ਚੰਡੀਗੜ੍ਹ

Chandigarh, Cultural News, Entertainment, Festivals, News, ਖ਼ਬਰਾਂ, ਚੰਡੀਗੜ੍ਹ, ਮੇਲੇ

ਸਰਾਭੇ ਤੋਂ ਯਮਲੇ ਤੱਕ ਪੰਜਾਬੀਅਤ ਨੂੰ ਸੁਨਹਿਰੀ ਪਰਦੇ ਦਾ ਸਲਾਮ

ਸ਼ਾਇਦ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲਾ ਮੌਕਾ ਸੀ, ਜਦੋਂ ਪੰਜਾਬ ਦੇ ਉਨ੍ਹਾਂ ਨਾਇਕਾਂ ਦੀ ਜ਼ਿੰਦਗੀ ਨੂੰ ਉਨ੍ਹਾਂ ਦੇ ਵਾਰਿਸਾਂ ਨੇ ਰੂ-ਬ-ਰੂ ਦੇਖਿਆ, ਜਿਨ੍ਹਾਂ ਨੇ ਦੇਸ਼ ਅਤੇ ਪੰਜਾਬੀਅਤ ਦਾ ਨਾਮ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੈ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ, ਸਿਪਾਹੀ ਮੱਲ ਸਿੰਘ, ਲਾਲ ਚੰਦ ਯਮਲਾ ਜੱਟ, ਸਭ ਦੀ ਆਪਣੀ ਆਪਣੀ ਸ਼ਖ਼ਸੀਅਤ ਹੈ ਤੇ ਹਰ ਇਕ ਨੇ ਆਪਣੀ ਜ਼ਿੰਦਗੀ ਵਿਚ ਉਹ ਕੁਝ ਕੀਤਾ ਹੈ, ਜਿਸ ਬਾਰੇ ਸੋਚ ਕੇ ਹੀ ਰੋਮ ਰੋਮ ਨਤਮਸਤਕ ਹੋ ਜਾਂਦਾ ਹੈ। ਨੌਜਵਾਨ ਫ਼ਿਲਮਕਾਰ ਨਵਲਪ੍ਰੀਤ ਰੰਗੀ ਵੀ ਕੁਝ ਇਹੋ ਜਿਹਾ ਕਰ ਰਿਹਾ ਹੈ, ਜੋ ਦੇਖ-ਸੁਣ ਕੇ ਹਰ ਕੋਈ ਇਕ ਵਾਰ ਸੋਚਣ ਲਈ ਮਜਬੂਰ ਜਰੂਰ ਹੁੰਦਾ ਹੈ। ਮੈਂ ਵੀ ਉਸ ਵੇਲੇ ਡੂੰਘੀ ਸੋਚ ਵਿਚ ਡੁੱਬਿਆਂ ਸਾਂ, ਜਦੋਂ ਮੈਂ ਇਹ ਸਭ ਕੁਝ ਅੱਖੀਂ ਵੇਖ ਰਿਹਾ ਸਾਂ।ਤੁਸੀ ਸੋਚ ਰਹੇ ਹੋਵੇਗੇ ਇਹ ਕੀ ਬੁਝਾਰਤ ਹੈ, ਦਰਅਸਲ ਚੰਡੀਗੜ੍ਹੋਂ, ਦਿੱਲੀ ਮੁੜ੍ਹਦੇ ਹੋਏ ਮੈਂ ਵੀ ਇਹੀ ਸੋਚ ਰਿਹਾ ਸਾਂ। ਚੰਡੀਗੜ੍ਹੋਂ ਪਰਤ ਰਿਹਾ ਸਾਂ, ਕੌਮਾਂਤਰੀ ਇਤਿਹਾਸਿਕ ਫ਼ਿਲਮ ਮੇਲਾ ਵੇਖ ਕੇ…ਦਿਨ ਪਹਿਲਾ 18 ਨਵੰਬਰ, ਸ਼ਾਮ 6 ਵਜੇਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸ...