ ਨਾਲ ਚਾਨਣਾ ਪਾਉਂਦੀ ਹੈ।ਚੱਕ ਜਵਾਨਾ ਦੀ ਕਹਾਣੀ ਬਿਲਕੁਲ ਸਿੱਧੀ ਸਾਦੀ ਹੈ। ਭਾਰਤ ਦੀ ਸਮੁੰਦਰੀ ਫੌਜ (ਨੇਵੀ) ਦਾ ਕੈਪਟਨ ਗੁਰਜੀਤ ਸਿੰਘ (ਗੁਰਦਾਸ ਮਾਨ)ਆਪਣੇ ਮਾਪਿਆਂ ਦੀ ਚਿੰਤਾਵਾਂ ਦੂਰ ਕਰਨ ਲਈ ਛੁੱਟੀ ਲੈ ਕੇ ਪਿੰਡ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦਾ ਲਾਡਲਾ ਭਰਾ ਰਾਜਾ (ਗੌਰਵ ਕੱਕੜ) ਅਤੇ ਉਸਦੇ ਦੋਸਤ ਨਸ਼ਿਆਂ ਵਿਚ ਡੁੱਬੇ ਹੋਏ ਹਨ, ਜਿਸ ਕਰ ਕੇ ਸਭ ਦੇ ਪਰਿਵਾਰ ਘੋਰ ਨਿਸ਼ਾਰਾ ਅਤੇ ਦੁੱਖ ਝੱਲ ਰਹੇ ਹਨ। ਕੈਪਟਨ ਬ...
Deep Jagdeep Singh, Entertainment, film-review, News, punjabi film review, ਦੀਪ ਜਗਦੀਪ ਸਿੰਘ, ਫ਼ਿਲਮ ਸਮੀਖਿਆ, ਲੇਖ

ਮੰਨੋਰੰਜਨ ਕਰਦੇ ਹੋਏ ਸਾਮਾਜਿਕ ਮਸਲਿਆਂ ਨੂੰ ਛੋਂਹਦੀ ਹੈ ‘ਚੰਨਾ ਸੱਚੀ ਮੁੱਚੀ’

 ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘਮਜਬੂਤ ਪਟਕਥਾ, ਮੌਲਿਕ  ਕਹਾਣੀ, ਦਿਲੋ-ਦਿਮਾਗ ਝੰਜੋੜ ਦੇਣ ਵਾਲਾ ਘਟਨਾਕ੍ਰਮ ਅਤੇ ਸਹਿਜ ਅਦਾਕਾਰੀ, 'ਚੰਨਾ  ਸੱਚੀ ਮੁੱਚੀ' ਨੂੰ ਇਕ ਸਫ਼ਲ ਫ਼ਿਲਮ ਬਣਾਉਂਦਾ ਹੈ।ਕਹਾਣੀ ਦੇ ਦੌਰਾਨ ਜਦੋਂ ਵੀ ਦਰਸ਼ਕ ਦੇ ਮਨ ਵਿਚ ਕੋਈ ਸ਼ੰਕਾ ਜਾਂ ਸਵਾਲ ਆਉਂਦਾ ਹੈ ਤਾਂ ਨਿਰਦੇਸ਼ਕ ਆਪਣੇ ਪਾਤਰਾਂ ਰਾਹੀਂ ਹਰ ਸਵਾਲ ਦਾ ਜਵਾਬ ਬੜੇ ਵਾਜਿਬ ਢੰਗ ਨਾਲ ਦਿੰਦਾ ਹੈ। ਫ਼ਿਲਮ ਦਾ ਅੰਤ ਬਿਲਕੁਲ ਨਿਵੇਕਲਾ ਹੈ ਅਤੇ ਨਿਰਦੇਸ਼ਕ ਦੇ ਬੇਹਤਰੀਨ ਲੇਖਕ ਹੋਣ ਦੀ ਸ਼ਾਹਦੀ ਭਰਦਾ ਹੈ। ਭਾਵੇਂ ਕਿ ਪੂਰੀ ਕਹਾਣੀ ਗੋਲਡੀ ਸੋਮਲ ਪੂਰੀ ਕਹਾਣੀ ਨੂੰ ਆਪਣੇ ਮੋਢਿਆਂ ਉੱਤੇ ਸੰਭਾਲਦਾ ਹੈ, ਪਰ ਜੇ ਮੈਂ ਕਹਾਂ ਕਿ ਹਰਿੰਦਰ ਗਿੱਲ (ਨਿਰਦੇਸ਼ਕ/ਲੇਖਕ) ਚੰਨਾ ਸੱਚੀ ਮੁੱਚੀ ਦਾ ਅਸਲੀ ਹੀਰੋ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਆਪਣੀ ਕਹਾਣੀ, ਪਾਤਰਾਂ ਅਤੇ ਅਦਾਕਾਰਾਂ ਨੂੰ ਕਿਵੇਂ ਆਪਣੀ ਪਕੜ ਵਿਚ ਰੱਖਣਾ ਹੈ, ਹਰਿੰਦਰ ਗਿੱਲ ਭਲੀ-ਭਾਂਤ ਜਾਣਦਾ ਹੈ। ਬਹੁਤ ਅਰਸੇ ਬਾਅਦ ਇਕ ਅਜਿਹੀ ਪੰਜਾਬੀ ਫ਼ਿਲਮ ਬਣੀ ਹੈ, ਜਿਸਨੂੰ ਮੈਂ ਪਰਿਵਾਰ ਸਮੇਤ ਦੇਖਣ ਲਈ ਕਹਾਂਗਾ।ਇਕ ਮਿਨਟ! ਜੇ ਤੁਸੀ ਸੋਚ ਰਹੇ ਹੋ ਕਿ ਪੂਰੀ ਫ਼ਿਲਮ...
Deep Jagdeep Singh, Entertainment, film-review, News, punjabi film review, ਦੀਪ ਜਗਦੀਪ ਸਿੰਘ, ਫ਼ਿਲਮ ਸਮੀਖਿਆ

ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ

ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, ਬਲਕਿ ਆਪਣੀ ਫੌਕੀ ਅਣਖਨੁਮਾ ਹਉਮੈ, ਦੌਲਤ ਅਤੇ ਵਾਧੂ ਦੀ ਟੌਹਰ ਦਿਖਾਉਣ ਲਈ ਅਤੇ ਕਿਸੇ ਸੋਹਣੀ ਕੁੜੀ ਦਾ ਦਿਲ ਜਿੱਤਣ ਲਈ। ਜੇ ਦੋ ਹਰਫ਼ੀ ਗੱਲ੍ਹ ਕਰਾਂ ਤਾਂ, ਮੇਲ ਕਰਾਦੇ ਰੱਬਾ ਪੰਜਾਬੀ ਵਿਚ ਬਣਾਈ ਗਈ ਆਮ ਬਾਲੀਵੁੱਡ ਮਸਾਲਾ ਫ਼ਿਲਮ ਹੈ, ਜਿਸ ਵਿਚ ਕਥਿਤ ਪੰਜਾਬਿਅਤ ਦੀ ਟੌਹਰ ਦਾ ਤੜਕਾ ਲਾਇਆ ਗਿਆ ਹੈ। ਮੁੰਡ੍ਹੀਰ ਨੂੰ ਇਹ ਫ਼ਿਲਮ ਪਸੰਦ ਆਏਗੀ, ਕਿਉਂ ਕਿ ਉਹ ਇਦਾਂ ਦੀ ਫੋਕੀ ਟੌਹਰ ਅਤੇ ਦਿਖਾਵੇ ਨੂੰ ਪਸੰਦ ਕਰਦੀ ਹੈ, ਪੰਜਾਬੀ ਮੁਟਿਆਰਾਂ ਵੀ ਸੀਰਤ (ਨੀਰੂ ਬਾਜਵਾ) ਦੇ ਕਿਰਦਾਰ ਵਿਚ ਖੁਦ ਦੀ ਝਲਕ ਦੇਖ ਸਕਦੀਆਂ ਹਨ, ਕਿਉਂ ਕਿ ਇਹ ਕਿਰਦਾਰ ਉਨ੍ਹਾਂ ਦੇ ਦਿਲੀ ਅਹਿਸਾਸਾਂ ਅਤੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ।ਫ਼ਿਲਮ ਦੀ ਕਹਾਣੀ ਬਿਲਕੁਲ ਸਾ...