Thursday, 14 May 2020

ਵੀਡਿਉ । 113 ਸਾਲਾ ਬੇਬੇ ਨੇ ਕੋਰੋਨਾ ਨੂੰ ਹਰਾਇਆ


ਜਿਸ ਵੇਲੇ ਦੁਨੀਆ ਭਰ ਵਿਚ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ ਦੇ ਨੇੜੇ ਪਹੁੰਚ ਗਈ ਹੈ, ਉਸੇ ਵੇਲੇ ਕਰੀਬ ਸਾਢੇ 16 ਲੱਖ ਵਿਅਕਤੀਆਂ ਕੋਰੋਨਾ ਨੂੰ ਮਾਤ ਦੇ ਕੇ ਫੇਰ ਸਿਹਤਮੰਦ ਹੋ ਗਏ ਹਨ। (ਇਹ ਰਿਪੋਰਟ ਲਿਖੇ ਜਾਣ ਤੱਕ)

ਇਨ੍ਹਾਂ ਸਿਹਤਮੰਦ ਹੋਣ ਵਾਲਿਆਂ ਵਿਚ ਸਪੇਨ ਦੇ ਕੈਟਾਲੋਨੀਆ ਦੀ ਸਭ ਤੋਂ ਵੱਡੀ ਉਮਰ ਦੀ ਬੇਬੇ 113 ਸਾਲ ਦੀ ਉਮਰ ਵਿਚ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਗਈ ਏ।

113 ਸਾਲਾਂ ਦੀ ਬੇਬੇ ਮਾਰੀਆ ਬਰਾਇਨਸ ਉੱਤਰੀ ਕੈਟੇਲੋਨੀਆ ਦੇ ਓਲੋਤ ਇਲਾਕੇ ਦੇ ਇਕ ਰਿਟਾਇਰਮੈਂਟ ਹੋਮ ਵਿਚ ਪਿਛਲੇ 20 ਸਾਲਾਂ ਤੋਂ ਰਹਿੰਦੀ ਹੈ। ਖ਼ਬਰਾਂ ਮੁਤਾਬਿਕ 1 ਅਪ੍ਰੈਲ ਤੱਕ ਉਸੇ ਰਿਟਾਰਮੈਂਟ ਹੋਮ ਵਿਚ ਰਹਿਣ ਵਾਲੇ ਵੱਡੀ ਉਮਰ ਦੇ 17 ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ। ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਬੇਬੇ ਮਾਰੀਆ ਬਰਾਇਨਸ ਕੋਰੋਨਾ ਪਾਜ਼ੀਟਿਵ ਨਿਕਲੀ।

113 old woman Marina Barayans celebrates her birthday

4 ਮਾਰਚ ਨੂੰ ਉਸ ਨੇ ਆਪਣਾ 113ਵਾਂ ਜਨਮ ਦਿਨ ਮਨਾਇਆ ਸੀ ਤੇ ਉਸ ਵੇਲੇ ਉਹ ਇਲਾਕੇ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਹੋਣ ਕਰਕੇ ਪੂਰੇ ਮੀਡੀਆ ਵਿਚ ਛਾਈ ਹੋਈ ਸੀ। 

ਸੰਨ 1907 ਨੂੰ ਜਨਮੀ ਬੇਬੇ ਮਾਰੀਆ ਨੇ ਪਹਿਲੀ ਸੰਸਾਰ ਜੰਗ ਤੇ 1936 ਤੋਂ 1939 ਤੱਕ ਸਪੇਨ ਦੀ ਘਰੇਲੂ ਜੰਗ ਅੱਖੀਂ ਵੇਖੀ ਹੈ। ਉਸ ਦਾ ਪੱਤਰਕਾਰ ਪਿਤਾ ਪਹਿਲੀ ਸੰਸਾਰ ਜੰਗ ਵੇਲੇ ਇਕ ਕਿਸ਼ਤੀ ਵਿਚ ਬਹਿ ਕੇ ਉੱਤਰੀ ਸਪੇਨ ਤੋਂ ਸਾਨ ਫ਼ਰੀਸਸਕੋ ਆ ਗਿਆ ਸੀ। ਬੇਬੇ ਮਾਰੀਆ 1918-19 'ਚ ਦੁਨੀਆ ਭਰ 'ਚ ਫੈਲੇ ਸਪੈਨਿਸ਼ ਫਲੂ ਦੀ ਵੀ ਗਵਾਹ ਹੈ। ਡਾਕਟਰਾਂ ਨੇ ਦੱਸਿਆ ਕੇ ਬੇਬੇ ਮਾਰੀਆ ਵਿਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਸਨ ਤੇ ਕਰੀਬ 1 ਮਹੀਨਾ ਆਪਣੇ ਕਮਰੇ ਵਿਚ ਇਕਾਂਤਵਾਸ ਵਿਚ ਰੱਖ ਕੇ ਉਸ ਦਾ ਇਲਾਜ ਕੀਤਾ ਗਿਆ। ਉਸ ਦੀ ਤਾਜ਼ਾ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਸ ਨੂੰ ਕੋਰੋਨਾ ਤੋਂ ਮੁਕਤ ਐਲਾਨ ਦਿੱਤਾ ਗਿਆ।

ਉਸ ਦੀ ਧੀ ਰੋਜ਼ਾ ਮਾਰੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤੱਕ ਉਸ ਨੂੰ ਆਪਣੀ ਮਾਂ ਦੀ ਬਹੁਤ ਫ਼ਿਕਰ ਸੀ। ਉਹ ਉਸ ਨੂੰ ਮਿਲ ਨਹੀਂ ਸੀ ਸਕਦੀ, ਪਰ ਉਹ ਰੋਜ਼ ਉਸ ਨਾਲ ਗੱਲ ਕਰਦੀ ਸੀ। ਰੋਜ਼ਾ ਨੇ ਕਿਹਾ ਕਿ ਉਸ ਦੀ ਮਾਂ ਪਹਿਲਾਂ ਵਾਂਗ ਹੀ ਗੱਲਾਂ ਮਾਰਨ ਲੱਗੀ ਹੈ ਤੇ ਬਿਲਕੁਲ ਪਹਿਲਾਂ ਵਾਂਗ ਭਲੀ-ਚੰਗੀ ਹੋ ਗਈ ਹੈ।

ਦੱਸ ਦੇਈਏ ਕਿ ਕੈਟੇਲੋਨੀਆ ਸਪੇਨ ਦੇ ਉੱਤਰ-ਪੂਰਬੀ ਖੂੰਜੇ ਵਿਚ ਸਮੁੰਦਰ ਕੰਢੇ ਰਹਿੰਦੀ ਇਕ ਖ਼ੁਦਮੁਖ਼ਤਿਆਰ ਕੌਮ ਹੈ ਜਿਸ ਨੂੰ ਸਪੇਨ ਦੀ ਘਰੇਲੂ ਜੰਗ ਤੋਂ ਬਾਅਦ ਸਪੇਨ ਤੋਂ ਅੱਡ ਕਰ ਦਿੱਤਾ ਗਿਆ ਸੀ।

ਸਪੇਨ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਇਹ ਰਿਪੋਰਟ ਲਿਖੇ ਜਾਣ ਤੱਕ 27000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।

ਰਿਟਾਰਮੈਂਟ ਹੋਮ ਦੇ ਸਟਾਫ਼ ਨਾਲ ਘੁੰਮ-ਘੁੰਮ ਕੇ ਗੱਲਾਂ ਕਰਦੀ ਬੇਬੇ ਮਾਰੀਆ ਦੀ ਵੀਡਿਉ ਟਵੀਟਰ 'ਤੇ ਵਾਇਰਲ ਹੋ ਰਹੀ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ
ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ 'ਤੇ ਵੱਟਸ ਐਪ ਕਰੋ।

No comments:

Post a Comment