ਅਮਰਿੰਦਰ ਗਿੱਲ ਅਤੇ ਜਪੁਜੀ ਖੈਰਾ ਅੱਜ ਦੇਣਗੇ ਟੀ.ਵੀ ‘ਤੇ ਦਸਤਕ

ਗਾਇਕੀ ਵਿੱਚ ਸਫ਼ਲ ਸ਼ੁਰੂਆਤ ਅਤੇ ਇਕ ਕੁੜੀ ਪੰਜਾਬੀ ਦੀ ਰਾਹੀਂ ਵੱਡੇ ਪਰਦੇ ਉੱਤੇ ਚੰਗੀ ਅਦਾਕਾਰੀ ਦਿਖਾਉਣ ਤੋਂ ਬਾਅਦ ਹੁਣ ਅਮਰਿੰਦਰ ਗਿੱਲ ਛੋਟੇ ਪਰਦੇ ‘ਤੇ ਦਸਤਕ ਦੇਣ ਆ ਰਿਹਾ ਹੈ। ਮਿਸ ਵਰਲਡ ਪੰਜਾਬਣ 2006 ਅਤੇ ਮਿੱਟੀ ਵਾਜਾਂ ਮਾਰਦੀ ਦੀ ਹਿਰੋਈਨ ਜਪੁਜੀ ਖਹਿਰਾ ਵੀ ਅਮਰਿੰਦਰ ਨਾਲ ਛੋਟੇ ਪਰਦੇ ‘ਤੇ ਆ ਰਹੀ ਹੈ। ਦੋਵੇਂ ਪੀਟੀਸੀ ਪੰਜਾਬੀ ਦੇ ਸਭ ਤੋਂ ਜ਼ਿਆਦਾ ਚਰਚਿਤ ਸੰਗੀਤ ਸਨਮਾਨ ਸਮਾਰੋਹ ਦੇ ਕਰਟੇਰ ਰੇਜ਼ਰ ਸ਼ੋਅ ਦੇ ਮੇਜ਼ਬਾਨ ਹਨ। ਦੋਵੇਂ ਇਸ ਸ਼ੋਅ ਦੌਰਾਨ 2011 ਦੀਆਂ ਨਾਮਿਨੇਸ਼ਨਸ ਤੋਂ ਪਰਦਾ ਉਠਾਉਣਗੇ। ਅਮਰਿੰਦਰ ਗਿੱਲ ਨਾਲ ਜੁੜੇ ਸਰੋਤਾਂ ਮੁਤਾਬਿਕ ਸ਼ੋਅ ਦੀ ਸ਼ੂਟਿੰਗ ਪਿਛਲੇ ਹਫ਼ਤੇ ਹੋ ਚੁੱਕੀ ਹੈ। ਜਸਟ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਅਮਰਿੰਦਰ ਗਿੱਲ ਨੇ ਕਿਹਾ ਕਿ ਉਹ ਇਸ ਸ਼ੋਅ ਦਾ ਹਿੱਸਾ ਹਨ। ਪੀਟੀਸੀ ਪੰਜਾਬੀ ਦੇ ਪ੍ਰਬੰਧਕਾਂ ਨੇ ਕੁਝ ਦਿਨ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਸੀ ਅਤੇ ਮੈਂ ਇਸ ਸ਼ੋਅ ਦੀ ਮੇਜ਼ਬਾਨੀ ਕਰਨ ਲਈ ਖਿੜੇ ਮੱਥੇ ਹਾਂ ਕਰ ਦਿੱਤੀ, ਅਮਰਿੰਦਰ ਨੇ ਕਿਹਾ।ਅਮਰਿੰਦਰ ਦਾ ਕਹਿਣਾ ਹੈ, ਇਹ ਮੇਰੇ ਲਈ ਬੜੇ ਮਾਣ ਦੀ ਗੱਲ੍ਹ ਹੈ ਕਿ ਪੰਜਾਬੀ ਸੰਗੀਤ ਦੇ ਸਨਮਾਨ ਵਾਲੇ ਸਮਾਰੋਹ ਨਾਲ ਮੈਨੁੰ ਇਸ ਤਰ੍ਹਾਂ ਜੁੜਨ ਦਾ ਮੌਕਾ ਮਿਲ ਰਿਹਾ ਹੈ। ਇਸ ਸ਼ੋਅ ਮੁੱਖ ਸਨਮਾਨ ਸਮਾਰੋਹ ਦੀ ਸ਼ੁਰੂਆਤ ਦਾ ਐਲਾਨ ਹੋਵੇਗਾ। ਸ਼ੁਰੂਆਤ ਵਿਚ ਮੈਂ ਸਕਰਿਪਟ ਦੇਖ ਕੇ ਕੁਝ ਝਿਝਕ ਮਹਿਸੂਸ ਕਰ ਰਿਹਾ ਸਾਂ, ਪਰ ਪੂਰੀ ਸਕਰਿਪਟ ਪੜ੍ਹਨ ਅਤੇ ਰਿਹਸਲ ਕਰਨ ਤੋਂ ਬਾਅਦ ਬਹੁਤ ਹੀ ਆਸਾਨੀ ਨਾਲ ਸ਼ੂਟਿੰਗ ਹੋ ਗਈ। ਦੂਜੇ ਪਾਸੇ ਜਪੁਜੀ ਖਹਿਰਾ ਟੀ.ਵੀ ਉੱਤੇ ਆਪਣੀ ਪਹਿਲੀ ਦਸਤਕ ਬਾਰੇ ਕਾਫ਼ੀ ਉਤਸੁਕ ਨਜ਼ਰ ਆ ਰਹੀ ਹੈ।ਮੈਂ ਆਖਰੀ ਵੇਲੇ ਤੱਕ ਅਸਹਿਜ ਮਹਿਸੂਸ ਕਰ ਰਹੀ ਸੀ, ਪਰ ਜਿਵੇਂ ਹੀ ਸ਼ੂਟਿੰਗ ਸ਼ੁਰੂ ਹੋਈ ਸਭ ਕੁਝ ਠੀਕ-ਠਾਕ ਹੋ ਗਿਆ। ਪੀਟੀਸੀ ਚੈਨਲ ਦੀ ਪੂਰੀ ਟੀਮ ਨੇ ਬਹੁਤ ਸਹਿਯੋਗ ਕੀਤਾ ਅਤੇ ਅਮਰਿੰਦਰ ਦਾ ਸਹਿਯੋਗ ਵੀ ਕਾਫ਼ੀ ਮਦਦਗ਼ਾਰ ਸਾਬਿਤ ਹੋਇਆ। ਮੈਂ ਆਪਣੇ ਵੱਲੋ ਆਪਣਾ ਬੇਹਤਰੀਨ ਕੰਮ ਕੀਤਾ ਹੈ, ਆਸ ਹੈ ਦਰਸ਼ਕ ਵੀ ਉਨ੍ਹਾਂ ਹੀ ਪਸੰਦ ਕਰਨਗੇ। ਪਰਲਜ਼ ਪੀਟੀਸੀ ਪੰਜਾਬੀ 2011 ਦਾ ਕਰਟੇਨ ਰੇਜ਼ਰ ਅੱਜ ਇਕ ਮਾਰਚ 2011 ਨੂੰ ਰਾਤ 8 ਵਜੇ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋਵੇਗਾ।

Comments

Popular posts from this blog

Article 370 ਦੇ ਖ਼ਾਤਮੇ ਤੋਂ ਬਾਅਦ ਕੀ ਨੇ Kashmir ਦੇ ਹਾਲ? ਕਸ਼ਮੀਰ ਤੋਂ ਸਿੱਧੀ ਰਿਪੋਰਟ

ਕੀ ਸੁਖਬੀਰ ਬਾਦਲ ਮਸ਼ੀਨ ਵਿਚ ਗੜਬੜ ਕਰਕੇ ਜਿੱਤੇ?

ਦਰਬਾਰ ਸਾਹਿਬ ਦਾ ਲੰਗਰ ਬਨਾਮ ਤਿਰੂਪਤੀ ਦਾ ਪ੍ਰਸਾਦ ਬਾਰੇ ਭਰਮ ਭੁਲੇਖੇ!