ਕੈਪਟਨ ਅਮਰਿੰਦਰ ਸਿੰਘ

captain amrinder singh, farm debt waiver, Politics, punjab, ਸਿਆਸਤ, ਕਿਸਾਨ ਕਰਜ਼ਾ ਮਾਫ਼ੀ, ਕੈਪਟਨ ਅਮਰਿੰਦਰ ਸਿੰਘ

ਅਮਰਿੰਦਰ ਦੀ ਕਰਜ਼ਾ ਮਾਫ਼ੀ ਵਿਚ ਨੇ ਕਈ ਘੁਣਤਰਾਂ, ਪਰ ਮੀਡੀਆ ਨੇ ਨਹੀਂ ਫੜੀਆਂ ਬਾਰੀਕੀਆਂ

ਪੱਤਰਕਾਰਾਂ, ਸੰਪਾਦਕਾਂ ਨੇ ਕਈ ਸ਼ਰਤਾਂ ਅਤੇ ਖ਼ੇਤ ਮਜ਼ਦੂਰਾਂ ਨੂੰ ਐਲਾਨ ਵਿਚੋਂ ਬਾਹਰ ਰੱਖੇ ਜਾਣ ਵੱਲ ਨਹੀਂ ਕੀਤਾ ਗੌਰਐਸ. ਪੀ. ਸਿੰਘਕੁਝ ਜ਼ੋਰਾਵਰਾਂ ਦੀਆਂ ਢਾਣੀਆਂ, ਆਲਸੀ ਪੱਤਰਕਾਰਾਂ ਦੇ ਟੋਲੇ ਅਤੇ ਜੇ ਡਰਦੇ ਹੋਏ ਕਹਾਂ ਤਾਂ ਕੰਮ ਉੱਤੇ ਸੁੱਤ-ਉਨੀਂਦੇ ਜਿਹੇ ਲੱਗਦੇ ਸੰਪਾਦਕ ਪੰਜਾਬ ਵਰਗੇ ਖ਼ਾਲਸ ਖੇਤੀ-ਪ੍ਰਧਾਨ ਸੂਬੇ ਦੇ ਕਿਸਾਨਾਂ ਨੂੰ ਵੀ ਆਸਾਨੀ ਨਾਲ ਭਰਮਾ ਸਕਦੇ ਹਨ। ਇਸ ਲਈ, ਖ਼ੁਦਕੁਸ਼ੀ ਕਰ ਚੁੱਕੇ ਛੋਟੇ ਕਿਸਾਨਾਂ ਦਾ ਬਕਾਇਆ ਕਰਜ਼ਾ ਵੀ ਖ਼ਤਮ ਕਰਨ ਤੋਂ ਅਸਮਰੱਥ ਅੱਧ-ਪਚੱਦਾ ਖੇਤੀ ਕਰਜ਼ਿਆਂ ਦੀ ਮਾਫ਼ੀ ਦਾ ਐਲਾਨ, ਪੂਰਾ ਕਰਜ਼ਾ ਮਾਫ਼ੀ ਦਾ ਐਲਾਨ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ, ਕਿਉਂਕਿ ਮੁੱਖ-ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈੱਸ-ਨੋਟ ਦੀ ਮੋਟੇ ਅੱਖਰਾਂ ਵਿਚ ਲਿਖੀ ਸੁਰਖ਼ੀ ਇਹੀ ਕਹਿੰਦੀ ਹੈ।ਨੇਤਾਵਾਂ ਦੇ ਬਿਆਨ ਦਿਖਾਉਣ ਲਈ ਹਾਬੜੇ ਰਹਿਣ ਵਾਲੇ ਟੀਵੀ ਚੈਨਲਾਂ ਦੀ ਤੁਲਨਾ ਵਿਚ ਅਖ਼ਬਾਰਾਂ ਦੇ ਸੰਪਾਦਕੀ ਅਮਲੇ ਨੂੰ ਸੁਸਤ ਮੰਨਿਆ ਜਾਂਦਾ ਹੈ, ਪਰ ਉਨ੍ਹਾਂ ਕੋਲੋਂ ਵੀ ਇਸ ਖ਼ਬਰ ਦੀਆਂ ਸਾਰੀਆਂ ਜਾਂ ਜ਼ਿਆਦਾਤਰ ਬਾਰੀਕੀਆਂ ਛੁੱਟ ਜਾਂਦੀਆਂ ਹਨ।ਨਤੀਜੇ ਵੱਜੋਂ ਕਿਸੇ ਵੀ ਅਖ਼ਬਾਰ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਖੇਤ ਮਜ਼...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com