ਫ਼ਿਲਮਾ

asees, Entertainment, film-review, punjabi film 2018, Rana Ranbir, ਆਸੀਸ, ਫ਼ਿਲਮ ਸਮੀਖਿਆ, ਫ਼ਿਲਮਾ

Film Review | Asees | ਆਸੀਸ

-ਦੀਪ ਜਗਦੀਪ ਸਿੰਘ-ਰੇਟਿੰਗ 3/5ਅਕਸਰ ਫ਼ਿਲਮਾਂ ਦੇ ਟਰੇਲਰ ਧੋਖੇਬਾਜ ਹੁੰਦੇ ਹਨ। ਹਰਜੀਤਾ, ਖਿੱਦੋ-ਖੁੰਡੀ, ਸੱਜਣ ਸਿੰਘ ਰੰਗਰੂਟ, ਮੇਜਰ ਜੋਗਿੰਦਰ ਸਿੰਘ ਦੇ ਟਰੇਲਰ ਅਜਿਹੇ ਨੇ ਜਿਨ੍ਹਾਂ ਜਿਹੜੇ ਧੋਖੇਬਾਜ ਸਾਬਤ ਹੋਏ ਅਤੇ ਜਿੰਨੇ ਵੱਡੇ ਧੋਖੇ ਇਨ੍ਹਾਂ ਨੇ ਦਿੱਤੇ ਉਨ੍ਹਾਂ ਤੋਂ ਮੈਂ ਸ਼ਾਇਦ ਕਦੀ ਉਭਰ ਨਾ ਸਕਾਂ। ਇਹੋ ਜਿਹਾ ਈ ਧੋਖਾ ਰਾਣਾ ਰਣਬੀਰ ਦੀ ਫ਼ਿਲਮ ਅਸੀਸ ਦੇ ਟਰੇਲਰ ਨੇ ਕੀਤਾ, ਬੱਸ ਫ਼ਰਕ ਇੰਨਾ ਸੀ ਕਿ ਟਰੇਲਰ ਦੇਖ ਕੇ ਮੈਨੂੰ ਫ਼ਿਲਮ ਤੋਂ ਕੋਈ ਬਹੁਤੀ ਆਸ ਨਹੀਂ ਬੱਝੀ ਸੀ, ਪਰ ਇਸ ਟਰੇਲਰ ਨੇ ਐਸਾ ਧੋਖਾ ਦਿੱਤਾ ਕਿ ਫ਼ਿਲਮ ਟਰੇਲਰ ਨਾਲੋਂ ਕਿਤੇ ਜ਼ਿਆਦਾ ਚੰਗੀ ਫ਼ਿਲਮ ਸਾਬਤ ਹੋ ਗਈ। ਮੈਂ ਆਪਣੀ ਸੀਟ ਦੇ ਪਿੱਛੋਂ ਆਵਾਜ਼ ਸੁਣੀ, ‘ਰਾਣਾ ਰਣਬੀਰ ਤੋਂ ਐਨੀ ਜ਼ਿਆਦਾ ਉਮੀਦ ਤਾਂ ਹੈ ਨੀ ਸੀ’। ਜੇ ਪੰਜਾਬੀ ਫ਼ਿਲਮਾਂ ਦੇ ਟਰੇਲਰ ਇਹੋ ਜਿਹੇ ਧੋਖੇ ਦੇਣ ਲੱਗ ਜਾਣ ਤਾਂ ਮੈਂ ਰੋਜ਼ ਧੋਖਾ ਖਾਣ ਨੂੰ ਤਿਆਰ ਹਾਂ। ਸੋ, ਗੱਲ ਕਰਦੇ ਹਾਂ, ਆਸੀਸ ਦੀ ਕਹਾਣੀ ਦੀ...ਆਸੀਸ ਦੀ ਕਹਾਣੀ ਬਹੁਤ ਹੀ ਸਾਦੀ ਹੈ ਅਤੇ ਕਾਫ਼ੀ ਹੱਦ ਤੱਕ ਅੰਦਾਜ਼ਾ ਲੱਗ ਜਾਂਦਾ ਹੈ। ਇਹ ਕਹਾਣੀ ਹੈ ਇਕ ਪੁੱਤ ਵੱਲੋਂ ਆਪਣੀਆਂ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਦਾਸਤਾਨ ...
DIljit Dosanjh, Entertainment, Movies, News, ਸਿਨੇਮਾ, ਖ਼ਬਰਾਂ, ਦਿਲਜੀਤ ਦੋਸਾਂਝ, ਫ਼ਿਲਮਾ

ਦਿਲਜੀਤ ਦੀ ‘ਲਾਇਨ ਆਫ਼ ਪੰਜਾਬ’ ਦੀ ਰਿਲੀਜ਼ ਦੋ ਹਫ਼ਤੇ ਲਈ ਟਲ਼ੀ

ਦਿਲਜੀਤ ਦੇ ਚਾਹੁਣ ਵਾਲਿਆਂ ਨੂੰ ਇਹ ਖ਼ਬਰ ਉਦਾਸ ਕਰੇਗੀ ਕਿ ਉਸ ਦੀ ਬਤੌਰ ਨਾਇਕ ਆ ਰਹੀ ਪਹਿਲੀ ਫ਼ਿਲਮ ਲਾਇਨ ਆਫ਼ ਪੰਜਾਬ ਦੀ ਰਿਲੀਜ਼ ਦੋ ਹਫ਼ਤੇ ਲਈ ਟਾਲ ਦਿੱਤੀ ਗਈ ਹੈ। ਹੁਣ ਇਹ ਫ਼ਿਲਮ 25 ਫ਼ਰਵਰੀ ਨੂੰ ਸਿਨੇਮਾ ਘਰਾਂ ਵਿਚ ਪਹੁੰਚੇਗੀ।ਇਸ ਤੋਂ ਪਹਿਲਾਂ ਫ਼ਿਲਮ ਪ੍ਰੋਡਿਊਸਰ ਵੱਲੋਂ ਜਾਰੀ ਕੀਤੇ ਗਏ ਪੋਸਟਰਾਂ ਉੱਤੇ ਰਿਲੀਜ਼ ਦੀ ਤਰੀਕ 11 ਫ਼ਰਵਰੀ ਲਿਖੀ ਗਈ ਸੀ, ਜਿਨ੍ਹਾਂ ਨੂੰ ਜਸਟ ਪੰਜਾਬੀ ਨੇ ਆਪਣੇ ਪਾਠਕਾਂ ਨਾਲ ਸਾਂਝਾ ਕੀਤਾ ਸੀ। ਅੱਜ ਤੋਂ ਪ੍ਰਮੁੱਖ ਟੀ.ਵੀ. ਚੈਨਲਾਂ ਉੱਤੇ ਸ਼ੁਰੂ ਹੋਏ ਤਾਜ਼ਾ ਇਸ਼ਤਿਹਾਰਾਂ ਵਿਚ ਅੰਂਗਰੇਜ਼ੀ ਵਿਚ ਲਿਖਿਆ ਗਿਆ ਹੈ, ਲਾਇਨ ਆਫ਼ ਪੰਜਾਬ ਨੂੰ ਮਿਲੋ 25 ਫਰਵਰੀ ਨੂੰ.. ਜਿਸ ਰਾਹੀਂ ਇਹ ਸਪੱਸ਼ਟ ਹੋ ਗਿਆ ਹੈ ਕਿ ਫ਼ਿਲਮ 2 ਹਫ਼ਤੇ ਲਈ ਅੱਗੇ ਪਾ ਦਿੱਤੀ ਗਈ ਹੈ।ਇਸ ਦਾ ਕਾਰਨ ਤਾਂ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ, ਪਰ ਟਰੇਡ ਮਾਹਿਰਾਂ ਦੇ ਮੁਤਾਬਿਕ ਪਿਛਲੇ ਸ਼ੁਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ਏਕਨੂਰ ਤੋਂ ਇਕਦਮ ਬਾਅਦ ਅਗਲੇ ਹੀ ਹਫ਼ਤੇ ਇਕ ਹੋਰ ਪੰਜਾਬੀ ਫ਼ਿਲਮ ਰਿਲੀਜ਼ ਕਰਨਾ ਕੋਈ ਖ਼ਰਾ ਸੌਦਾ ਨਹੀਂ ਸੀ।ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਿਰਮਾਤਾ ਹੋਰ ਵੀ ਜਿਆਦਾ ਦਿਲਚਸਪ ਪ...
DIljit Dosanjh, Entertainment, Movies, News, ਖ਼ਬਰਾਂ, ਦਿਲਜੀਤ ਦੋਸਾਂਝ, ਫ਼ਿਲਮਾ

‘ਸ਼ੇਰ-ਏ-ਪੰਜਾਬ’:ਦਿਲਜੀਤ 11 ਫਰਵਰੀ ਨੂੰ ਸਿਨੇਮਾ-ਘਰਾਂ ਵਿੱਚ, ਸੰਗੀਤ 11 ਜਨਵਰੀ ਨੂੰ ਰਿਲੀਜ਼

‘ਸ਼ੇਰ-ਏ-ਪੰਜਾਬ’ ਦਿਲਜੀਤ 11 ਫਰਵਰੀ ਨੂੰ ਆ ਰਿਹਾ ਸਿਨੇਮਾ-ਘਰਾਂ ਵਿੱਚਫ਼ਿਲਮ ਦਾ ਸੰਗੀਤ 11 ਜਨਵਰੀ ਤੱਕ ਰਿਲੀਜ਼ ਹੋਣ ਦੀ ਆਸਮੇਲ ਕਰਾ ਦੇ ਰੱਬਾ ਫ਼ਿਲਮ ਵਿਚ ਆਪਣੀ ਬਹੁਤ ਹੀ ਛੋਟੀ ਮਹਿਮਾਨ ਭੂਮਿਕਾ ਨਾਲ ਨੌਜਵਾਨ ਦਰਸ਼ਕਾਂ ਦਾ ਹਰਮਨ ਪਿਆਰਾ ਬਣ ਗਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ 11 ਫਰਵਰੀ 2011 ਨੂੰ ਬਤੌਰ ਨਾਇਕ ਆਪਣੀ ਪਹਿਲੀ ਫ਼ਿਲਮ ‘ਲਾਇਨ ਆਫ਼ ਪੰਜਾਬ’ ਰਾਹੀਂ ਵੱਡੇ ਪਰਦੇ ਤੇ ਰੂ-ਬ-ਰੂ ਹੋ ਰਿਹਾ ਹੈ। ਦਿਲਜੀਤ ਦੇ ਭਰਾ ਪੀਰਤੀ ਨੇ ‘ਜਸਟ ਪੰਜਾਬੀ’ ਨੂੰ ਦੱਸਿਆ ਕਿ ਫ਼ਿਲਮ ਪੂਰੀ ਤਰ੍ਹਾਂ ਮੁਕਮੰਲ ਹੈ ਅਤੇ ਫਰਵਰੀ ਵਿਚ ਪੂਰੇ ਜੋਰ-ਸ਼ੋਰ ਨਾਲ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦਾ ਗੀਤ-ਸੰਗੀਤ ਸੁਣਨ ਲਈ ਬੇ-ਸਬਰ ਦਿਲਜੀਤ ਦੇ ਚਾਹੁਣ ਵਾਲਿਆਂ ਲਈ ਉਨ੍ਹਾਂ ਕਿਹਾ ਕਿ ਆਸ ਮੁਤਾਬਿਕ 11 ਜਨਵਰੀ ਨੂੰ ਸੰਗੀਤ ਰਿਲੀਜ਼ ਹੋਣ ਤੇ ਸਰੋਤਿਆਂ ਦਾ ਇੰਤਜ਼ਾਰ ਮੁੱਕ ਜਾਵੇਗਾ।ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਸੰਨੀ ਦਿਓਲ ਦੀਆਂ ਬਹੁਤ ਸਾਰੀਆਂ ਐਕਸ਼ਨ ਭਰਪੂਰ ਫ਼ਿਲਮਾਂ ਬਣਾਉਣ ਵਾਲੇ ਬਾਲੀਵੁੱਡ ਨਿਰਦੇਸ਼ਕ ਗੁੱਡੂ ਧਨੋਆ ਨੇ ‘ਲਾਇਨ ਆਫ਼ ਪੰਜਾਬ ਨਿਰਦੇਸ਼ਿਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਇਸ ਫ਼ਿਲਮ ਵਿਚ ਦਿਲਜੀਤ ਨੇ...