ਗੁਰਦਾਸ ਮਾਨ

Divya Dutta, Entertainment, Gippy Grewal, Gurdas Maan, Rabbi Shergill, Sarbjit Cheema, Sonu Sood, Television, ਗਿੱਪੀ ਗਰੇਵਾਲ, ਗੁਰਦਾਸ ਮਾਨ, ਦਿਵਿਆ ਦੱਤਾ

ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 2012 ਜੇਤੂਆਂ ਦੀ ਸੂਚੀ

ਪੰਜਾਬੀ ਸੰਗੀਤ ਦਾ ਸਭ ਤੋਂ ਯਾਦਗਾਰ ਪਲ਼, ਸਾਲ ਦੀ ਸਭ ਤੋਂ ਵੱਡੀ ਜਸ਼ਨ, ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 2012 ਬੀਤੀ ਰਾਤ ਸੰਪੰਨ ਹੋਇਆ। ਸਮਾਰੋਹ ਦੇ ਦੌਰਾਨ ਦਿਵਿਆ ਦੱਤਾ, ਸਰਬਜੀਤ ਚੀਮਾ, ਗਿੱਪੀ ਗਰੇਵਾਲ, ਰੱਬੀ ਸ਼ੇਰਗਿੱਲ, ਜੈਜ਼ੀ ਬੀ ਦੀ ਗਾਇਕੀ ਅਤੇ ਸਮੀਰਾ ਰੈੱਡੀ ਦੀਆਂ ਕਾਤਿਲ ਅਦਾਵਾਂ ਦਾ ਜਾਦੂ ਚੱਲਿਆ। ਗੁਰਦਾਸ ਮਾਨ ਦੀ ਆਪਣੇ ਅੰਦਾਜ਼ ਦੀ ਖ਼ਾਸ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਸਮਾਰੋਹ ਦੀ ਮੇਜ਼ਬਾਨੀ ਦਿਵਿਆ ਦੱਤਾ, ਸੋਨੂੰ ਸੂਦ ਅਤੇ ਸਲੀਮ ਨੇ ਕੀਤੀ। ਚੋਟੀ ਦੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਲਾਈਫ਼ ਟਾਈਮ ਐਚੀਵਮੇਂਵ ਐਵਾਰਡ ਭੇਂਟ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦਾਸ ਮਾਨ ਨੂੰ ਕੋਹਿਨੂਰ ਏ ਪੰਜਾਬ ਅਤੇ ਵਿਕਰਮਜੀਤ ਸਾਹਨੀ ਨੂੰ ਵਿਰਸੇ ਦਾ ਵਣਜਾਰਾ ਸਨਮਾਨ ਦਿੱਤਾ ਗਿਆ।ਨੌਜਵਾਨ ਉਭਰਦੇ ਗਾਇਕਾਂ, ਸੰਗੀਤ ਦੇ ਤਕਨੀਕੀ ਖੇਤਰਾਂ, ਧਾਰਮਿਕ ਸੰਗੀਤ ਤੋਂ ਲੈ ਕੇ ਪੌਪ ਅਤੇ ਲੋਕ ਗਾਇਕੀ ਨਾਲ ਜੁੜੇ ਪੰਜਾਬੀ ਸੰਗੀਤ ਦੇ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ। ਸਨਮਾਨ ਹਾਸਿਲ ਕਰਨ ਵਾਲੇ ਕਲਾਕਾਰਾਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ।...
Deep Jagdeep Singh, Entertainment, film-review, News, punjabi film review, ਗੁਰਦਾਸ ਮਾਨ, ਦੀਪ ਜਗਦੀਪ ਸਿੰਘ, ਫ਼ਿਲਮ ਸਮੀਖਿਆ, ਲੇਖ

ਚੱਕ ਜਵਾਨਾ: ਕਹਾਣੀ ਤੇ ਸੁਨੇਹਾ ਭਾਰੂ

ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ਬੇਹਤਰੀਨ ਅਦਾਕਾਰੀ, ਦਿਲ ਨੂੰ ਛੋਹ ਲੈਣ ਵਾਲਾ ਸੰਗੀਤ ਅਤੇ ਵਾਜਿਬ ਸੁਨੇਹੇ ਦੇ ਵਿਚਕਾਰ ਚੰਗੀ ਕਹਾਣੀ ਕਿਤੇ ਗੁਆਚ ਕੇ ਰਹਿ ਗਈ। ਗੁਰਦਾਸ ਮਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਜਿੰਨ੍ਹੀਆਂ ਆਸਾ ਸਨ, ਉਨ੍ਹਾਂ ‘ਤੇ ਇਹ ਪੂਰੀ ਤਰ੍ਹਾਂ ਖਰੀ ਨਹੀਂ ਉਤਰਦੀ। ਕਮਜ਼ੋਰ ਪਟਕਥਾ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਸਕਣ ਵਿਚ ਅਸਫ਼ਲ ਰਹਿ ਗਈ।ਉਂਝ ਕਹਾਣੀ ਨਸ਼ਾਖੋਰੀ ਦੀ ਬੀਮਾਰੀ ਨਾਲ ਪੀੜਿਤ ਨੌਜਵਾਨਾਂ ਦੀ ਮਾਨਸਿਕਤਾ, ਮਾਪਿਆਂ ਅਤੇ ਸਮਾਜ ਦੇ ਉਨ੍ਹਾਂ ਪ੍ਰਤਿ ਵਿਵਹਾਰ ਅਤੇ ਇਸ ਸੱਮਸਿਆ ਦੇ ਹੱਲ ਲਈ ਲੋੜੀਂਦੇ ਨੁਕਤਿਆਂ ਉੱਪਰ ਗੰਭੀਰਤਾ ਨਾਲ ਚਾਨਣਾ ਪਾਉਂਦੀ ਹੈ।ਚੱਕ ਜਵਾਨਾ ਦੀ ਕਹਾਣੀ ਬਿਲਕੁਲ ਸਿੱਧੀ ਸਾਦੀ ਹੈ। ਭਾਰਤ ਦੀ ਸਮੁੰਦਰੀ ਫੌਜ (ਨੇਵੀ) ਦਾ ਕੈਪਟਨ ਗੁਰਜੀਤ ਸਿੰਘ (ਗੁਰਦਾਸ ਮਾਨ)ਆਪਣੇ ਮਾਪਿਆਂ ਦੀ ਚਿੰਤਾਵਾਂ ਦੂਰ ਕਰਨ ਲਈ ਛੁੱਟੀ ਲੈ ਕੇ ਪਿੰਡ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦਾ ਲਾਡਲਾ ਭਰਾ ਰਾਜਾ (ਗੌਰਵ ਕੱਕੜ) ਅਤੇ ਉਸਦੇ ਦੋਸਤ ਨਸ਼ਿਆਂ ਵਿਚ ਡੁੱਬੇ ਹੋਏ ਹਨ, ਜਿਸ ਕਰ ਕੇ ਸਭ ਦੇ ਪਰਿਵਾਰ ਘੋਰ ਨਿਸ਼ਾਰਾ ਅਤੇ ਦੁੱਖ ਝੱਲ ਰਹੇ ਹਨ। ਕੈਪਟਨ ਬ...
Akash Deep Bikhi, Articles, Entertainment, News, ਅਕਾਸ਼ ਦੀਪ 'ਭੀਖੀ', ਗੁਰਦਾਸ ਮਾਨ, ਲੇਖ

ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ

ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ, ਉੱਚ ਕਦਰਾਂ ਕੀਮਤਾਂ ਦੀ ਨਮੀ ਜ਼ਰੂਰ ਹੁੰਦੀ ਹੈ। ਉਸ ਦੇ ਗੀਤਾਂ ਦੀ ਜੇਕਰ ਸਮਾਜਕ ਪ੍ਰਸੰਗਤਾ ਬਾਰੇ ਗੱਲ ਕਰਨੀ ਹੋਵੇ, ਤਾਂ ਅਨੇਕਾ ਹੀ ਸਮਾਜਕ ਉਤਰਾਅ-ਚੜਾਅ ਉਜ਼ਾਗਰ ਕੀਤੇ ਜਾ ਸਕਦੇ ਹਨ, ਪਰ ਇੱਥੇ ਮੈਂ ‘ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ’ ਦੇ ਬਾਰੇ ਚਰਚਾ ਛੇੜਨ ਦਾ ਯਤਨ ਕੀਤਾ ਹੈ। ਸਾਡਾ ਸਮਾਜ ‘ਮਰਦ ਪ੍ਰਧਾਨ ਸਮਾਜ’ ਹੈ, ਜਿੱਥੇ ਔਰਤ ‘ਪੈਰ ਦੀ ਜੁੱਤੀ’ ਸਮਝੀ ਜਾਂਦੀ ਹੈ। ਹੁਣ ਇਹ ਵੱਖਰੀ ਗੱਲ ਕਹਿ ਲਵੋ ਜਾਂ ਸਾਡੇ ਭਾਰਤੀ ਸਮਾਜ ਦਾ ਦੋਗਲਾਪਣ ਕਿ ਇੱਥੇ ਕੁੜੀਆ ‘ਕੰਜਕਾਂ’ ਦੇ ਰੂਪ ਵਿੱਚ ਪੂਜੀਆ ਵੀ ਜਾਂਦੀਆਂ ਹਨ। ਸਾਡੇ ਸਮਾਜ ਦਾ ਔਰਤ ਨਾਲ ਇਹ ਦੋਗਲਾਪਣ ਮੁੱਢਾਂ-ਸੁੱਢਾਂ ਤੋਂ ਹੋ ਰਿਹਾ ਹੈ। ਇਹੀ ਦੋਗਲਾਪਣ, ਗੁਰਦਾਸ ਮਾਨ ਨੇ ਬੜੇ ਵਿਅੰਗ ਭਰਪੂਰ ਅਤੇ ਪ੍ਰਭਾਵਮਈ ਢੰਗ ਨਾਲ ਆਪਣੇ ਗੀਤਾਂ ਵਿੱਚ ਦ੍ਰਿਸ਼ਟਮਾਨ ਕੀਤਾ ਹੈ। ਗੁਰਦਾਸ ਮਾਨ ਆਪਣੇ ਗੀਤਾਂ ਵਿੱਚ ਮਰਦ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਦਾ ਹੈ-‘ਆਪਣੇ ਸਿਰ ਦੀ ਪੱਗ ਕਿਸ...