ਪੰਜਾਬ 1984

DIljit Dosanjh, Entertainment, News, operation blue star, punjabi film punjab 1984, sikh parade, ਖ਼ਬਰਾਂ, ਦਿਲਜੀਤ ਦੋਸਾਂਝ, ਪੰਜਾਬ 1984

ਅਮਰੀਕਾ ਵਿਚ ਦਿਲਜੀਤ ਦੀ ਫ਼ਿਲਮ ਪੰਜਾਬ 1984 ਦੇ ਪੋਸਟਰ ਪਾੜੇ

ਸੈਨ ਫ਼ਰਾਸਿਸਕੋ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਵਿਚ 9 ਜੂਨ ਨੂੰ ਕੱਢੇ ਗੲੇ ਨਗਰ ਕੀਰਤਨ ਦਾ ਦ੍ਰਿਸ਼ । ਤਸਵੀਰ : ਜੋਸਨ ਜੋਧਾਸੈਨ ਫ਼ਰਾਂਸਿਸਕੋ। ਅਮਰੀਕਾ ਦੇ ਸ਼ਹਿਰ ਸੈਨ ਫ਼ਰਾਸਿਸਕੋ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਵਿਚ 9 ਜੂਨ ਨੂੰ ਕੱਢੇ ਗੲੇ ਨਗਰ ਕੀਰਤਨ ਦੌਰਾਨ ਉਸ ਵੇਲੇ ਮਾਹੌਲ ਥੋੜ੍ਹਾ ਹਾਸੋਹੀਣਾ ਹੋ ਗਿਆ ਜਦੋਂ ਨਗਰ ਕੀਰਤਨ ਦੇ ਮੁੱਖ ਸਟੇਜ ਦੇ ਨੇੜੇ ਲੱਗੀਆਂ ਸੰਤਾਂ ਦੀਆਂ ਫੋਟੋਆਂ ਅਤੇ ਬੈਨਰਾਂ ਕੋਲ ਲੱਗੇ ਦਿਲਜੀਤ ਦੋਸਾਂਝ ਦੀ 27 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ ਪੰਜਾਬ 1984 ਦੇ ਪੋਸਟਰ ਪਾੜ ਕੇ ਕੂੜੇਦਾਨ ਵਿਚ ਸੁੱਟ ਦਿੱਤੇ ਗਏ। ਨਗਰ ਕੀਰਤਨ ਵਿਚ ਸ਼ਾਮਲ ਹੋਏ ਨਿਊਯਾਰਕ ਦੇ ਸਿੱਖ ਸ਼ਰਧਾਲੂ ਅਤੇ ਪੱਤਰਕਾਰ ਜੋਸਨ ਜੋਧਾ ਨੇ ਆਪਣੇ ਫੇਸਬੁੱਕ ਰਾਹੀਂ ਇਹ ਗੱਲ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਗਰ ਕੀਰਤਨ ਦੀ ਮੇਨ ਸਟੇਜ ਕੋਲ ਸੰਤ ਜੀ ਤੇ ਹੋਰ ਸ਼ਹੀਦਾ ਦੀਆਂ ਫੋਟੋਆਂ ਅਤੇ ਬੈਨਰ ਲੱਗੇ ਹੋਏ ਸੀ। ਉੱਥੇ ਹੀ ਪਰਦਾ ਨੁਮਾ ਵੱਡੀ ਸਕਰੀਨ ਵੀ ਲਾਈ ਗਈ ਸੀ ਜਿਸ ਉੱਤੇ ਬਹੁਤ ਹੀ ਵਧੀਆ ਤਰੀਕੇ ਨਾਲ 1984 ਬਾਰੇ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮ ਵਿਖਾਈ ਗਈ। ਨਾਲ ਹੀ ਸਟੇਜ਼ ਤੋਂ ਬੀਰ ਰਸੀ ਵਾਰਾਂ ਗਾਈਆਂ ਜਾ ਰਹੀ...