ਕੋਵਿਡ19

1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ
corona, coronavirus, covid19, nirmala-sitaraman, Politics, ਸਿਆਸਤ, ਕੋਰੋਨਾ, ਕੋਰੋਨਾ ਵਾਇਰਸ, ਕੋਵਿਡ19

1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ

ਭਾਰਤ ਵਿਚ ਵਧਦੀ ਕੋਰੋਨਾ ਵਾਇਰਸ (Coronavirus) ਦੀ ਮਾਰ ਅਤੇ 21 ਦਿਨਾਂ ਦੇ ਕਰਫ਼ਿਊ ਦੇ ਦੂਸਰੇ ਦਿਨ ਭਾਰਤ ਸਰਕਾਰ ਨੇ ਦੇਸ਼ ਦੇ 80 ਕਰੋੜ ਗ਼ਰੀਬਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗ਼ਰੀਬਾਂ ਤੇ ਲੋੜਵੰਦਾ ਦੀ ਮਦਦ ਲਈ 1.70 ਲੱਖ ਕਰੋੜ ਦਾ ਰਾਹਤ ਪੈਕੇਜ ਦੇਣ ਦੀ ਗੱਲ ਵੀ ਕਹੀ ਗਈ ਹੈ।ਇਹ ਜਾਣਕਾਰੀ ਦਿੰਦਿਆ ਭਾਰਤ ਦੀ ਵਿੱਤ-ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਰਕਾਰ ਪ੍ਰਧਾਨਮੰਤਰੀ ਗ਼ਰੀਬ ਭਲਾਈ ਯੋਜਨਾ ਲੈ ਕੇ ਆਈ ਹੈ। ਇਸ ਔਖੀ ਘੜੀ ਵਿਚ ਗ਼ਰੀਬਾਂ 'ਤੇ ਜ਼ਿਆਦਾ ਅਸਰ ਪਵੇਗਾ। ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੂੰ 50 ਲੱਖਰ ਰੁਪਏ ਦਾ ਬੀਮਾ ਦਿੱਤਾ ਜਾਵੇਗਾ। ਗ਼ਰੀਬਾਂ ਨੂੰ ਅੰਨ-ਧੰਨ ਦੇ ਕੇ ਰਾਹਤ ਪਹੁੰਚਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਭਲਾਈ ਅੰਨ ਯੋਜਨਾ ਤਹਿਤ 80 ਕਰੋੜ ਗ਼ਰੀਬਾਂ ਨੂੰ 5 ਕਿੱਲੋ ਕਣਕ ਜਾਂ ਚੌਲ ਤੇ 1 ਕਿੱਲੋ ਦਾਲ ਦਿੱਤੀ ਜਾਵੇਗੀ। ਇਹ ਰਾਸ਼ਨ ਤਿੰਨ ਮਹੀਨੇ ਤੱਕ ਦਿੱਤਾ ਜਾਵੇਗਾ। ਜਿਨ੍ਹਾਂ ਨੂੰ ਰਾਸ਼ਨ ਡਿਪੂਆਂ ਰਾਹੀਂ ਰਾਸ਼ਨ ਮਿਲਦਾ ਹੈ, ਉਹ ਇਸ ਤੋਂ ਵੱਖਰਾ ਹੋਵੇਗਾ।ਕਿਸਾਨਾਂ ਦੀ ਭਲਾਈ ਲਈ ਉ...
Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?
corona, coronavirus, covid19, free mask, mask, ਕੋਰੋਨਾ, ਕੋਰੋਨਾ ਵਾਇਰਸ, ਕੋਵਿਡ19, ਮਾਸਕ

Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

ਵੱਡੇ ਪੱਧਰ 'ਤੇ ਕਰੋਨਾ ਵਾਇਰਸ Coronavirus ਫੈਲਣ ਤੋਂ ਬਾਅਦ ਚਾਰੇ ਪਾਸੇ ਲੋਕ ਮਾਸਕ ਪਾਈ ਨਜ਼ਰ ਆ ਰਹੇ ਹਨ। 25 ਮਾਰਚ 2020 ਤੋਂ ਸਾਰਾ ਦੇਸ਼ ਬੰਦ ਕਰਨ ਤੋਂ ਪਹਿਲਾਂ ਤੱਕ ਲੋਕ ਸੜਕਾਂ, ਬਾਜ਼ਾਰਾਂ ਤੇ ਰੇਲਵੇ ਸਟੇਸ਼ਨਾਂ 'ਤੇ ਮਾਸਕ ਪਾਈ ਨਜ਼ਰ ਆ ਰਹੇ ਸਨ। ਪਰ ਕੀ ਮਾਸਕ ਪਾਉਣਾ ਲਾਜ਼ਮੀ ਹੈ? ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ ਕਿਸ ਨੂੰ ਨਹੀਂ? ਮਾਸਕ ਪਾਉਣ ਦੀ ਲੋੜ ਕਦੋਂ ਹੁੰਦੀ ਹੈ? ਆਉ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਦੇ ਹਾਂ।ਆਲਮੀ ਸਿਹਤ ਸੰਗਠਨ (ਵਰਲਡ ਹੈਲਥ ਓਰਗਨਾਈਜ਼ੇਸ਼ਨ) ਯਾਨੀ ਡਬਲਯੂਐਚਉ (WHO) ਦਾ ਕਹਿਣਾ ਹੈ ਕਿ COVID-19 ਤੋਂ ਬਚਣ ਲਈ ਮਾਸਕ ਸਿਰਫ਼ ਉਨ੍ਹਾਂ ਨੂੰ ਪਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੈ ਜਾਂ ਜਿਹੜੇ ਕਰੋਨਾ ਵਾਇਰਸ ਨਾਲ ਬਿਮਾਰ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਹਨ। ਡਬਲਯੂਐਚਉ ਦਾ ਕਹਿਣਾ ਹੈ ਕਿ ਜੇ ਤੁਸੀਂ ਆਪ ਬਿਮਾਰ ਨਹੀਂ ਹੋ ਜਾਂ ਕਿਸੇ ਬਿਮਾਰ ਦੀ ਦੇਖਭਾਲ ਨਹੀਂ ਕਰ ਰਹੇ ਤਾਂ ਮਾਸਕ ਪਾਉਣ ਦੀ ਲੋੜ ਨਹੀਂ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆਂ ਵਿਚ ਮਾਸਕ ਬਹੁਤ ਸੀਮਿਤ ਗਿਣਤੀ ਵਿਚ ਹਨ ਤੇ ਜੇ ਤੁਸੀਂ ਬਿਨਾਂ ਲੋੜ ਤੋਂ ਮਾਸਕ ਪਾ...